ਦੁਸ਼ਹਿਰੇ 'ਤੇ ਜੀ.ਐੱਸ. ਟੀ. ਦਾ ਅਸਰ, ਮੇਘਨਾਦ ਅਤੇ ਕੁੰਭਕਰਣ 'ਗਾਇਬ'

09/26/2017 5:50:51 PM

ਨਵੀਂ ਦਿੱਲੀ—ਦੇਸ਼ 'ਚ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ਦੇ ਲਾਗੂ ਹੋਣ ਤੋਂ ਬਾਅਦ ਦੁਸ਼ਹਿਰੇ 'ਚ ਇਸ ਦਾ ਅਸਰ ਦਿਖਾਉਂਦੇ ਹੋਏ ਮੱਧ ਪ੍ਰਦੇਸ਼ 'ਚ ਦਸ਼ਾਨ ਪਰਿਵਾਰ ਨੇ ਵੀ ਆਪਣੀਆਂ 'ਕੀਮਤਾਂ' ਵਧਾ ਲਈਆਂ ਹਨ। ਕੇਂਦਰੀ ਉਤਪਾਦ ਅਤੇ ਸੀਮਾ ਫੀਸ ਬੋਰਡ ਨੇ ਜੀ.ਐੱਸ.ਟੀ. ਦੀਆਂ ਜੋ ਦਰਾਂ ਨਿਰਧਾਰਿਤ ਕੀਤੀਆਂ ਹਨ, ਉਸ 'ਚ ਰਾਵਣ ਦੇ ਪੁਤਲਿਆਂ ਨੂੰ ਬਣਾਉਣ ਵਾਲੇ ਕਈ ਸਮਾਨ ਜਿਵੇਂ ਪਟਾਕੇ ਅਤੇ ਪੇਂਟ 28 ਫੀਸਦੀ ਦੇ ਦਾਇਰੇ 'ਚ ਰੱਖੇ ਗਏ ਹਨ। ਇਸ ਦੇ ਚੱਲਦੇ ਇਨ੍ਹਾਂ ਪੁਤਲਿਆਂ ਦੀਆਂ ਕੀਮਤਾਂ 'ਚ ਪਹਿਲਾਂ ਦੀ ਤੁਲਨਾ 'ਚ ਵਾਧਾ ਹੋ ਗਿਆ ਹੈ। ਪੁਤਲੇ ਬਣਾਉਣ ਵਾਲੇ ਕਈ ਕਲਾਕਾਰਾਂ ਨੇ ਇਸ ਦਾ ਇਕ ਹੱਲ ਪੁਤਲਿਆਂ ਦੀ ਲੰਬਾਈ ਘੱਟ ਕਰਕੇ ਕੱਢਣ ਦੀ ਵੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਬਾਅਦ ਵੀ ਕਲਾਕਾਰਾਂ ਦਾ ਦਾਅਵਾ ਹੈ ਕਿ ਛੋਟੀਆਂ ਕਲੋਨੀਆਂ 'ਚ ਪੁਤਲਾ ਸਾੜਨ ਵਾਲੇ ਲੋਕ ਇਸ ਵਾਰ ਮੇਘਨਾਦ ਅਤੇ ਕੁੰਭਕਰਣ ਨੂੰ 'ਗਾਇਬ' ਕਰਦੇ ਹੋਏ ਸਿਰਫ ਰਾਵਣ ਨਾਲ ਹੀ ਕੰਮ ਚਲਾਉਣ ਦੀ ਤਿਆਰੀਆਂ 'ਚ ਹਨ।
ਪੁਤਲਿਆਂ ਦੀਆਂ ਕੀਮਤਾਂ 'ਚ ਹੋਇਆ ਵਾਧਾ
ਭੋਪਾਲ 'ਚ ਲਗਭਗ 25 ਸਾਲ ਤੋਂ ਰਾਵਣ ਦੇ ਪੁਤਲੇ ਬਣਾਉਣ ਦਾ ਪੀੜੀ ਦਰ ਪੀੜੀ ਕੰਮ ਸੰਭਾਲਿਆਂ ਜਾ ਰਿਹਾ ਹੈ ਵੰਸ਼ਕਾਰ ਪਰਿਵਾਰ ਦੇ ਮੈਂਬਰ ਸੁਰੇਸ਼ ਪ੍ਰਸਾਦ ਵੰਸ਼ਕਾਰ ਨੇ ਕਿਹਾ ਕਿ ਪੇਂਟ, ਪਟਾਕੇ ਅਤੇ ਅਰਾਰੋਟ ਵਰਗੇ ਸਾਮਾਨ ਮਹਿੰਗੇ ਹੋਣ ਦੇ ਚੱਲਦੇ ਇਸ ਵਾਰ ਪੁਤਲਿਆਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਪੁਤਲੇ ਲਗਭਗ 500 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਵਿਕਦੇ ਹਨ, ਪਹਿਲਾਂ 60 ਫੁੱਟ ਤਕ ਦੇ ਪੁਤਲੇ ਬਣਾਏ ਜਾਂਦੇ ਸਨ, ਪਰ ਇਸ ਵਾਰ ਘੱਟ ਲੰਬਾਈ ਵਾਲੇ ਪੁਤਲਿਆਂ ਦੀ ਮੰਗ ਜ਼ਿਆਦਾ ਆਈ ਹੈ। ਵੰਸ਼ਕਾਰ ਪਰਿਵਾਰ ਨੇ ਇਸ ਵਾਰ ਦਸ਼ਾਨ ਦੇ 16 ਪੁਤਲੇ ਬਣਾਏ ਸਨ, ਪਰ ਹਾਲੇ ਤਕ ਸਿਰਫ 9 ਪੁਤਲੇ ਹੀ ਵਿਕ ਸਕੇ ਹਨ। ਪਰਿਵਾਰ ਨੂੰ ਪਿਛਲੇ ਸਾਲ ਮੀਂਹ ਦੇ ਚੱਲਦੇ ਵੀ ਨੁਕਸਾਨ ਚੁੱਕਣਾ ਪਿਆ ਸੀ।
ਸਿਰਫ ਰਾਵਣ ਨਾਲ ਹੀ ਕੰਮ ਚੱਲਾ ਰਹੇ ਹਨ ਲੋਕ
ਉੱਥੇ ਹੀ ਰਾਜਧਾਨੀ ਦੇ ਇਕ ਹੋਰ ਕਲਾਕਾਰ ਰਾਕੇਸ਼ ਰਜਕ ਨੇ ਦੱਸਿਆ ਕਿ ਵੱਡੀ ਆਯੋਜਨ ਕਮੇਟੀ ਵਾਲੇ ਮੈਦਾਨ ਦਾ ਕਿਰਾਇਆ ਜ਼ਿਆਦਾ ਹੋਣ ਦਾ ਹਵਾਲਾ ਦਿੰਦੇ ਹੋਏ ਰਾਵਣ ਦੇ ਪੁਤਲਿਆਂ ਦੀਆਂ ਕੀਮਤਾਂ 'ਚ ਭਾਵ ਤੋਲ ਕਰ ਰਹੇ ਹਨ, ਉੱਥੇ ਹੀ ਛੋਟੀਆਂ ਕਲੋਨੀਆਂ 'ਚ ਪੁਤਲਾ ਸਾੜਨ ਵਾਲੇ ਕਈ ਲੋਕਾਂ ਨੇ ਸਿਰਫ ਰਾਵਣ ਨਾਲ ਹੀ ਕੰਮ ਚਲਾਉਣ ਦਾ ਫੈਸਲਾ ਕੀਤਾ ਹੈ। ਕਲਾਕਾਰਾਂ ਮੁਤਾਬਕ ਦਸ਼ਾਨ ਪਰਿਵਾਰ ਦੇ ਪੁਤਲੇ ਬਣਾਉਣ 'ਚ ਰੱਦੀ, ਆਰਰੋਟ, ਮੈਦਾ, ਕੱਪੜਾ, ਪਟਾਕੇ ਅਤੇ ਪੇਂਟ ਦਾ ਮੁੱਖ ਤੌਰ 'ਤੇ ਇਸਤੇਮਾਲ ਹੁੰਦਾ ਹੈ। ਪੇਂਟ 'ਤੇ ਜੀ.ਐੱਸ.ਟੀ. ਲਾਗੂ ਹੋਣ ਤੋਂ ਪਹਿਲਾਂ ਲਗਭਗ 24 ਫੀਸਦੀ ਟੈਕਸ ਲੱਗਦਾ ਸੀ, ਉੱਥੇ ਹੀ ਪਟਾਕਿਆਂ ਦੀਆਂ ਕੀਮਤਾਂ 'ਚ ਵੀ ਜੀ.ਐੱਸ.ਟੀ. ਤੋਂ ਬਾਅਦ ਵਾਧਾ ਹੋਇਆ ਹੈ।


Related News