ਇਕ ਘਰ ਵੇਚ ਕੇ ਦੂਜਾ ਘਰ ਖਰੀਦਣ ਵਾਲਿਆਂ ਨੂੰ ਵੱਡੀ ਰਾਹਤ
Monday, Apr 08, 2019 - 03:10 PM (IST)

ਮੁੰਬਈ — ਇਕ ਘਰ ਵੇਚ ਕੇ ਦੂਜਾ ਘਰ ਖਰੀਦਣ ਵਾਲੇ ਕਰਦਾਤਾਵਾਂ ਨੂੰ ਇਨਕਮ ਟੈਕਸ ਅਪੀਲ ਟ੍ਰਿਬਿਊਨਲ(ITAT) ਦੀ ਮੁੰਬਈ ਬੈਂਚ ਦੇ ਹੁਣੇ ਜਿਹੇ ਲਏ ਗਏ ਫੈਸਲੇ ਤੋਂ ਫਾਇਦਾ ਹੋਣ ਵਾਲਾ ਹੈ। ਟ੍ਰਿਬਿਊਨਲ ਨੇ ਕਿਹਾ ਹੈ ਕਿ ਘਰ 'ਤੇ ਕਬਜ਼ਾ ਉਸਦੇ ਅਲਾਟਮੈਂਟ ਡੇਟ ਤੋਂ ਮੰਨਿਆ ਜਾਵੇਗਾ। ਇਹ ਸੱਪਸ਼ਟ ਕੀਤਾ ਗਿਆ ਹੈ ਕਿ ਹੋਲਡਿੰਗ ਪੀਰੀਅਡ ਅਲਾਟਮੈਂਟ ਡੇਟ ਤੋਂ ਸ਼ੁਰੂ ਹੋਵੇਗਾ, ਨਾ ਕਿ ਰਜਿਸਟ੍ਰੇਸ਼ਨ ਡੇਟ ਤੋਂ।
LTCG 'ਤੇ ਟੈਕਸ ਤੋਂ ਰਾਹਤ
ਲਾਂਗ-ਟਰਮ ਕੈਪਿਟਲ ਐਸੇਟ ਦੀ ਵਿਕਰੀ ਤੋਂ ਪ੍ਰਾਪਤ ਲਾਭ ਨੂੰ ਲਾਂਗ ਟਰਮ ਕੈਪੀਟਲ ਗੇਨਜ਼(LTCG) ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਘਰ ਇਸ ਕੈਟੇਗਰੀ 'ਚ ਆਉਂਦਾ ਹੈ ਜਿਨ੍ਹਾਂ ਹੋਲਡਿੰਗ ਪੀਰੀਅਡ ਘੱਟ ਤੋਂ ਘੱਟ 24 ਮਹੀਨੇ ਹੋਵੇ। ਯਾਨੀ ਕਿਸੇ ਟੈਕਸਪੇਅਰ ਨੇ ਕਿਸੇ ਘਰ ਨੂੰ 24 ਮਹੀਨੇ ਆਪਣੇ ਮਾਲਿਕਾਨਾ ਹੱਕ 'ਚ ਰੱਖਣ ਦੇ ਬਾਅਦ ਵੇਚਿਆ ਹੋਵੇ ਤਾਂ ਉਸਨੂੰ ਇਸ ਵਿਕਰੀ ਤੋਂ ਹੋਏ ਮੁਨਾਫੇ 'ਤੇ ਲਾਂਗ ਟਰਮ ਕੈਪਿਟਲ ਗੇਨਜ਼ ਟੈਕਸ ਦੇਣਾ ਹੋਵੇਗਾ। ਹਾਲਾਂਕਿ ਵਿੱਤੀ ਸਾਲ 2017-18 ਤੋਂ ਪਹਿਲਾਂ ਲਾਂਗ ਟਰਮ ਕੈਪੀਟਲ ਗੇਨਜ਼ ਲਈ ਸਮਾਂ ਹੱਦ 36 ਮਹੀਨੇ ਦੀ ਹੈ।
ਇਹ ਹੈ ਕੈਪੀਟਲ ਗੇਨਜ਼ 'ਤੇ ਟੈਕਸ ਛੋਟ ਦਾ ਨਿਯਮ
ਟ੍ਰਿਬਿਊਨਲ ਦਾ ਇਹ ਫੈਸਲਾ ਇਸ ਲਈ ਖਾਸ ਹੈ ਕਿਉਂਕਿ ਟੈਕਸਦਾਤਾ ਨੂੰ ਇਨਕਮ ਟੈਕਸ ਦੇ ਸੈਕਸ਼ਨ 54ਐਫ ਦੇ ਤਹਿਤ ਇਕ ਘਰ ਵੇਚਣ ਤੋਂ ਪ੍ਰਾਪਤ ਐਲ.ਟੀ.ਸੀ.ਜੀ. 'ਤੇ ਟੈਕਸ ਤੋਂ ਮੁਕਤੀ ਮਿਲ ਜਾਂਦੀ ਹੈ। ਜੇਕਰ ਤੁਸੀਂ ਨਿਸ਼ਚਿਤ ਸਮਾਂ ਹੱਦ ਦੇ ਅੰਦਰ ਦੂਜਾ ਘਰ ਖਰੀਦ ਲੈਂਦੇ ਹੋ। ਦੂਜੇ ਪਾਸੇ ਜੇਕਰ ਘਰ ਖਰੀਦ ਦੀ ਵਿਕਰੀ ਤੋਂ ਹੋਏ ਲਾਭ ਨੂੰ ਸ਼ਾਰਟ ਟਰਮ ਕੈਪੀਟਲ ਗੇਨਜ਼ ਮੰਨਿਆ ਜਾਂਦਾ ਹੈ ਤਾਂ ਦੂਜਾ ਘਰ ਖਰੀਦਣ ਦੇ ਬਾਵਜੂਦ ਟੈਕਸ ਛੋਟ ਨਹੀਂ ਮਿਲਦੀ ਹੈ।
ਇਸ ਤਰ੍ਹਾਂ ਮਿਲੀ ਰਾਹਤ
ਹੁਣ ਜਦੋਂ ਅਪੀਲੈਂਟ ਨੇ ਸਪੱਸ਼ਟ ਕੀਤਾ ਹੈ ਕਿ ਹੋਲਡਿੰਗ ਪੀਰੀਅਡ ਦੀ ਸ਼ੁਰੂਆਤ ਅਲਾਟਮੈਂਟ ਪੀਰੀਅਡ ਤੋਂ ਮੰਨੀ ਜਾਣੀ ਚਾਹੀਦੀ ਹੈ ਕਿਉਂਕਿ ਰਜਿਸਟ੍ਰੇਸ਼ਨ, ਘਰ ਵੰਡ ਹੋਣ ਦੇ ਬਾਅਦ ਆਉਂਦਾ ਹੈ। ਬਹਰਹਾਲ ਇਨਕਮ ਟੈਕਸ ਅਪੀਲੈਂਟ ਟ੍ਰਿਬਿਊਨਲ ਦੀ ਮੁੰਬਈ ਬੈਂਚ ਕੋਲ ਜਿਹੜਾ ਮਾਮਲਾ ਆਇਆ ਹੈ, ਉਸ ਵਿਚ ਇਨਕਮ ਟੈਕਸ ਵਿਭਾਗ ਨੇ ਕਿਹਾ ਸੀ ਕਿ ਅਲਾਟਮੈਂਟ ਪੇਪਰ ਸਿਰਫ ਇਕ ਆਫਰ ਹੈ ਅਤੇ ਪ੍ਰਾਪਰਟੀ ਦਾ ਅਧਿਕਾਰ ਐਗਰੀਮੈਂਟ 'ਤੇ ਦਸਤਖਤ ਕਰਨ ਅਤੇ ਸਟਾਂਪ ਲਗਾਉਣ ਦੇ ਬਾਅਦ ਮਿਲਦਾ ਹੈ।
ਆਈ.ਟੀ. ਵਿਭਾਗ ਦੀ ਦਲੀਲ ਰੱਦ
I-T ਨੇ ਇਨਕਮ ਟੈਕਸ ਵਿਭਾਗ ਦੀ ਇਹ ਦਲੀਲ ਮੰਨੀ ਅਤੇ ਅਲਾਟਮੈਂਟ ਡੇਟ ਤੋਂ ਹੀ ਹੋਲਡਿੰਗ ਪੀਰੀਅਡ ਦੀ ਸ਼ੁਰੂਆਤ ਮੰਨਣ ਦਾ ਆਦੇਸ਼ ਦਿੱਤਾ।