GST ਕਲੈਕਸ਼ਨ ਜੂਨ ''ਚ 90,917 ਕਰੋੜ ਰੁਪਏ ਰਿਹਾ

Thursday, Jul 02, 2020 - 02:07 AM (IST)

GST ਕਲੈਕਸ਼ਨ ਜੂਨ ''ਚ 90,917 ਕਰੋੜ ਰੁਪਏ ਰਿਹਾ

ਨਵੀਂ ਦਿੱਲੀ -ਸਰਕਾਰ ਨੇ ਜੂਨ 'ਚ ਜੀ. ਐੱਸ. ਟੀ. ਤੋਂ 90,917 ਕਰੋੜ ਰੁਪਏ ਇਕੱਠੇ ਕੀਤੇ। ਇਹ ਅੰਕੜਾ ਮਈ 'ਚ 62,009 ਕਰੋੜ ਅਪ੍ਰੈਲ 'ਚ 32, 294 ਕਰੋੜ ਰੁਪਏ ਸੀ। ਇਕ ਅਧਿਕਾਰਕ ਬਿਆਨ ਮੁਤਾਬਕ ਜੂਨ 2020 'ਚ ਇਕੱਠਾ ਸਕਲ ਜੀ. ਐੱਸ. ਟੀ. ਮਾਲੀਆ 90,917  ਕਰੋੜ ਰੁਪਏ ਹੈ ਜਿਸ ਵਿਚ ਸੀ. ਜੀ. ਐੱਸ. ਟੀ. 18,80 ਕਰੋੜ, ਐੱਸ. ਜੀ. ਐੱਸ. ਟੀ. 23.70 ਕਰੋੜ, ਆਈ. ਜੀ. ਐੱਸ. ਟੀ. 40, 302 ਕਰੋੜ ਰੁਪਏ (ਮਾਲ ਦੇ ਦਰਾਮਦ 'ਤੇ ਜਮ੍ਹਾ ਕੀਤੇ ਗਏ 15,70 ਕਰੋੜ ਰੁਪਏ ਸਮੇਤ) ਅਤੇ ਉਪ ਕਰ 7,665 ਕਰੋੜ ਰੁਪਏ ਹਨ।

ਸਰਕਾਰ ਨੇ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਰਿਟਰਨ ਦਾਖਲ ਕਰਨ ਦੀ ਸਮਾਂ ਹੱਦ 'ਚ ਰਾਹਤ ਦਿੱਤੀ ਹੈ। ਜੂਨ 2020 ਦੌਰਾਨ  ਅਪ੍ਰੈਲ, ਮਾਰਚ ਅਤੇ ਇਥੇ ਤਕ ਕਿ ਫਰਵਰੀ ਦੇ ਰਿਟਰਨ ਵੀ ਦਾਖਲ ਕੀਤੇ ਗਏ। ਵਿੱਤ ਮੰਤਰਾਲਾ ਨੇ ਇਸ ਸੰਬੰਧ 'ਚ ਜਾਰੀ ਬਿਆਨ 'ਚ ਕਿਹਾ ਕਿ ਇਸ ਸਾਲ ਅਪ੍ਰੈਲ 'ਚ 32,294 ਕਰੋੜ ਰੁਪਏ ਦਾ ਜੀ.ਐੱਸ.ਟੀ. ਮਾਲੀਆ ਇੱਕਠਾ ਹੋਇਆ ਸੀ ਜੋ ਅਪ੍ਰੈਲ 2019 'ਚ ਮਾਲੀਆ ਦੀ ਤੁਲਨਾ 'ਚ ਸਿਰਫ 28 ਫੀਸਦੀ ਸੀ। ਇਸ ਤਰ੍ਹਾਂ ਨਾਲ ਇਸ ਸਾਲ ਮਈ 'ਚ ਇਹ ਰਾਸ਼ੀ 62,009 ਕਰੋੜ ਰੁਪਏ ਸੀ ਜੋ ਮਈ 20189 'ਚ ਮਾਲੀਆ ਦੀ ਤੁਲਨਾ 'ਚ 62 ਫੀਸਦੀ ਸੀ।


author

Karan Kumar

Content Editor

Related News