ਭਾਰਤ ''ਚ ਖਤਮ ਹੋ ਰਿਹਾ ਨੋਟੰਬਦੀ ਤੇ ਜੀ.ਐੱਸ.ਟੀ. ਦਾ ਅਸਰ

Monday, Mar 12, 2018 - 04:05 PM (IST)

ਭਾਰਤ ''ਚ ਖਤਮ ਹੋ ਰਿਹਾ ਨੋਟੰਬਦੀ ਤੇ ਜੀ.ਐੱਸ.ਟੀ. ਦਾ ਅਸਰ

ਨੈਸ਼ਨਲ ਡੈਸਕ— ਭਾਰਤ ਇਕ ਬਾਰ ਫਿਰ ਦੁਨੀਆ ਦੀ ਸਭ ਤੋਂ ਤੇਜ਼ ਆਰਥਿਕ ਵਿਕਾਸ ਦਰ ਬਣਾਉਣ ਲਈ ਅੱਗੇ ਵਧਿਆ ਹੈ, ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਮੰਨਿਆ ਹੈ ਕਿ ਭਾਰਤ ਹੁਣ ਨੋਟਬੰਦੀ ਤੇ ਵਸਤੂ ਸੇਵਾ ਟੈਕਸ (ਜੀ.ਐੱਸ.ਟੀ.) ਨਾਲ ਹੋਈਆਂ ਪਰੇਸ਼ਾਨੀਆਂ ਤੋਂ ਹੁਣ ਬਾਹਰ ਆ ਰਿਹਾ ਹੈ ਬੁਨਿਆਦੀ ਸੁਵਿਧਾਵਾਂ 'ਤੇ ਦੇਣਾ ਹੋਵੇਗਾ ਧਿਆਨਭਾਰਤ 'ਚ ਨੋਟਬੰਦੀ ਤੇ ਜੀ.ਐੱਸ.ਟੀ. ਦਾ ਅਸਰ ਹੁਣ ਹੌਲੀ-ਹੌਲੀ ਖਤਮ ਹੋ ਰਿਹਾ ਹੈ। ਅਜਿਹਾ ਮੰਨਣਾ ਹੈ ਅੰਤਰਰਾਸ਼ਟਰੀ ਮੁਦਰਾ ਫੰਡ(ਆਈ.ਐੱਮ.ਐੱਫ.) ਆਈ.ਐੱਮ.ਐੱਫ. ਨੇ ਮੰਨਿਆ ਹੈ ਕਿ ਭਾਰਤ ਹੁਣ ਤੇਜ਼ੀ ਨਾਲ ਵਿਕਾਸ ਵੱਲ ਵੱਧ ਰਿਹਾ ਹੈ। ਦੇਸ਼ 'ਚ ਨੋਟਬੰਦੀ ਅਤੇ ਜੀ.ਐੱਸ.ਟੀ.  ਨਾਲ ਜੋ ਮੁਸ਼ਕਲਾਂ ਪੈਦਾ ਹੋਈਆਂ ਸਨ, ਉਹ ਹੁਣ ਹੌਲੀ-ਹੌਲੀ ਖਤਮ ਹੋ ਰਹੀਆਂ ਹਨ। ਆਈ.ਐੱਮ.ਐੱਫ. ਦੇ ਅਨੁਸਾਰ , ਭਾਰਤ ਨੂੰ ਹੁਣ ਸਿੱਖਿਆ, ਸਿਹਤ ਵਰਗੇ ਬੁਨਿਆਦੀ ਪੱÎਧਰ 'ਤੇ ਧਿਆਨ ਦੇਣਾ ਚਾਹੀਦਾ ਹੈ ਤੇ ਬੈਂਕਿੰਗ ਅਤੇ ਵਿੱਤੀ ਪ੍ਰਣਾਲੀ 'ਚ ਸੁਧਾਰਵਾਦੀ ਕਦਮ ਉਠਾਉਣਾ ਚਾਹੀਦਾ ਹੈ।

ਆਰਥਿਕ ਵਿਕਾਸ ਦਰ 'ਚ ਤੇਜ਼ੀ ਨਾਲ ਹੋਇਆ ਵਿਸਤਾਰ

ਆਈ.ਐੱਮ.ਐੱਫ. ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਟਾਉਜ਼ਝਾਂਗ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਭਾਰਤ ਦੀ ਅਰਥਵਿਵਸਥਾ 'ਚ ਤੇਜ਼ੀ ਨਾਲ ਵਿਸਤਾਰ ਹੋਇਆ ਹੈ। ਅਜਿਹਾ ਉਸਦੀ ਵਪਾਰਕ ਆਰਥਿਕ ਨੀਤੀਆਂ ਦੇ ਕਾਰਨ ਹੋਇਆ ਹੈ। ਜਿਸ 'ਚ ਸਥਿਤੀ ਤੇ ਸਪਲਾਈ ਪੱਖ ਸੰਭਾਲਣ ਦੇ ਸਫਲ ਯਤਨ ਅਤੇ ਬੁਨਿਆਦੀ ਸੁਧਾਰ ਸ਼ਾਮਿਲ ਹਨ। ਹਾਲਾਂਕਿ ਨੋਟਬੰਦੀ ਅਤੇ ਜੀ.ਐੱਸ.ਟੀ. ਲਾਗੂ ਹੋਣ ਦੇ ਕਾਰਨ ਭਾਰਤ ਦੀ ਆਰਥਿਕ ਵਿਕਾਸ ਦਰ ਕੁਝ ਸਮੇਂ ਲਈ ਹੌਲੀ ਹੋ ਗਈ ਸੀ। ਪਰ ਇਕ ਬਾਰ ਫਿਰ ਵਾਧਾ ਦਰ ਨੇ ਰਫਤਾਰ ਫੜ ਲਈ ਹੈ।ਉਨ੍ਹਾਂ ਨੇ ਕਿਹਾ ਕਿ ਭਾਰਤ ਅਰਥਵਿਵਸਥਾ ਪਿਛਲੀ ਤਿਮਾਹੀ 'ਚ 7.2 ਫੀਸਦੀ ਦੀ ਦਰ ਨਾਲ ਵਿਕਾਸ ਕਰ ਰਹੀ ਸੀ। ਭਾਰਤ ਨੇ ਸਭ ਤੋਂ ਤੇਜ਼ ਵਿਕਾਸ ਕਰਨ ਵਾਲਾ ਆਪਣਾ ਖਿਤਾਬ ਬਰਕਰਾਰ ਰੱਖਿਆ ਹੈ। ਝਾਂਗ 12 ਮਾਰਚ ਤੋਂ 20 ਮਾਰਚ ਤੱਕ ਭਾਰਤ ਤੇ ਭੂਟਾਨ ਦੀ ਯਾਤਰਾ 'ਤੇ ਆਈ ਹੋਏ ਹਨ। ਉਹ ਸੋਮਵਾਰ ਨੂੰ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ 'ਚ ਵਿੱਤੀ ਤਕਨੀਕ 'ਤੇ ਪੇਸ਼ਕਾਰੀ ਦੇਣਗੇ।


Related News