ਗੋਇਲ ਦੀ ਪ੍ਰਾਈਵੇਟ ਇਕਾਈ ਨੇ ਨਹੀਂ ਲਿਆ ਬੈਂਕਾਂ ਤੋਂ ਉਧਾਰ

04/23/2019 10:25:06 PM

ਨਵੀਂ ਦਿੱਲੀ— ਇਕ ਪਾਸੇ ਜਿੱਥੇ ਜੈੱਟ ਏਅਰਵੇਜ਼ ਵਿੱਤੀ ਸੰਕਟ 'ਚ ਹੈ, ਉਥੇ ਹੀ ਇਸ ਦੇ ਚੇਅਰਮੈਨ ਨਰੇਸ਼ ਗੋਇਲ ਦੀ ਪ੍ਰਾਈਵੇਟ ਕੰਪਨੀ ਜੈੱਟਏਅਰ ਪ੍ਰਾਈਵੇਟ ਲਿਮਟਿਡ ਨੇ ਕਰਜ਼ਾ ਮੁਕਤ ਬਣੇ ਰਹਿਣ ਲਈ ਬੈਂਕਾਂ ਤੋਂ 28 ਕਰੋੜ ਰੁਪਏ ਉਧਾਰ ਲੈਣ ਲਈ ਕਿਸੇ ਤਰ੍ਹਾਂ ਦੀ ਸਹੂਲਤ ਦਾ ਇਸਤੇਮਾਲ ਨਹੀਂ ਕੀਤਾ। ਪਿਛਲੇ ਸਾਲ ਦਸੰਬਰ 'ਚ ਗੋਇਲ ਦੀ ਮਲਕੀਅਤ ਵਾਲੀ ਕੰਪਨੀ ਕੋਲ 260 ਕਰੋੜ ਰੁਪਏ ਨਕਦ ਸਨ ਅਤੇ ਇਸ ਨੇ 12 ਅਪ੍ਰੈਲ ਨੂੰ (ਜਦੋਂ ਬੋਲੀ ਜਮ੍ਹਾ ਕਰਵਾਉਣ ਦੀ ਮਿਆਦ ਖਤਮ ਹੋ ਗਈ ਸੀ) ਹਵਾਬਾਜ਼ੀ ਕੰਪਨੀ ਦੇ ਅਕਵਾਇਰ ਲਈ ਰੁਚੀ ਪੱਤਰ ਜਮ੍ਹਾ ਕਰਵਾਏ ਸਨ। ਪ੍ਰਾਈਵੇਟ ਇਕਾਈ ਦੀ ਜ਼ਿਆਦਾਤਰ ਨਕਦੀ ਪਿਛਲੇ ਸਾਲ ਯੂ. ਪੀ. ਐੱਸ. ਜੈੱਟ ਏਅਰ ਐਕਸਪ੍ਰੈੱਸ ਦੀ ਹਿੱਸੇਦਾਰੀ 232 ਕਰੋੜ ਰੁਪਏ 'ਚ ਵੇਚ ਕੇ ਜੁਟਾਈ ਗਈ ਸੀ। ਇਕ ਬੈਂਕਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ''ਹੋਰ ਬੋਲੀਦਾਤਾਵਾਂ ਦੇ ਇਤਰਾਜ਼ ਕਾਰਨ ਰੁਚੀ ਪੱਤਰ ਸਵੀਕਾਰ ਨਹੀਂ ਕੀਤੇ ਗਏ ਕਿਉਂਕਿ ਜੈੱਟਏਅਰ ਪ੍ਰਾਈਵੇਟ ਲਿਮਟਿਡ ਦਾ ਭਵਿੱਖ ਵੀ ਹਵਾਬਾਜ਼ੀ ਕੰਪਨੀ ਨਾਲ ਜੁੜਿਆ ਹੋਇਆ ਸੀ।
ਜੈੱਟ ਦੇ ਬੰਦ ਹੋਣ ਨਾਲ ਜੈੱਟ ਏਅਰ ਦਾ ਭਵਿੱਖ ਵੀ ਖਤਰੇ 'ਚ
ਪ੍ਰਾਈਵੇਟ ਇਕਾਈ ਦੇ ਮਾਮਲੇ ਦਾ ਮੁੱਖ ਸਰੋਤ ਸੂਚੀਬੱਧ ਇਕਾਈ ਜੈੱਟ ਏਅਰਵੇਜ਼ ਸੀ, ਜਿਸ ਨੂੰ ਆਫਲਾਈਨ ਬੁਕਿੰਗ ਦੇ ਆਮ ਵਿਕਰੀ ਏਜੰਟ ਦੇ ਤੌਰ 'ਤੇ ਕੰਪਨੀ ਵੱਲੋਂ ਹਰ ਮਹੀਨੇ 4 ਕਰੋੜ ਰੁਪਏ ਮਿਲ ਰਹੇ ਸਨ। ਹਵਾਬਾਜ਼ੀ ਕੰਪਨੀ ਹੁਣ ਬੰਦ ਹੋ ਗਈ ਹੈ, ਲਿਹਾਜ਼ਾ ਜੈੱਟ ਦੇ 20,000 ਕਰਮਚਾਰੀਆਂ ਦੀ ਨੌਕਰੀ ਤੋਂ ਇਲਾਵਾ ਜੈੱਟ ਏਅਰ ਪ੍ਰਾਈਵੇਟ ਲਿਮਟਿਡ ਦਾ ਭਵਿੱਖ ਵੀ ਗੰਭੀਰ ਸੰਕਟ 'ਚ ਘਿਰ ਗਿਆ ਹੈ। ਗੋਇਲ ਦੀ ਕੰਪਨੀ ਨੂੰ ਕਮਿਸ਼ਨ ਦੇ ਤੌਰ 'ਤੇ ਬੀ. ਐੱਸ. ਈ. 'ਚ ਸੂਚੀਬੱਧ ਜੈੱਟ ਏਅਰਵੇਜ਼ ਤੋਂ ਇਕ ਫੀਸਦੀ ਤੱਕ ਅਤੇ ਹੋਰ ਹਵਬਾਜ਼ੀ ਕੰਪਨੀਆਂ ਤੋਂ ਤਿੰਨ ਫੀਸਦੀ ਤੱਕ ਰੁਪਏ ਮਿਲ ਰਹੇ ਸਨ। ਇਸ ਨੂੰ ਸਾਰੀਆਂ ਹਵਾਬਾਜ਼ੀ ਕੰਪਨੀਆਂ 'ਚ ਬੁੱਕ ਕੀਤੇ ਗਏ ਕਾਰਗੋ 'ਤੇ ਵੀ 2.5 ਫੀਸਦੀ ਕਮਿਸ਼ਨ ਮਿਲਿਆ।
ਮਾਲੀਆ ਦਾ ਮੁੱਖ ਸਰੋਤ ਹੋਇਆ ਬੰਦ
ਜੈੱਟ ਏਅਰਵੇਜ਼ ਦੇ ਬੰਦ ਹੋਣ ਨਾਲ ਇਸ ਦੇ ਮਾਲੀਆ ਦਾ ਮੁੱਖ ਸਰੋਤ ਬੰਦ ਹੋ ਗਿਆ, ਅਜਿਹੇ 'ਚ ਬੈਂਕਰਾਂ ਨੇ ਕਿਹਾ ਕਿ ਜੈੱਟਏਅਰ ਪ੍ਰਾਈਵੇਟ ਲਿਮਟਿਡ ਵੱਲੋਂ ਹਵਾਬਾਜ਼ੀ ਕੰਪਨੀ ਦਾ ਅਕਵਾਇਰ ਅਵਿਵਹਾਰਕ ਸੀ ਕਿਉਂਕਿ ਇਸ ਦਾ ਨਕਦੀ ਪ੍ਰਵਾਹ ਹਵਾਬਾਜ਼ੀ ਕੰਪਨੀ ਦੇ ਵਿੱਤੀ ਪ੍ਰੋਫਾਈਲ ਦੇ ਲਿਹਾਜ਼ ਨਾਲ ਸ਼ੱਕੀ ਸੀ। ਇਸ ਦੀ ਵਜ੍ਹਾ ਇਹ ਸੀ ਕਿ ਇਹ ਜੈੱਟ ਏਅਰ ਦੀ ਕੁਲ ਕਮਾਈ 'ਚ ਕਰੀਬ 78 ਫੀਸਦੀ ਦਾ ਯੋਗਦਾਨ ਕਰ ਰਹੀ ਸੀ। ਅਸਲ 'ਚ ਪਿਛਲੇ ਕੁੱਝ ਸਾਲਾਂ 'ਚ ਹਵਾਬਾਜ਼ੀ ਕੰਪਨੀ ਦੀ ਨਕਦੀ ਦੀ ਸਥਿਤੀ 'ਚ ਗਿਰਾਵਟ ਕਾਰਨ ਜੈੱਟਏਅਰ ਨੂੰ ਕਮਿਸ਼ਨ ਕੁਲੈਕਸ਼ਨ ਦੀ ਮਿਆਦ 31 ਮਾਰਚ 2016 ਦੇ 190 ਦਿਨ ਤੋਂ ਵਧਾ ਕੇ 31 ਮਾਰਚ 2018 ਨੂੰ 271 ਦਿਨ ਕਰਨੀ ਪਈ ਸੀ।
ਜੈੱਟ ਏਅਰਵੇਜ਼ ਨੇ ਮਾਲੀਆ ਮਾਡਲ 'ਚ ਕੀਤਾ ਬਦਲਾਅ
ਇਸ ਤੋਂ ਇਲਾਵਾ ਜਦੋਂ ਹਵਾਬਾਜ਼ੀ ਕੰਪਨੀ 'ਚ ਦਬਾਅ ਦੇ ਸੰਕੇਤ ਦਿਸ ਰਹੇ ਸਨ, ਉਦੋਂ ਜੈੱਟਏਅਰ ਨੇ ਆਪਣੇ ਮਾਲੀਆ ਮਾਡਲ 'ਚ ਬਦਲਾਅ ਕੀਤਾ ਅਤੇ ਕਾਲ ਸੈਂਟਰ ਦੇ ਕਾਰੋਬਾਰ 'ਚ ਵਿਸਤਾਰ ਕਰ ਲਿਆ। ਇਸ ਦੇ ਨਤੀਜੇ ਵਜੋਂ ਹਵਾਬਾਜ਼ੀ ਕੰਪਨੀ ਤੋਂ ਇਕੱਠੇ ਕਮਿਸ਼ਨ ਕਮਾਈ ਵਿੱਤੀ ਸਾਲ 2018 'ਚ 78 ਫੀਸਦੀ 'ਤੇ ਆ ਗਈ, ਜੋ ਵਿੱਤੀ ਸਾਲ 2016 'ਚ 84 ਫੀਸਦੀ ਰਹੀ ਸੀ। ਮਾਰਚ 2018 'ਚ ਖਤਮ ਵਿੱਤੀ ਸਾਲ 'ਚ ਇਸ ਦਾ ਮਾਲੀਆ 86.4 ਕਰੋੜ ਰੁਪਏ ਰਿਹਾ, ਜੋ ਵਿੱਤੀ ਸਾਲ 2017 'ਚ 21.4 ਕਰੋੜ ਰੁਪਏ ਰਿਹਾ ਸੀ।
 


satpal klair

Content Editor

Related News