ਮਹੀਨੇ ਭਰ ''ਚ ਹਰੀਆਂ ਸਬਜ਼ੀਆਂ ਦੇ ਭਾਅ 50-100 ਫੀਸਦੀ ਤੱਕ ਵਧੇ

03/26/2019 10:25:13 AM

ਨਵੀਂ ਦਿੱਲੀ — ਸਰਦੀਆਂ ਖਤਮ ਹੁੰਦੇ ਹੀ ਸਬਜ਼ੀਆਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਣ ਲੱਗ ਗਿਆ ਹੈ। ਆਲੂ-ਪਿਆਜ਼ ਨੂੰ ਛੱਡ ਕੇ ਜ਼ਿਆਦਾਤਰ ਸਬਜ਼ੀਆਂ ਦੀਆਂ ਕੀਮਤਾਂ ਇਕ ਮਹੀਨੇ ਤੋਂ ਡੇਢ ਗੁਣਾ ਵਧ ਗਏ ਹਨ। ਹਾਲਾਂਕਿ ਥੋਕ ਦੇ ਮੁਕਾਬਲੇ ਰਿਟੇਲ ਅਤੇ ਆਨਲਾਈਨ ਸਟੋਰਸ 'ਤੇ ਕੀਮਤਾਂ 'ਚ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੰਡੀ ਅਤੇ ਬਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਗਰਮੀਆਂ ਤੋਂ ਇਲਾਵਾ ਮੌਸਮ ਵਿਚ ਉਤਰਾਅ-ਚੜ੍ਹਾਅ ਕਾਰਨ ਵੀ ਸਬਜ਼ੀਆਂ ਦੀ ਪੈਦਾਵਾਰ ਘਟਣ ਲੱਗੀ ਹੈ। 

ਆਜ਼ਾਦਪੁਰ ਮੰਡੀ ਐਗਰੋ ਪ੍ਰੋਡਿਊਸ ਮਾਰਕੀਟਿੰਗ ਕਮੇਟੀ(ਏ.ਪੀ.ਐਮ.ਸੀ.) ਦੀ ਰਿਪੋਰਟ ਮੁਤਾਬਕ ਗੋਭੀ, ਟਮਾਟਰ, ਪਾਲਕ, ਮਟਰ ਦੀਆਂ ਥੋਕ ਕੀਮਤਾਂ ਪਿਛਲੇ 15 ਦਿਨਾਂ ਵਿਚ 30 ਫੀਸਦੀ ਅਤੇ ਇਕ ਮਹੀਨੇ ਵਿਚ 40 ਫੀਸਦੀ ਵਧੀਆਂ ਹਨ। ਫਿਲਹਾਲ ਮੰਡੀ ਵਿਚ ਫੁੱਲ ਗੋਭੀ ਦੀ ਕੀਮਤ ਘੱਟੋ-ਘੱਟ 9 ਰੁਪਏ ਅਤੇ ਜ਼ਿਆਦਾ ਤੋਂ ਜ਼ਿਆਦਾ 15 ਰੁਪਏ ਕਿਲੋ ਹੈ। ਜਿਹੜੀ ਕਿ 20 ਫਰਵਰੀ ਨੂੰ 7-12 ਦੀ ਰੇਂਜ ਵਿਚ ਸੀ। ਇਰ ਰਿਟੇਲ ਬਜ਼ਾਰ ਵਿਚ 50 ਤੋਂ 60 ਰੁਪਏ ਕਿਲੋ ਹੈ। ਮੰਡੀ ਵਿਚ ਜ਼ਿਆਦਾਤਰ ਰੇਂਜ ਵਿਚ ਪੱਤਾਗੋਭੀ 9, ਪਾਲਕ 10, ਟਮਾਟਰ 24, ਬੈਂਗਨ 13, ਗਾਜਰ 8 ਰੁਪਏ ਕਿਲੋ ਵਿਕ ਰਹੀ ਹੈ। ਟਮਾਟਰ ਦੀ ਔਸਤ ਥੋਕ ਕੀਮਤਾਂ ਵਿਚ 50 ਫੀਸਦੀ ਤੱਕ ਦਾ ਵਾਧਾ ਹੋਇਆ ਹੈ ਜਦੋਂ ਕਿ ਹੋਰ ਹਰੀਆਂ ਸਬਜ਼ੀਆਂ ਵਿਚ 30 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। 

ਇਸ ਦੇ ਬਾਵਜੂਦ ਰਿਟੇਲ ਮਾਰਕਿਟ ਅਤੇ ਸਟੋਰਸ ਵਿਚ ਟਮਾਟਰ 50-60 ਰੁਪਏ ਕਿਲੋ ਵਿਕ ਰਹੇ ਹਨ ਜਿਹੜੇ ਕਿ ਮਹੀਨਾ ਪਹਿਲਾਂ 30-40 ਰੁਪਏ ਕਿਲੋ ਸਨ। ਪਾਲਕ, ਮਟਰ, ਸ਼ਿਮਲਾ ਮਿਰਚ, ਬ੍ਰੋਕਲੀ ਦੀਆਂ ਰਿਟੇਲ ਕੀਮਤਾਂ 60 ਤੋਂ 80 ਫੀਸਦੀ ਤੱਕ ਵਧ ਗਈਆਂ ਹਨ। ਆਨਲਾਈਨ ਗ੍ਰਾਸਰੀ ਸਟੋਰਸ 'ਤੇ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਮਟਰ 130, ਬੀਂਨਸ 120, ਪਾਲਕ 110, ਸ਼ਿਮਲਾ ਮਿਰਚ 85, ਗੋਭੀ 80, ਗਾਜਰ 55, ਮੂਲੀ 28, ਖੀਰਾ 40, ਟਮਾਟਰ 40, ਭਿੰਡੀ 70 ਰੁਪਏ ਕਿਲੋ ਵਿਕ ਰਹੀ ਹੈ।
ਆਲੂ-ਪਿਆਜ਼ ਦੀਆਂ ਕੀਮਤਾਂ ਵਿਚ ਕੋਈ ਖਾਸ ਫਰਕ ਨਹੀਂ ਆਇਆ ਹੈ। ਇਹ ਥੋਕ ਵਿਚ ਔਸਤਨ 8 ਅਤੇ ਰਿਟੇਲ ਵਿਚ 15 ਤੋਂ 20 ਰੁਪਏ ਕਿਲੋ ਦੇ ਪੱਧਰ 'ਤੇ ਬਣਿਆ ਹੋਇਆ ਹੈ।


Related News