ਬੈਂਕਾਂ ਦਾ ਕੁੱਲ NPA 2023-24 ਦੇ ਅੰਤ ਤੱਕ 4 ਫ਼ੀਸਦੀ ਤੋਂ ਘੱਟ ਹੋ ਸਕਦਾ ਹੈ : ਅਧਿਐਨ
Friday, Mar 10, 2023 - 12:55 PM (IST)
ਨਵੀਂ ਦਿੱਲੀ- ਭਾਰਤੀ ਬੈਂਕਾਂ ਦੀ ਗੈਰ-ਕਾਰਗੁਜ਼ਾਰੀ ਸੰਪਤੀਆਂ ਜਾਂ ਖਰਾਬ ਕਰਜ਼ੇ 'ਚ ਵਿੱਤੀ ਸਾਲ 2022-23 'ਚ 0.90 ਫ਼ੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਹੈ ਅਤੇ ਇਸ ਸਮੇਂ ਦੌਰਾਨ ਇਹ ਪੰਜ ਫ਼ੀਸਦੀ ਤੋਂ ਵੀ ਘੱਟ ਰਹਿ ਜਾਵੇਗੀ। ਐਸੋਚੈਮ-ਕ੍ਰਿਸਿਲ ਰੇਟਿੰਗ ਦੇ ਅਧਿਐਨ 'ਚ ਵੀਰਵਾਰ ਨੂੰ ਇਹ ਅਨੁਮਾਨ ਜਤਾਇਆ ਗਿਆ। ਅਧਿਐਨ 'ਚ ਇਹ ਵੀ ਕਿਹਾ ਗਿਆ ਹੈ ਕਿ ਬੈਂਕਾਂ ਦਾ ਕੁੱਲ ਐੱਨ.ਪੀ.ਏ 31 ਮਾਰਚ, 2024 ਤੱਕ ਚਾਰ ਫ਼ੀਸਦੀ ਤੋਂ ਘੱਟ ਕੇ ਦਹਾਕੇ ਦੇ ਸਭ ਤੋਂ ਹੇਠਲੇ ਪੱਧਰ ਤੱਕ ਚਾਰ ਫ਼ੀਸਦੀ ਤੋਂ ਵੀ ਘੱਟ ਹੋ ਸਕਦਾ ਹੈ।
ਇਹ ਵੀ ਪੜ੍ਹੋ- ਘਰ ਤੋਂ ਦੂਰ ਰੱਖਣੀ ਹੈ ਨੈਗੇਟਿਵ ਐਨਰਜੀ ਤਾਂ ਇੰਟੀਰੀਅਰ ਕਰਦੇ ਹੋਏ ਰੱਖੋ ਇਨ੍ਹਾਂ Vastu Tips ਦਾ ਧਿਆਨ
ਅਧਿਐਨ ਨੇ ਕੁੱਲ ਗੈਰ-ਕਾਰਗੁਜ਼ਾਰੀ ਸੰਪਤੀਆਂ (ਐੱਨ.ਪੀ.ਏ) 'ਚ ਗਿਰਾਵਟ ਦੇ ਕਾਰਨ ਕੋਵਿਡ ਤੋਂ ਬਾਅਦ ਦੇ ਆਰਥਿਕ ਸੁਧਾਰਾਂ ਅਤੇ ਉੱਚ ਕ੍ਰੈਡਿਟ ਵਿਕਾਸ ਨੂੰ ਜਵਾਬਦੇਹ ਦੱਸਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਸਭ ਤੋਂ ਵੱਡਾ ਸੁਧਾਰ ਕਾਰਪੋਰੇਟ ਲੋਨ ਹਿੱਸੇ 'ਚ ਹੋਵੇਗਾ, ਜਿੱਥੇ 31 ਮਾਰਚ, 2018 ਤੱਕ ਕੁੱਲ ਐੱਨ.ਪੀ.ਏ. ਲਗਭਗ 16 ਫ਼ੀਸਦੀ ਸੀ ਅਤੇ ਇਸ ਦੇ ਅਗਲੇ ਵਿੱਤੀ ਸਾਲ 'ਚ ਇਹ ਘਟ ਕੇ ਦੋ ਫ਼ੀਸਦੀ ਤੱਕ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- World Kidney Day: ਕਿਡਨੀ ਨੂੰ ਰੱਖਣਾ ਚਾਹੁੰਦੇ ਹੋ ਸਿਹਤਮੰਦ ਤਾਂ ਜ਼ਰੂਰ ਖਾਓ ਇਹ ਫੂਡਸ
ਐਸੋਚੈਮ ਦੇ ਸਕੱਤਰ ਜਨਰਲ ਦੀਪਕ ਸੂਦ ਨੇ ਕਿਹਾ, "ਇਹ ਹਾਲ ਹੀ ਦੇ ਸਾਲਾਂ 'ਚ ਬੈਂਕਾਂ ਦੁਆਰਾ ਖਾਤਿਆਂ ਦੀ ਦਰੁਸਤ ਕਰਨ ਦੇ ਨਾਲ ਮਜ਼ਬੂਤ ਜੋਖਮ ਪ੍ਰਬੰਧਨ ਅਤੇ ਅੰਡਰਰਾਈਟਿੰਗ ਨੂੰ ਦਰਸਾਉਂਦਾ ਹੈ, ਜਿਸ ਕਾਰਨ ਬਿਹਤਰ ਕ੍ਰੈਡਿਟ ਪ੍ਰੋਫਾਈਲਾਂ ਵਾਲੇ ਕਰਜ਼ਦਾਰਾਂ ਨੂੰ ਵਧੇਰੇ ਤਰਜੀਹ ਮਿਲੀ ਹੈ।" ਉਨ੍ਹਾਂ ਕਿਹਾ ਕਿ ਦੋਹਰੇ ਬਹੀ-ਖਾਤੇ ਦੀ ਸਮੱਸਿਆ ਦਾ ਕਾਫ਼ੀ ਹੱਦ ਤੱਕ ਨਿਪਟਾਰਾ ਕੀਤਾ ਗਿਆ ਹੈ ਅਤੇ ਕਰਜ਼ੇ ਦੇ ਵਾਧੇ 'ਚ ਮਹੱਤਵਪੂਰਨ ਸੁਧਾਰ ਹੋਇਆ ਹੈ। ਸੂਦ ਨੇ ਕਿਹਾ, "ਸਥਾਈ ਗਲੋਬਲ ਚੁਣੌਤੀਆਂ ਦੇ ਬਾਵਜੂਦ ਸਾਡਾ ਬੈਂਕਿੰਗ ਖੇਤਰ ਕਾਫ਼ੀ ਮਜ਼ਬੂਤ ਹੈ।"
ਇਹ ਵੀ ਪੜ੍ਹੋ- ਕ੍ਰਿਪਟੋ ’ਤੇ ਕੱਸਿਆ ਸ਼ਿਕੰਜਾ! ਹਰ ਲੈਣ-ਦੇਣ ’ਤੇ ਹੋਵੇਗੀ ਸਰਕਾਰ ਦੀ ਨਜ਼ਰ
ਅਧਿਐਨ 'ਚ ਕਿਹਾ ਗਿਆ ਹੈ ਕਿ ਐੱਮ.ਐੱਸ.ਐੱਮ.ਈ ਹਿੱਸੇ 'ਚ ਕੁੱਲ ਐੱਨ.ਪੀ.ਏ, ਜੋ ਕਿ ਮਹਾਂਮਾਰੀ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਮਾਰਚ 2024 ਤੱਕ 31 ਮਾਰਚ, 2022 ਨੂੰ ਲਗਭਗ 9.3 ਫ਼ੀਸਦੀ ਤੋਂ ਵੱਧ ਕੇ 10-11 ਫ਼ੀਸਦੀ ਹੋ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।