ਤਾਲਾਬੰਦੀ ਤੋਂ ਬਾਅਦ GST ਸੰਗ੍ਰਹਿ ਪਹਿਲੀ ਵਾਰ 1 ਲੱਖ ਕਰੋੜ ਤੋਂ ਪਾਰ

11/01/2020 3:30:55 PM

ਨਵੀਂ ਦਿੱਲੀ — ਤਾਲਾਬੰਦੀ ਤੋਂ ਬਾਅਦ ਹੁਣ ਹੌਲੀ-ਹੌਲੀ ਆਰਥਿਕਤਾ ਦੇ ਪਟੜੀ 'ਤੇ ਪਰਤਣ ਦੇ ਨਾਲ ਹੀ ਮਾਲੀਆ ਵਸੂਲੀ ਵੀ ਵਧਣੀ ਸ਼ੁਰੂ ਹੋ ਗਈ ਹੈ। ਇਸ ਸਾਲ ਅਕਤੂਬਰ ਮਹੀਨੇ ਵਿਚ ਜੀ.ਐਸ.ਟੀ. ਕੁਲੈਕਸ਼ਨ 105155 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਪਿਛਲੇ ਸਾਲ ਦੇ ਇਸ ਮਹੀਨੇ ਦੇ ਇਕੱਠੇ ਹੋਏ ਮਾਲੀਏ ਨਾਲੋਂ 10 ਪ੍ਰਤੀਸ਼ਤ ਵੱਧ ਹੈ। ਵਿੱਤ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਜੀ.ਐਸ.ਟੀ. ਸੰਗ੍ਰਹਿ ਦੇ ਅੰਕੜਿਆਂ ਅਨੁਸਾਰ ਅਕਤੂਬਰ 2020 ਵਿਚ ਜੀ.ਐਸ.ਟੀ. ਮਾਲੀਆ ਇਕੱਤਰ ਕਰਨ ਵਿਚ 105155 ਕਰੋੜ ਰੁਪਏ ਰਿਹਾ ਜਿਸ ਵਿਚ ਸੀ.ਜੀ.ਐਸ.ਟੀ. 19193 ਕਰੋੜ ਰੁਪਏ, ਐਸ.ਜੀ.ਐਸ.ਟੀ. 25411 ਕਰੋੜ ਰੁਪਏ, ਆਈ.ਜੀ.ਐਸ.ਟੀ. 52540 ਕਰੋੜ ਰੁਪਏ ਅਤੇ ਮੁਆਵਜ਼ਾ ਸੈੱਸ 8011 ਕਰੋੜ ਰੁਪਏ ਸ਼ਾਮਲ ਹੈ। 

ਇਹ ਵੀ ਪੜ੍ਹੋ : ਮੋਦੀ ਸਰਕਾਰ ਦੇ ਰਹੀ ਧੀ ਦੇ ਵਿਆਹ ਲਈ 40,000 ਰੁਪਏ? ਜਾਣੋ ਕੀ ਹੈ ਸੱਚਾਈ

ਆਈ.ਜੀ.ਐਸ.ਟੀ. ਵਿਚ 23375 ਕਰੋੜ ਰੁਪਏ ਦਾ ਟੈਕਸ ਅਤੇ ਮੁਆਵਜ਼ਾ ਸੈੱਸ 'ਚ 932 ਕਰੋੜ ਰੁਪਏ ਦਰਾਮਦ ਕੀਤੇ ਮਾਲ 'ਤੇ ਇਕੱਠੇ ਕੀਤੇ ਗਏ ਹਨ।  ਵਿੱਤ ਮੰਤਰਾਲੇ ਅਨੁਸਾਰ 31 ਅਕਤੂਬਰ ਤੱਕ 80 ਲੱਖ ਟੈਕਸਦਾਤਾਵਾਂ ਨੇ ਜੀ.ਐਸ.ਟੀ.ਆਰ. 3 ਬੀ ਰਿਟਰਨ ਦਾਖਲ ਕੀਤੀਆਂ ਹਨ। ਆਈ.ਜੀ.ਐਸ.ਟੀ. ਮਾਲੀਏ ਵਿਚੋਂ ਸਰਕਾਰ ਨੇ 25091 ਕਰੋੜ ਰੁਪਏ ਸੀ.ਜੀ.ਐਸ.ਟੀ. ਨੂੰ ਅਤੇ 19427 ਕਰੋੜ ਰੁਪਏ ਐਸ.ਜੀ.ਐਸ.ਟੀ. ਨੂੰ ਤਬਦੀਲ ਕੀਤੇ ਹਨ। ਨਿਯਮਤ ਤਬਾਦਲੇ ਤੋਂ ਬਾਅਦ ਕੇਂਦਰ ਸਰਕਾਰ ਨੂੰ 44285 ਕਰੋੜ ਰੁਪਏ ਅਤੇ ਸੂਬਿਆਂ ਨੂੰ ਅਕਤੂਬਰ ਵਿਚ 44839 ਕਰੋੜ ਰੁਪਏ ਪ੍ਰਾਪਤ ਹੋਏ ਹਨ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਨੂੰ ਝਟਕਾ! ਪਲੇਟਫਾਰਮ ਟਿਕਟ ਤੇ ਉਪਭੋਗਤਾ ਚਾਰਜ ਕਾਰਨ ਵਧੇਗਾ ਜੇਬ 'ਤੇ ਬੋਝ


Harinder Kaur

Content Editor

Related News