ਅੱਜ ਤੋਂ ਸ਼ੁਰੂ ਹੋ ਰਹੀ ਹੈ GST ਰਿਟਰਨ ਫਾਈਲਿੰਗ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Saturday, Aug 05, 2017 - 02:49 PM (IST)
ਨਵੀਂ ਦਿੱਲੀ—ਗੁਡਸ ਅਤੇ ਸਰਵਿਸ (ਜੀ.ਐੱਸ.ਟੀ.) ਦੇ ਤਹਿਤ ਪਹਿਲੀ ਰਿਟਰਨ ਜੀ.ਐੱਸ.ਟੀ.ਆਰ-3B ਸ਼ਨੀਵਾਰ ਨੂੰ ਫਾਈਲ ਹੋਣੀ ਸ਼ੁਰੂ ਹੋ ਜਾਵੇਗੀ। ਜੀ.ਐੱਸ.ਟੀ.ਆਰ-3B 'ਚ ਕਾਰੋਬਾਰੀਆਂ, ਟਰੇਡਰਸ, ਰਿਟੇਲਰ, ਹੋਲਸੇਲ, ਡਿਸਟਰੀਬਿਊਟਰ ਸਾਰਿਆਂ ਨੂੰ ਜੁਲਾਈ ਮਹੀਨੇ ਦੇ ਕਾਰੋਬਾਰ ਦੀ ਜਾਣਕਾਰੀ ਸਰਕਾਰ ਨੂੰ ਦੇਣੀ ਹੋਵੇਗੀ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੀ.ਐੱਸ.ਟੀ.ਆਰ-3 ਰਿਟਰਨ ਦੀ ਫਾਰਮੈਟ ਕਿੱਥੇ ਅਤੇ ਕਿਵੇਂ ਡਾਊਨਲੋਡ ਕਰ ਸਕਦੇ ਹੋ। ਇਹ ਕਿਵੇਂ ਜੀ.ਐੱਸ.ਟੀ. ਦੇ ਪੋਰਟਲ 'ਤੇ ਅਪਲੋਡ ਕਰਨੀ ਹੈ।
ਅੱਜ ਤੋਂ ਸ਼ੁਰੂ ਹੋ ਰਹੀ ਹੈ ਜੀ.ਐੱਸ.ਟੀ. ਦੀ ਰਿਟਰਨ ਫਾਈਲਿੰਗ
ਜੀ.ਐੱਸ.ਟੀ. ਦੇ ਤਹਿਤ ਸ਼ਨੀਵਾਰ 5 ਅਗਸਤ ਤੋਂ ਜੀ.ਐੱਸ.ਟੀ. ਦੀ ਪਹਿਲੀ ਰਿਟਰਨ ਫਾਈਲਿੰਗ ਸ਼ੁਰੂ ਹੋ ਰਹੀ ਹੈ। ਜੀ.ਐੱਸ.ਟੀ. 'ਚ ਰਜਿਸਟਰਡ ਸਾਰੇ ਕਾਰੋਬਾਰੀਆਂ ਨੂੰ 5 ਤੋਂ 20 ਅਗਸਤ ਦੇ ਵਿਚਾਲੇ ਜੀ.ਐੱਸ.ਟੀ.ਆਰ-3B ਰਿਟਰਨ ਜਮ੍ਹਾ ਕਰਵਾਉਣੀ ਹੈ। ਇਸ ਰਿਟਰਨ 'ਚ ਜੁਲਾਈ ਮਹੀਨੇ ਦੇ ਕਾਰੋਬਾਰ ਦਾ ਵੇਰਵਾ ਸਰਕਾਰ ਨੂੰ ਦੇਣਾ ਹੋਵੇਗਾ। ਇਸ ਰਿਟਰਨ 'ਚ ਹਰ ਇਕ ਬਿੱਲ ਦੀ ਜਾਣਕਾਰੀ ਦੀ ਜਗ੍ਹਾ ਖਰੀਦੇ ਗਏ ਅਤੇ ਵੇਚੇ ਗਏ ਮਾਲ ਦੀ ਜਾਣਕਾਰੀ ਦੇਣੀ ਹੋਵੇਗੀ। ਉਸ ਦੇ ਅਨੁਸਾਰ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।
ਜੀ.ਐੱਸ.ਟੀ.ਆਰ-3B 'ਚ ਦੇਣੀ ਹੋਵੇਗੀ ਇਹ ਜਾਣਕਾਰੀ
ਜੀ.ਐੱਸ.ਟੀ.ਆਰ-3B 'ਟ ਇਨਵਰਡ ਅਤੇ ਆਊਟਵਰਡ ਸਪਲਾਈ ਭਰਨੀ ਹੋਵੇਗੀ।
20 ਲੱਖ ਤੋਂ ਘੱਟ ਟਰਨਓਵਰ ਵਾਲੇ ਕਾਰੋਬਾਰੀਆਂ ਨਾਲ ਕੀਤੇ ਗਏ ਲੈਣ-ਦੇਣ ਜਿੱਥੇ ਤੁਹਾਨੂੰ ਰਿਵਰਸ ਚਾਰਜ ਭਰਨਾ ਹੈ।
ਜੁਲਾਈ ਮਹੀਨੇ 'ਚ ਖਰੀਦੇ ਗਏ ਮਾਲ ਦੀ ਕੀਮਤ।
ਇਨਪੁੱਟ ਟੈਕਸ ਕ੍ਰੇਡਿਟ ਦਾ ਵੇਰਵਾ।
ਇੰਟਰਸਟੇਟ ਕਾਰੋਬਾਰ ਅਤੇ ਅਨਰਜਿਸਟਰਡ ਡੀਲਰ ਨਾਲ ਕੀਤੇ ਗਏ ਕਾਰੋਬਾਰ।
ਕੰਪੋਜਿਸ਼ਨ ਸਕੀਮ ਦੇ ਤਹਿਤ ਆਉਣ ਵਾਲੇ ਕਾਰੋਬਾਰੀਆਂ ਨਾਲ ਵਪਾਰ।
ਟੈਕਸ ਫਰੀ ਵਾਲੇ ਉਤਪਾਦ ਦੀ ਖਰੀਦ ਦੀ ਜਾਣਕਾਰੀ।
