ਪ੍ਰਾਈਵੇਟ ਨੌਕਰੀਪੇਸ਼ਾ ਲੋਕਾਂ ਨੂੰ ਝਟਕਾ, PF ''ਤੇ ਘਟਿਆ ਵਿਆਜ

05/26/2018 4:41:07 PM

ਨਵੀਂ ਦਿੱਲੀ— ਪ੍ਰਾਈਵੇਟ ਖੇਤਰ 'ਚ ਨੌਕਰੀ ਕਰ ਰਹੇ ਪੀ. ਐੱਫ. ਧਾਰਕਾਂ ਲਈ ਬੁਰੀ ਖਬਰ ਹੈ। ਕੇਂਦਰ ਸਰਕਾਰ ਨੇ ਵਿੱਤੀ ਸਾਲ 2017-18 ਲਈ ਪੀ. ਐੱਫ. 'ਤੇ 8.55 ਫੀਸਦੀ ਦਾ ਵਿਆਜ ਤੈਅ ਕੀਤਾ ਹੈ। ਇਹ ਬੀਤੇ ਪੰਜ ਸਾਲਾਂ 'ਚ ਸਭ ਤੋਂ ਘੱਟ ਹੈ। ਇਸ ਬਾਰੇ ਕਿਰਤ ਮੰਤਰਾਲੇ ਨੇ ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੂੰ ਜ਼ਰੂਰੀ ਹੁਕਮ ਦੇ ਦਿੱਤੇ ਹਨ। ਹੁਣ ਦੇਸ਼ ਦੇ 120 ਪੀ. ਐੱਫ. ਖੇਤਰੀ ਦਫਤਰਾਂ 'ਚ ਜਮ੍ਹਾ ਪੈਸੇ 'ਤੇ ਪੰਜ ਕਰੋੜ ਪੀ. ਐੱਫ. ਧਾਰਕਾਂ ਨੂੰ 2017-18 ਲਈ 8.55 ਫੀਸਦੀ ਦਰ 'ਤੇ ਵਿਆਜ ਮਿਲੇਗਾ।
ਕਰਮਚਾਰੀ ਭਵਿੱਖ ਫੰਡ ਸੰਗਠਨ ਨੇ 120 ਤੋਂ ਵਧ ਖੇਤਰੀ ਦਫਤਰਾਂ ਨੂੰ ਪੱਤਰ ਲਿਖ ਕੇ ਇਹ ਹੁਕਮ ਦਿੱਤਾ ਹੈ। ਇਸੇ ਪੱਤਰ ਮੁਤਾਬਕ ਕਿਰਤ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ 2017-18 ਲਈ ਪੀ. ਐੱਫ. ਧਾਰਕਾਂ ਦੇ ਖਾਤਿਆਂ 'ਚ 8.55 ਫੀਸਦੀ ਵਿਆਜ ਦੇਣ ਨੂੰ ਮਨਜ਼ੂਰੀ ਦਿੱਤੀ ਹੈ। 
ਹਾਲਾਂਕਿ ਕਿਰਤ ਮੰਤਰੀ ਦੀ ਅਗਵਾਈ ਵਾਲੇ ਈ. ਪੀ. ਐੱਫ. ਓ. ਦੇ ਕੇਂਦਰੀ ਟਰੱਸਟੀ ਬੋਰਡ ਨੇ 21 ਫਰਵਰੀ 2018 ਨੂੰ ਹੋਈ ਬੈਠਕ 'ਚ ਹੀ 2017-18 ਲਈ 8.55 ਫੀਸਦੀ ਵਿਆਜ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਸੀ ਪਰ ਵਿੱਤੀ ਮੰਤਰਾਲੇ ਦੀ ਸਹਿਮਤੀ 'ਚ ਦੇਰੀ ਅਤੇ ਕਰਨਾਟਕ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਸ ਨੂੰ ਲਾਗੂ ਕੀਤੇ ਜਾਣ 'ਚ ਦੇਰੀ ਹੋ ਗਈ।

ਪਹਿਲਾਂ ਕਿੰਨਾ ਮਿਲਦਾ ਸੀ ਵਿਆਜ—
ਈ. ਪੀ. ਐੱਫ. ਨੇ ਵਿੱਤੀ ਸਾਲ 2016-17 ਲਈ 8.65 ਫੀਸਦੀ ਵਿਆਜ ਦਿੱਤਾ ਸੀ। ਉੱਥੇ ਹੀ ਵਿੱਤੀ ਸਾਲ 2015-16 'ਚ ਇਹ 8.8 ਫੀਸਦੀ, ਵਿੱਤੀ ਸਾਲ 2014-15 ਅਤੇ ਵਿੱਤੀ ਸਾਲ 2013-14 'ਚ 8.75 ਫੀਸਦੀ ਸੀ। ਸਾਲ 2012-13 'ਚ ਈ. ਪੀ. ਐੱਫ. ਨੇ 8.5 ਫੀਸਦੀ ਵਿਆਜ ਦਿੱਤਾ ਸੀ।


Related News