ਨੌਕਰੀਪੇਸ਼ਾ ਵਾਲਿਆਂ ਲਈ ਵੱਡੀ ਖ਼ਬਰ: ਜਲਦ ਲਾਗੂ ਹੋਣਗੇ ਨਵੇਂ ਨਿਯਮ

11/23/2020 4:04:48 PM

ਨਵੀਂ ਦਿੱਲੀ — ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ 19 ਨਵੰਬਰ 2020 ਨੂੰ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕਾਰਜ ਪ੍ਰਣਾਲੀ ਦੀਆਂ ਜ਼ਾਬਤਾਂ, 2020 ਦੇ ਤਹਿਤ ਬਹੁਤ ਸਾਰੇ ਨਵੇਂ ਨਿਯਮ ਬਣਾਏ ਹਨ, ਜਿਸ ਦਾ ਸਿੱਧਾ ਲਾਭ ਮਜ਼ਦੂਰਾਂ, ਨੌਕਰੀ ਕਰਨ ਵਾਲਿਆਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਹੋਵੇਗਾ। ਇਨ੍ਹਾਂ ਨਿਯਮਾਂ ਦਾ ਉਦੇਸ਼ ਸੁਰੱਖਿਆ, ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਨੂੰ ਵਧੀਆ ਅਤੇ ਸਰਲ ਬਣਾਉਣਾ ਹੈ, ਤਾਂ ਜੋ ਮੁਲਾਜ਼ਮਾਂ ਨੂੰ ਵਧੀਆ ਸਹੂਲਤਾਂ ਮਿਲ ਸਕਣ। ਇਹ ਸਾਰੇ ਨਿਯਮ ਨੋਟੀਫਿਕੇਸ਼ਨ ਦੀ ਤਰੀਕ ਤੋਂ 45 ਦਿਨਾਂ ਦੇ ਅੰਦਰ-ਅੰਦਰ ਲਾਗੂ ਕੀਤੇ ਜਾਣੇ ਹਨ। ਆਓ ਇਨ੍ਹਾਂ ਨਿਯਮਾਂ ਬਾਰੇ ਜਾਣੀਏ।
ਕੇਂਦਰ ਸਰਕਾਰ ਦੇ ਡਾਕ ਵਰਕਰ, ਬਿਲਡਿੰਗ ਅਤੇ ਉਸਾਰੀ ਕਾਮੇ, ਖਾਣਾਂ ਦੇ ਵਰਕਰ, ਅੰਤਰ-ਰਾਜ ਪ੍ਰਵਾਸੀ ਮਜ਼ਦੂਰ, ਠੇਕਾ ਲੇਬਰ, ਕਾਰਜਕਾਰੀ ਪੱਤਰਕਾਰ, ਆਡੀਓ-ਵਿਜ਼ੂਅਲ ਵਰਕਰ ਅਤੇ ਸੇਲਜ਼ ਪ੍ਰੋਮੋਸ਼ਨ ਕਰਮਚਾਰੀ ਦੀ ਸੁਰੱਖਿਆ, ਸਿਹਤ ਅਤੇ ਕਿੱਤਾਮੁਖੀ ਸੁਰੱਖਿਆ, ਸਿਹਤ ਨਾਲ ਸਬੰਧਿਤ ਕੰਮ ਦੀਆਂ ਸਥਿਤੀਆਂ ਅਤੇ ਵਰਕ ਸਟੇਟਸ ਕੋਡ, 2020 ਦੀਆਂ ਧਾਰਾਵਾਂ ਤਹਿਤ ਨਿਯਮ ਬਣਾਏ ਜਾਣਗੇ।

ਨਿਯੁਕਤੀ ਪੱਤਰ

ਨਵੇਂ ਨਿਯਮਾਂ ਦੇ ਲਾਗੂ ਹੋਣ ਦੇ ਤਿੰਨ ਮਹੀਨਿਆਂ ਦੇ ਅੰਦਰ ਕਿਸੇ ਵੀ ਕੰਪਨੀ ਦੇ ਹਰੇਕ ਕਰਮਚਾਰੀ ਨੂੰ ਨਿਯੁਕਤੀ ਪੱਤਰ ਭਾਵ Appointment Letter ਦੇਣਾ ਲਾਜ਼ਮੀ ਹੁੰਦਾ ਹੈ। ਅਹੁਦਾ, ਹੁਨਰ ਸ਼੍ਰੇਣੀ, ਤਨਖਾਹ, ਵਧੇਰੇ ਤਨਖਾਹ / ਉੱਚ ਅਹੁਦੇ ਪ੍ਰਾਪਤ ਕਰਨ ਲਈ ਨਿਰਧਾਰਤ ਫਾਰਮੈਟ ਵਿਚ ਨਿਯੁਕਤੀ ਪੱਤਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਨਵੇਂ ਨਿਯਮਾਂ ਦੇ ਅਨੁਸਾਰ, ਕਿਸੇ ਵੀ ਅਦਾਰੇ ਵਿਚ ਕਿਸੇ ਵੀ ਕਰਮਚਾਰੀ ਦੀ ਨਿਯੁਕਤੀ ਉਦੋਂ ਤੱਕ ਨਹੀਂ ਕੀਤੀ ਜਾਏਗੀ ਜਦੋਂ ਤੱਕ ਉਸਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤਾ ਜਾਂਦਾ।

ਮੁਫਤ ਟੈਸਟ

ਇਸ ਤੋਂ ਇਲਾਵਾ ਫੈਕਟਰੀ, ਡਾਕ, ਖੱਡਾਂ ਜਾਂ ਖਾਣਾਂ ਅਤੇ ਇਮਾਰਤ ਜਾਂ ਹੋਰ ਨਿਰਮਾਣ ਕਾਰਜਾਂ ਦੇ ਹਰੇਕ ਕਰਮਚਾਰੀ ਅਤੇ ਕਰਮਚਾਰੀਆਂ ਦਾ ਮੁਫਤ ਸਿਹਤ ਟੈਸਟ ਕੀਤਾ ਜਾਵੇਗਾ, ਪਰ ਇਹ ਚੈਕਅਪ ਸਿਰਫ ਉਨ੍ਹਾਂ ਲੋਕਾਂ ਦਾ ਕੀਤਾ ਜਾਵੇਗਾ ਜਿਨ੍ਹਾਂ ਨੇ 45 ਸਾਲ ਦੀ ਉਮਰ ਪੂਰੀ ਕੀਤੀ ਹੈ।

ਯਾਤਰਾ ਕਰਨ ਵਾਲੇ ਅੰਤਰਰਾਸ਼ਟਰੀ ਪ੍ਰਵਾਸੀ ਮਜ਼ਦੂਰਾਂ ਲਈ ਸਾਲ ਵਿਚ ਇਕ ਵਾਰ ਯਾਤਰਾ ਭੱਤਾ ਸੰਬੰਧੀ ਨਿਯਮਾਂ ਅਤੇ ਸਮਾਂਬੱਧ ਤਰੀਕੇ ਨਾਲ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ ਵੀ ਪ੍ਰਦਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਕਿਸੇ ਸੰਸਥਾ ਲਈ ਇਲੈਕਟ੍ਰਾਨਿਕ ਰਜਿਸਟਰੀਕਰਣ, ਲਾਇਸੈਂਸ ਅਤੇ ਸਾਲਾਨਾ ਏਕੀਕ੍ਰਿਤ ਰਿਟਰਨ ਹੋਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ ਵਿਚ ਲਗਜ਼ਰੀ ਟ੍ਰੇਨਾਂ 'ਤੇ ਆਫ਼ਤ, ਤੇਜਸ ਐਕਸਪ੍ਰੈਸ ਦਾ ਸੰਚਾਲਨ ਅੱਜ ਤੋਂ ਬੰਦ

ਓਵਰਟਾਈਮ

ਕਿਸੇ ਵੀ ਦਿਨ ਓਵਰਟਾਈਮ ਦੀ ਗਣਨਾ ਕਰਨ ਵੇਲੇ 15 ਤੋਂ 30 ਮਿੰਟ ਦੇ ਵਿਚਾਲੇ ਇਕ ਘੰਟੇ ਦਾ ਇਕ ਹਿੱਸਾ 30 ਮਿੰਟ ਗਿਣਿਆ ਜਾਵੇਗਾ। ਵਰਤਮਾਨ ਸਮੇਂ ਵਿਚ 30 ਮਿੰਟ ਤੋਂ ਵੀ ਘੱਟ ਸਮੇਂ ਨੂੰ ਬਿਨਾਂ ਓਵਰਟਾਈਮ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਅੱਜ ਦੀਆਂ ਨਵੀਂਆਂ ਕੀਮਤਾਂ ਬਾਰੇ

ਮੁਲਾਜ਼ਮ ਬੀਬੀਆਂ
 ਲਈ ਨਿਯਮ

ਇਸ ਤੋਂ ਇਲਾਵਾ ਸਵੇਰੇ 6 ਵਜੇ ਤੋਂ ਪਹਿਲਾਂ ਅਤੇ ਸ਼ਾਮ 7 ਵਜੇ ਤੋਂ ਬਾਅਦ ਮੁਲਾਜ਼ਮ ਬੀਬੀਆਂ ਨੂੰ ਉਨ੍ਹਾਂ ਦੀ ਆਗਿਆ ਅਨੁਸਾਰ ਕੰਮ ਲਈ ਬੁਲਾਇਆ ਜਾਵੇਗਾ। ਸਾਰੇ ਅਦਾਰਿਆਂ ਵਿਚ ਬੀਬੀਆਂ ਲਈ ਰੁਜ਼ਗਾਰ ਦੀ ਸੁਰੱਖਿਆ ਨਾਲ ਜੁੜੇ ਨਿਯਮ ਬਣਾਏ ਜਾਣਗੇ।

500 ਜਾਂ ਇਸ ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਦੇਣ ਵਾਲੀ ਹਰੇਕ ਸੰਸਥਾ ਲਈ ਸੇਫਟੀ ਕਮੇਟੀਆਂ ਨੂੰ ਲਾਜ਼ਮੀ ਬਣਾਇਆ ਜਾਵੇਗਾ ਤਾਂ ਜੋ ਮੁਲਾਜ਼ਮਾਂ ਨੂੰ ਰੁਜ਼ਗਾਰ ਸੁਰੱਖਿਆ ਅਤੇ ਸਿਹਤ ਮਾਮਲਿਆਂ 'ਤੇ ਉਨ੍ਹਾਂ ਦੀ ਚਿੰਤਾ ਦੀ ਪ੍ਰਤੀਨਿਧਤਾ ਕਰਨ ਲਈ ਇਕ ਮੌਕਾ ਦਿੱਤਾ ਜਾ ਸਕੇ ਅਤੇ ਸੁਰੱਖਿਆ ਕਮੇਟੀਆਂ ਦੇ ਗਠਨ ਅਤੇ ਕਾਰਜ ਲਈ ਨਿਯਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਇਸ ਪ੍ਰਾਪਤੀ ਨੂੰ ਹਾਸਲ ਕਰਨ ਵਾਲਾ ਵਿਸ਼ਵ ਦਾ ਪਹਿਲਾ ਸੈਂਟਰਲ ਬੈਂਕ ਬਣਿਆ RBI

ਇਕਰਾਰਨਾਮੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਿਆਦ ਠੇਕੇਦਾਰ ਦੁਆਰਾ ਤੈਅ ਕੀਤੀ ਜਾਏਗੀ ਅਤੇ ਇਹ ਇੱਕ ਮਹੀਨੇ ਤੋਂ ਵੱਧ ਨਹੀਂ ਹੋਏਗੀ। ਇਸ ਤੋਂ ਇਲਾਵਾ ਇਕ ਸਥਾਪਨਾ ਵਿਚ ਇਕਰਾਰਨਾਮੇ ਵਜੋਂ ਕੰਮ ਕਰਨ ਵਾਲੇ ਹਰੇਕ ਵਿਅਕਤੀ ਦੀ ਤਨਖਾਹ ਦਾ ਭੁਗਤਾਨ ਮਜਦੂਰੀ ਮਿਆਦ ਦੇ ਆਖਰੀ ਦਿਨ ਦੇ ਬਾਅਦ ਸੱਤਵੇਂ ਦਿਨ ਦੀ ਸਮਾਪਤੀ ਤੋਂ ਪਹਿਲਾਂ ਕੀਤਾ ਜਾਵੇਗਾ। ਤਨਖਾਹ ਸਿਰਫ ਬੈਂਕ ਖਾਤੇ ਵਿਚ ਤਬਦੀਲ ਕੀਤੀ ਜਾਏਗੀ ਜਾਂ ਇਲੈਕਟ੍ਰਾਨਿਕ ਮੋਡ ਰਾਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਹੁਣ ਡਾਕ ਟਿਕਟ 'ਤੇ ਲੱਗ ਸਕਦੀ ਹੈ ਤੁਹਾਡੀ ਤਸਵੀਰ, ਬਸ ਕਰਨਾ ਹੋਵੇਗਾ ਇਹ ਕੰਮ


Harinder Kaur

Content Editor

Related News