GST ਪ੍ਰੀਸ਼ਦ ਦੀ ਬੈਠਕ ’ਚ ਹੋ ਸਕਦੈ ਰਿਟਰਨ ’ਚ ਵਾਧੂ ਤਸਦੀਕ ਦੇ ਪ੍ਰਸਤਾਵ ’ਤੇ ਵਿਚਾਰ
Monday, Jun 19, 2023 - 10:01 AM (IST)
ਨਵੀਂ ਦਿੱਲੀ- ਜੀ. ਐੱਸ. ਟੀ. ਪ੍ਰੀਸ਼ਦ ਅਗਲੇ ਮਹੀਨੇ ਹੋਣ ਵਾਲੀ ਆਪਣੀ ਬੈਠਕ ’ਚ ਜੀ. ਐੱਸ. ਟੀ. ਰਿਟਰਨ ਦਾਖਲ ਕਰਨ ਵਾਲੀ ਪ੍ਰਣਾਲੀ ’ਚ ਵਾਧੂ ਤਸਦੀਕ ਲਈ ਸੀ. ਬੀ. ਆਈ. ਸੀ. ਦੇ ਪ੍ਰਸਤਾਵ ’ਤੇ ਵਿਚਾਰ ਕਰ ਸਕਦੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟੈਕਸ ਚੋਰੀ ਅਤੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦਾਅਵੇ ਨੂੰ ਰੋਕਣ ਲਈ ਇਸ ਯੋਜਨਾ ਦਾ ਪ੍ਰੀਖਣ ਕੀਤਾ ਜਾਵੇਗਾ। ਕੇਂਦਰੀ ਏਜੰਸੀਆਂ ਨੇ ਨਵੰਬਰ, 2020 ਤੋਂ ਇਕ ਵਿਸ਼ੇਸ਼ ਅਭਿਆਨ ’ਚ 62,000 ਕਰੋੜ ਰੁਪਏ ਦੇ ਫਰਜ਼ੀ ਆਈ. ਟੀ. ਸੀ. ਦਾਅਵਿਆਂ ਦਾ ਪਤਾ ਲਾਇਆ ਹੈ ਅਤੇ ਕੁਝ ਪੇਸ਼ੇਵਰਾਂ ਸਮੇਤ 776 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਰਿਟਰਨ ਦਾਖ਼ਲ ਕਰਨ ਵਾਲੀ ਪ੍ਰਣਾਲੀ ’ਚ ਕੁਝ ਵਾਧੂ ਤਸਦੀਕ ਉਪਾਅ ਜੋੜਣ ਦਾ ਮਕਸਦ ਧੋਖਾਦੇਹੀ ਅਤੇ ਮਾਲੀਆ ਨੁਕਸਾਨ ’ਤੇ ਨਕੇਲ ਲਾਉਣਾ ਹੈ। ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਨੇ ਪਿਛਲੇ ਹਫ਼ਤੇ ਜੀ.ਐੱਸ.ਟੀ. ਰਜਿਸਟ੍ਰੇਸ਼ਨ ਲਈ ਤਸਦੀਕ ਅਤੇ ਜੋਖਮ ਰੇਟਿੰਗ ਪੇਸ਼ ਕੀਤੀ ਸੀ। ਇਸ ਦਾ ਮਕਸਦ ਆਈ. ਟੀ. ਸੀ. ਲਾਭ ਦਾ ਦਾਅਵਾ ਕਰਨ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਲਈ ਨਕਲੀ ਬਿੱਲ ਜਾਰੀ ਕਰਨ ਵਾਲਿਆਂ ’ਤੇ ਰੋਕ ਲਾਉਣਾ ਹੈ।
ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ 'ਚੋਂ ਮਿਲੀ
ਟੈਕਸ ਚੋਰੀ ਨੂੰ ਖਤਮ ਕਰਨਾ ਮਕਸਦ
ਅਧਿਕਾਰੀ ਨੇ ਕਿਹਾ ਕਿ ਰਜਿਸਟ੍ਰੇਸ਼ਨ ਅਤੇ ਰਿਟਰਨ ਦਾਖਲ ਕਰਨ ਦੇ ਸਮੇਂ ਵਾਧੂ ਤਸਦੀਕ ਦੀ ਰਣਨੀਤੀ ਦਾ ਮਕਸਦ ਟੈਕਸ ਚੋਰੀ ਨੂੰ ਖਤਮ ਕਰਨਾ ਹੈ। ਅਧਿਕਾਰੀ ਨੇ ਦੱਸਿਆ,‘‘ਅਸੀਂ ਰਿਟਰਨ ਦਾਖ਼ਲ ਕਰਨ ਦੀ ਪ੍ਰਣਾਲੀ ’ਚ ਇਸ ਤਰ੍ਹਾਂ ਨਾਲ ਤਸਦੀਕ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ ਤਾਂ ਕਿ ਈਮਾਨਦਾਰ ਕਰਦਾਤਿਆਂ ਲਈ ਪ੍ਰਕਿਰਿਆ ਭਾਰੀ ਨਾ ਹੋਵੇ। ਟੈਕਸ ਵਿਭਾਗ ਤਸਦੀਕ ਕਰੇਗਾ ਅਤੇ ਸ਼ੱਕੀ ਮਾਮਲਿਆਂ ’ਚ ਆਈ. ਟੀ. ਸੀ. ਦੇ ਦਾਅਵਿਆਂ ਨੂੰ ਰੋਕਿਆ ਜਾ ਸਕਦਾ ਹੈ। ਇਸ ਪ੍ਰਸਤਾਵ ਲਈ ਜੀ. ਐੱਸ. ਟੀ. ਪ੍ਰੀਸ਼ਦ ਦੀ ਮਨਜ਼ੂਰੀ ਲੈਣੀ ਹੋਵੇਗੀ। ਪ੍ਰੀਸ਼ਦ ਦੀ 11 ਜੁਲਾਈ ਨੂੰ ਹੋਣ ਵਾਲੀ ਬੈਠਕ ’ਚ ਇਸ ’ਤੇ ਚਰਚਾ ਹੋ ਸਕਦੀ ਹੈ।
ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।