ਈ-ਵਾਹਨਾਂ ''ਤੇ ਲੱਗਣਗੀਆਂ ਹਰੀਆਂ ਨੰਬਰ ਪਲੇਟਾਂ

Thursday, May 10, 2018 - 11:21 AM (IST)

ਈ-ਵਾਹਨਾਂ ''ਤੇ ਲੱਗਣਗੀਆਂ ਹਰੀਆਂ ਨੰਬਰ ਪਲੇਟਾਂ

ਨਵੀਂ ਦਿੱਲੀ — ਦੇਸ਼ ਵਿਚ ਇਲੈਕਟ੍ਰਿਕ ਵਾਹਨਾਂ(ਈ-ਵਾਹਨਾਂ) ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਅੱਜ ਵਿਸ਼ੇਸ਼ ਹਰੀ ਲਾਇਸੈਂਸ ਨੰਬਰ ਪਲੇਟ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਪਲੇਟਾਂ ਵਿਚ ਪ੍ਰਾਈਵੇਟ ਈ-ਵਾਹਨਾਂ ਦੇ ਨੰਬਰ ਸਫ਼ੈਦ ਸ਼ਬਦਾਂ ਅਤੇ ਅੰਕਾਂ ਵਿਚ ਲਿਖੇ ਜਾਣਗੇ ਜਦੋਂਕਿ ਟੈਕਸੀ ਲਈ ਇਸ ਦਾ ਰੰਗ ਪੀਲਾ ਹੋਵੇਗਾ। ਇਸ ਦੇ ਨਾਲ ਹੀ ਸਰਕਾਰ 16 ਤੋਂ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਈ-ਵਾਹਨ ਚਲਾਉਣ ਦੀ ਇਜਾਜ਼ਤ ਦੇਣ 'ਤੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਟੈਕਸੀ ਬੁਕਿੰਗ ਸੇਵਾ(ਕੈਬ ਐਗਰੀਗੇਟਰ) ਮੁਹੱਈਆ ਕਰਵਾਉਣ ਵਾਲੀ ਕੰਪਨੀਆਂ ਲਈ ਆਪਣੇ ਵਾਹਨਾਂ ਵਿਚ ਈ-ਵਾਹਨਾਂ ਦਾ ਕੁਝ ਹਿੱਸਾ ਰੱਖਣਾ ਲਾਜ਼ਮੀ ਕਰਨ 'ਤੇ ਵੀ ਵਿਚਾਰ ਹੋ ਰਿਹਾ ਹੈ। ਯੂਨੀਅਨ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਗਡਕਰੀ ਨੇ ਕਿਹਾ,' ਸਰਕਾਰ ਨੇ ਈ-ਵਾਹਨਾਂ ਲਈ ਵਿਸ਼ੇਸ਼ ਹਰੇ ਰੰਗ ਦੀ ਲਾਇਸੈਂਸ ਪਲੇਟ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਰ੍ਹਾਂ ਦੇ ਵਾਹਨਾਂ ਦੀਆਂ ਹਰੀਆਂ ਲਾਇਸੈਂਸ ਪਲੇਟਾਂ 'ਤੇ ਪ੍ਰਾਇਵੇਟ ਵਾਹਨਾਂ ਲਈ ਨੰਬਰ ਸਫ਼ੈਦ ਸ਼ਬਦਾਂ ਅਤੇ ਅੰਕਾਂ ਵਿਚ ਲਿਖੇ ਹੋਣਗੇ ਅਤੇ ਟੈਕਸੀ ਲਈ ਇਸ ਦਾ ਰੰਗ ਪੀਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਰੇ ਵਿਚ ਨੋਟੀਫਿਕੇਸ਼ਨ ਹਫਤੇ ਤੱਕ ਜਾਰੀ ਕਰ  ਦਿੱਤੀ ਜਾਵੇਗੀ। ਗਡਕਰੀ ਨੇ ਕਿਹਾ ਕਿ ਇਸ ਪਹਿਲ ਦਾ ਮਕਸਦ ਬਿਜਲੀ ਵਾਹਨਾਂ ਦੀ ਪਛਾਣ ਅਸਾਨ ਬਣਾਉਣਾ ਹੈ ਤਾਂ ਜੋ ਪਾਰਕਿੰਗ ਸਮੇਤ ਹੋਰ ਕੰਮਾਂ ਲਈ ਦਿੱਕਤ ਨਾ ਹੋਵੇ। ਸਰਕਾਰ ਇਸ ਦੇ ਜ਼ਰੀਏ ਦੇਸ਼ ਭਰ ਦੇ ਈ-ਵਾਹਨਾਂ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਸਰਕਾਰ ਇਸ ਤਰ੍ਹਾਂ ਦੇ ਵਾਹਨਾਂ ਲਈ ਪਰਮਿਟ ਲਾਜ਼ਮੀ ਕਰਨ 'ਤੇ  ਛੋਟ ਦੇਣ ਦਾ ਵਿਚਾਰ ਕਰ ਰਹੀ ਹੈ ਅਤੇ ਗਡਕਰੀ ਅਨੁਸਾਰ ਇਸ ਤਰ੍ਹਾਂ ਕਰਨਾ ਪਾਸਾ ਪਲਟਨ ਵਾਲਾ ਹੋ ਸਕਦਾ ਹੈ ਕਿਉਂਕਿ ਪਰਮਿਟ ਸਿਸਟਮ ਲੈਣਾ ਚਿੰਤਾਜਨਕ ਹੈ। ਪਰਮਿਟ ਵਿਚ ਛੋਟ ਮਿਲਣ ਕਾਰਨ ਈ-ਰਿਕਸ਼ਾ ਦਾ ਤੇਜ਼ੀ ਨਾਲ ਵਿਕਾਸ ਹੋ ਸਕਦਾ ਹੈ। ਅਜਿਹੇ 'ਚ ਈ-ਬੱਸ, ਈ-ਟੈਕਸੀ,ਈ-ਆਟੋ ਅਤੇ ਈ-ਬਾਈਕ ਨੂੰ ਵੀ ਪਰਮਿਟ ਤੋਂ ਛੋਟ ਮਿਲ ਸਕਦੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ 16-18 ਉਮਰ ਗਰੁੱਪ ਦੇ ਨੌਜਵਾਨਾਂ ਨੂੰ ਬਿਜਲੀ ਵਾਹਨ ਚਲਾਉਣ ਦੀ ਆਗਿਆ ਦੇ ਸਕਦੀ ਹੈ। ਇਸ ਤਰ੍ਹਾਂ ਦੇ ਵਾਹਨ ਬਿਨ੍ਹਾਂ ਗਿਅਰ ਦੇ ਹੋਣਗੇ ਅਤੇ ਇਸ ਤਰ੍ਹਾਂ ਨਾਲ ਈ-ਸਕੂਟਰਾਂ ਦੀ ਵੱਡੀ ਮੰਗ ਨਿਕਲੇਗੀ। ਮੋਟਰ ਵਾਹਨ ਐਕਟ 1988 ਦੇ ਤਹਿਤ 16-18 ਉਮਰ ਵਰਗ ਦੇ ਨੌਜਵਾਨਾਂ ਨੂੰ 50 ਸੀਸੀ ਤੋਂ ਘੱਟ ਸਮਰੱਥਾ ਵਾਲੇ ਬਿਨ੍ਹਾਂ ਗਿਅਰ ਵਾਲੇ ਸਕੂਟਰ ਚਲਾਉਣ ਦੀ ਆਗਿਆ ਹੈ। ਹਾਲਾਂਕਿ ਦੇਸ਼ ਵਿਚ ਇਸ ਸ਼੍ਰੇਣੀ ਦੇ ਸਕੂਟਰ ਨਹੀਂ ਬਣਾਏ ਗਏ ਹਨ।


Related News