ਕੋਵਿਡ-19 ਟੀਕੇ ਦੀ ਖੁੱਲ੍ਹੇ ਬਾਜ਼ਾਰ 'ਚ ਵਿਕਰੀ ਤੋਂ ਸਰਕਾਰ ਦਾ ਇਨਕਾਰ, ਜਾਣੋ ਵਜ੍ਹਾ
Tuesday, Feb 16, 2021 - 12:41 PM (IST)
ਨਵੀਂ ਦਿੱਲੀ- ਹੁਣ ਤੱਕ ਟੀਕਾਕਰਨ ਪਹਿਲੇ ਗੇੜ ਵਿਚ 85 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕਾ ਲੱਗ ਚੁੱਕਾ ਹੈ। ਇਸ ਵਿਚਕਾਰ ਸਿਹਤ ਮੰਤਰਾਲਾ ਨੇ ਸੰਕੇਤ ਦਿੱਤਾ ਹੈ ਕਿ ਕੋਵਿਡ-19 ਫਿਲਹਾਲ ਖੁੱਲ੍ਹੇ ਬਾਜ਼ਾਰ ਵਿਚ ਉਪਲਬਧ ਨਹੀਂ ਹੋਵੇਗਾ ਕਿਉਂਕਿ ਸਰਕਾਰ ਸਖ਼ਤ ਤਕਨੀਤੀ ਪ੍ਰੋਟੋਕਾਲ ਅਤੇ ਰਾਸ਼ਟਰੀ ਟੀਕਾਕਰਨ ਦੀ ਜਿੰਮੇਵਾਰੀ ਨੂੰ ਲੈ ਕੇ ਕੋਈ ਕੁਤਾਹੀ ਨਹੀਂ ਹੋਣ ਦੇਣਾ ਚਾਹੁੰਦੀ ਹੈ।
ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ, "ਕੋਵਿਡ ਟੀਕੇ ਨੂੰ ਸੰਕਟਕਾਲੀ ਵਰਤੋਂ ਦੀ ਮਨਜ਼ੂਰੀ ਮਿਲੀ ਹੈ ਅਤੇ ਇਹ ਸਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਇਸ ਦੌਰਾਨ ਸਭ ਕੁਝ ਆਪਣੇ ਨਿਗਰਾਨੀ ਵਿਚ ਰੱਖੇ। ਇਹੀ ਵਜ੍ਹਾ ਹੈ ਕਿ ਟੀਕੇ ਨੂੰ ਫਿਲਹਾਲ ਖੁੱਲ੍ਹੇ ਬਾਜ਼ਾਰ ਤੋਂ ਨਹੀਂ ਖ਼ਰੀਦਿਆ ਜਾ ਸਕਦਾ ਹੈ। ਜੇਕਰ ਕੋਈ ਗਲ਼ਤ ਉਤਪਾਦ ਬਾਜ਼ਾਰ ਵਿਚ ਆ ਗਿਆ ਤਾਂ ਉਸ ਲਈ ਕੌਣ ਜਿੰਮੇਵਾਰ ਹੋਵੇਗਾ?''
ਇਹ ਵੀ ਪੜ੍ਹੋ- ਨੌਕਰੀਪੇਸ਼ਾ ਲੋਕਾਂ ਲਈ ਬੁਰੀ ਖ਼ਬਰ, PF ਨੂੰ ਲੈ ਕੇ ਲੱਗ ਸਕਦਾ ਹੈ ਇਹ ਝਟਕਾ
ਭਾਰਤ ਵਿਚ ਦੂਜੇ ਗੇੜ ਦਾ ਟੀਕਾਕਰਨ ਮਾਰਚ ਵਿਚ ਸ਼ੁਰੂ ਹੋਵੇਗਾ। ਇਸ ਵਿਚ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਾਇਆ ਜਾਵੇਗਾ। ਇਸ ਗੇੜ ਵਿਚ ਟੀਕਾ ਮੁਫ਼ਤ ਉਪਲਬਧ ਹੋਵੇਗਾ ਜਾਂ ਕੀਮਤ ਨਿਰਧਾਰਤ ਕੀਤੀ ਜਾਵੇਗੀ, ਉਸ 'ਤੇ ਵਿਚਾਰ ਹੋ ਰਿਹਾ ਹੈ। ਸਰਕਾਰ ਮੌਜੂਦਾ ਸਮੇਂ 1 ਕਰੋੜ ਸਿਹਤ ਕਾਮਿਆਂ ਅਤੇ ਕੋਰੋਨਾ ਕਾਲ ਵਿਚ ਮੋਹਰੀ ਕਤਾਰ ਵਿਚ ਡਿਊਟੀ ਦੇਣ ਵਾਲੇ 2 ਕਰੋੜ ਲੋਕਾਂ ਦੇ ਟੀਕਾਕਰਨ ਦਾ ਖ਼ਰਚ ਉਠਾ ਰਹੀ ਹੈ। ਵਿੱਤ ਮੰਤਰਾਲਾ ਨੇ ਕੋਵਿਡ ਟੀਕਾਕਰਨ ਲਈ 35,000 ਕਰੋੜ ਰੁਪਏ ਰੱਖੇ ਸਨ। ਉੱਥੇ ਹੀ, ਸਿਹਤ ਮੰਤਰੀ ਨੇ ਕਿਹਾ, ''ਅਸੀਂ ਦੇਖਿਆ ਕਿ ਮਾਸਕ ਪਾਉਣ ਨਾਲ ਕਈ ਹੋਰ ਸੰਕਰਮਣ ਘੱਟ ਹੋ ਗਏ ਹਨ।"
ਇਹ ਵੀ ਪੜ੍ਹੋ- ਇਹ 4 ਬੈਂਕ ਹੋ ਸਕਦੇ ਹਨ ਪ੍ਰਾਈਵੇਟ, ਸਰਕਾਰ ਜਲਦ ਕਰ ਸਕਦੀ ਹੈ ਐਲਾਨ
►ਟੀਕਾਕਰਨ ਦਾ ਦੂਜਾ ਗੇੜ ਸ਼ੁਰੂ ਹੋਣ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ