ਭਾਰਤ ਦੇ ਸਰਵਿਸ ਸੈਕਟਰ ਦਾ ਵਾਧਾ ਵਧ ਕੇ 60.9 ਰਿਹਾ

Thursday, Sep 05, 2024 - 11:51 AM (IST)

ਨਵੀਂ ਦਿੱਲੀ (ਭਾਸ਼ਾ) – ਭਾਰਤ ਦੇ ਸੇਵਾ ਖੇਤਰ (ਸਰਵਿਸ ਸੈਕਟਰ) ਦਾ ਵਾਧਾ ਅਗਸਤ ’ਚ ਜੁਲਾਈ ਦੇ ਮੁਕਾਬਲੇ ਵਧਿਆ ਹੈ। ਇਸ ’ਚ ਮਾਰਚ ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਦੇਖਿਆ ਗਿਆ। ਇਕ ਮਹੀਨਾਵਾਰ ਸਰਵੇਖਣ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਮੌਸਮੀ ਤੌਰ ’ਤੇ ਅਡਜਸਟਿਡ ਐੱਚ. ਐੱਸ. ਬੀ. ਸੀ. ਇੰਡੀਆ ਭਾਰਤ ਸੇਵਾ ਪੀ. ਐੱਮ. ਆਈ. ਕਾਰੋਬਾਰੀ ਗਤੀਵਿਧੀ ਸੂਚਕ ਅੰਕ ਜੁਲਾਈ ’ਚ 60.3 ਤੋਂ ਵੱਧ ਕੇ ਅਗਸਤ ’ਚ 60.9 ਹੋ ਗਿਆ। ਇਹ ਮਾਰਚ ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੈ। ਇਸ ਨੂੰ ਕਾਫੀ ਹੱਦ ਤੱਕ ਉਤਪਾਦਕਤਾ ਲਾਭ ਅਤੇ ਹਾਂਪੱਖੀ ਮੰਗ ਦੇ ਰੁਝਾਨ ਤੋਂ ਸਮਰਥਨ ਮਿਲਿਆ ਹੈ। ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਦੀ ਭਾਸ਼ਾ ’ਚ 50 ਤੋਂ ਉੱਪਰ ਅੰਕ ਦਾ ਮਤਲਬ ਗਤੀਵਿਧੀਆਂ ’ਚ ਵਾਧੇ ਨਾਲ ਅਤੇ 50 ਤੋਂ ਘੱਟ ਅੰਕ ਦਾ ਭਾਵ ਘਾਟੇ ਨਾਲ ਹੁੰਦਾ ਹੈ।

ਵਾਧਾ ਘਰੇਲੂ ਠੇਕਿਆਂ ’ਚ ਵਾਧੇ ਤੋਂ ਪ੍ਰੇਰਿਤ ਰਿਹਾ

ਐੱਚ. ਐੱਸ. ਬੀ. ਸੀ. ਦੇ ਮੁੱਖ ਅਰਥ ਸ਼ਾਸਤਰੀ (ਭਾਰਤ) ਪ੍ਰਾਂਜੁਲ ਭੰਡਾਰੀ ਨੇ ਕਿਹਾ,‘ਭਾਰਤ ਲਈ ਪੂਰੇ ਪੀ. ਐੱਮ. ਆਈ. ’ਚ ਅਗਸਤ ’ਚ ਮਜ਼ਬੂਤ ਵਾਧਾ ਰਿਹਾ ਜੋ ਸੇਵਾ ਖੇਤਰ ’ਚ ਤੁਰੰਤ ਕਾਰੋਬਾਰੀ ਗਤੀਵਿਧੀਆਂ ਤੋਂ ਪ੍ਰੇਰਿਤ ਹੈ। ਇਸ ’ਚ ਮਾਰਚ ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੋਇਆ ਹੈ। ਇਹ ਵਾਧਾ ਮੁੱਖ ਤੌਰ ’ਤੇ ਨਵੇਂ ਠੇਕਿਆਂ ਖਾਸ ਤੌਰ ’ਤੇ ਘਰੇਲੂ ਠੇਕਿਆਂ ’ਚ ਵਾਧੇ ਤੋਂ ਪ੍ਰੇਰਿਤ ਰਿਹਾ।’

ਕੀਮਤਾਂ ਦੀ ਗੱਲ ਕਰੀਏ ਤਾਂ ਕੱਚੇ ਮਾਲ ਦੀ ਲਾਗਤ ’ਚ 6 ਮਹੀਨਿਆਂ ’ਚ ਸਭ ਤੋਂ ਘੱਟ ਵਾਧਾ ਹੋਇਆ, ਵਿਨਿਰਮਾਣ ਤੇ ਸੇਵਾ ਦੋਵੇਂ ਖੇਤਰਾਂ ’ਚ ਵੀ ਇਹੀ ਰੁਖ ਦੇਖਣ ਨੂੰ ਮਿਲਿਆ। ਇਸ ਨਾਲ ਅਗਸਤ ’ਚ 6 ਮਹੀਨਿਆਂ ’ਚ ਸਭ ਤੋਂ ਘੱਟ ਵਿਕਾਸ ਹੋਇਆ, ਵਿਨਿਰਮਾਣ ਤੇ ਸੇਵਾ ਦੋਵੇਂ ਖੇਤਰਾਂ ’ਚ ਵੀ ਇਹੀ ਰੁਖ ਦੇਖਣ ਨੂੰ ਮਿਲਿਆ। ਇਸ ਨਾਲ ਅਗਸਤ ’ਚ ‘ਆਊਟਪੁਟ’ ਮੁੱਲ ਮਹਿੰਗਾਈ ’ਚ ਕਮੀ ਆਈ। ਸਰਵੇਖਣ ’ਚ ਕਿਹਾ ਗਿਆ,‘ਭਾਰਤ ਦੀ ਸੇਵਾ ਅਰਥਵਿਵਸਥਾ ’ਚ ਫੀਸ ਮਹਿੰਗਾਈ ਦੀ ਸੰਪੂਰਨ ਦਰ ਹਲਕੀ ਰਹੀ। ਜੁਲਾਈ ’ਚ ਦੇਖੇ ਗਏ ਵਾਧੇ ਦੇ ਮੁਕਾਬਲੇ ’ਚ ਵੀ ਇਹ ਵਾਧਾ ਹੌਲਾ ਰਿਹਾ।’

ਉੱਧਰ ਰੋਜ਼ਗਾਰ ਦਾ ਪੱਧਰ ਮਜ਼ਬੂਤ ਬਣ ਰਿਹਾ, ਹਾਲਾਂਕਿ ਜੁਲਾਈ ਦੇ ਮੁਕਾਬਲੇ ’ਚ ਨਿਯੁਕਤੀ ਦੀ ਗਤੀ ਥੋੜੀ ਹੌਲੀ ਰਹੀ। ਇਸ ਦੌਰਾਨ ਐੱਚ. ਐੱਸ. ਬੀ. ਲੀ. ਇੰਡੀਆ ਕੰਪੋਜ਼ਿਟ ਪੀ. ਐੱਮ. ਆਈ. ਆਊਟਪੁਟ ਇੰਡੈਕਸ ਜੁਲਾਈ ਵਾਂਗ ਹੀ ਅਗਸਤ ’ਚ ਵੀ 60.7 ਰਿਹਾ।


Harinder Kaur

Content Editor

Related News