ਗੋਇਲ ਨੇ ਅਮਰੀਕੀ ਕੰਪਨੀਆਂ ਦੇ CEO ਨਾਲ ਨਿਵੇਸ਼ ਸੰਭਾਵਨਾਵਾਂ ’ਤੇ ਕੀਤੀ ਚਰਚਾ

Friday, Oct 04, 2024 - 02:11 PM (IST)

ਗੋਇਲ ਨੇ ਅਮਰੀਕੀ ਕੰਪਨੀਆਂ ਦੇ CEO ਨਾਲ ਨਿਵੇਸ਼ ਸੰਭਾਵਨਾਵਾਂ ’ਤੇ ਕੀਤੀ ਚਰਚਾ

ਨਵੀਂ ਦਿੱਲੀ (ਭਾਸ਼ਾ) - ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਆਪਣੀ ਅਮਰੀਕੀ ਯਾਤਰਾ ਦੌਰਾਨ ਕਈ ਕਾਰੋਬਾਰੀ ਦਿੱਗਜਾਂ ਦੇ ਨਾਲ ਬੈਠਕ ਕਰ ਕੇ ਭਾਰਤ ’ਚ ਨਿਵੇਸ਼ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ ਹੈ। ਵਣਜ ਮੰਤਰਾਲਾ ਨੇ ਕਿਹਾ ਕਿ ਗੋਇਲ ਨੇ ਨਿਊਯਾਰਕ ’ਚ ਅਮਰੀਕੀ ਉਦਯੋਗ ਜਗਤ ਦੇ ਕਈ ਦਿੱਗਜਾਂ ਨਾਲ ਬੈਠਕਾਂ ਕੀਤੀਆਂ।

ਇਹ ਵੀ ਪੜ੍ਹੋ :    ਈਰਾਨ-ਇਜ਼ਰਾਈਲ ਦੀ ਅੱਗ 'ਚ ਸੜਿਆ ਭਾਰਤੀ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਦੇ 10 ਲੱਖ ਕਰੋੜ ਹੋਏ ਸੁਆਹ

ਇਨ੍ਹਾਂ ਬੈਠਕਾਂ ’ਚ ਗੋਇਲ ਨੇ ਅਮਰੀਕੀ ਦਿੱਗਜਾਂ ਨੂੰ ਭਾਰਤ ’ਚ ਆਪਣੀ ਕਮਰਸ਼ੀਅਲ ਅਤੇ ਕਾਰੋਬਾਰੀ ਹਾਜ਼ਰੀ ਵਧਾਉਣ ਲਈ ਸੱਦਾ ਦਿੱਤਾ। ਇਨ੍ਹਾਂ ਬੈਠਕਾਂ ਦੌਰਾਨ ਗੋਇਲ ਨੇ ਭਾਰਤ ਨੂੰ ਕੌਮਾਂਤਰੀ ਵਿਨਿਰਮਾਣ ਕੇਂਦਰ ਦੇ ਰੂਪ ’ਚ ਸਥਾਪਤ ਕਰਨ ਲਈ ਸਹਿਯੋਗ ਦੇ ਮੌਕਿਆਂ ’ਤੇ ਚਰਚਾ ਕੀਤੀ। ਇਨ੍ਹਾਂ ਬੈਠਕਾਂ ’ਚ ਬਲੈਕਰਾਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਾਬਰਟ ਗੋਲਡਸਟੀਨ, ਸਿਸਟਮਸ ਟੈਕਨਾਲੋਜੀ ਗਰੁੱਪ ਦੇ ਚੇਅਰਮੈਨ ਅਤੇ ਸੀ. ਈ. ਓ. ਅਨੂਪ ਪੋਪਟ, ਟਿਲਮੈਨ ਹੋਲਡਿੰਗਸ ਦੇ ਸੀ. ਈ. ਓ. ਸੰਜੀਵ ਆਹੂਜਾ, ਸੀ4ਵੀ ਦੇ ਸੀ. ਈ. ਓ. ਸ਼ੈਲੇਸ਼ ਉਪ੍ਰੇਤੀ ਅਤੇ ਜੇਨਸ ਹੈਂਡਰਸਨ ਇਨਵੈਸਟਰਸ ਦੇ ਸੀ. ਈ. ਓ. ਅਲੀ ਦਿਬਾਜ ਸ਼ਾਮਲ ਹੋਏ।

ਇਹ ਵੀ ਪੜ੍ਹੋ :    ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼

ਗੋਇਲ ਨੇ ਇਕ ਹੋਰ ਬੈਠਕ ’ਚ ਕਾਰੋਬਾਰੀ ਸੁਗਮਤਾ, ਬੁਨਿਆਦੀ ਢਾਂਚੇ ਦੇ ਵਿਕਾਸ, ਬੌਧਿਕ ਜਾਇਦਾਦ ਅਧਿਕਾਰ (ਆਈ. ਪੀ. ਆਰ.) ਵਿਵਸਥਾ ’ਚ ਸੁਧਾਰ ਅਤੇ ਉਚਿਤ ਇਨਸੈਂਟਿਵ ਯੋਜਨਾਵਾਂ ਜ਼ਰੀਏ ਨਿਰਮਾਣ ਖੇਤਰਾਂ ਨੂੰ ਪਹਿਲ ਦੇਣ ਲਈ ਭਾਰਤ ਸਰਕਾਰ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ :     iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart  ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!

ਇਹ ਵੀ ਪੜ੍ਹੋ :     ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News