ਸਰਕਾਰ ਨੇ ਕੋਰੋਨਾ ਦੀ ਦਵਾਈ ਰੈਮਡੇਸਿਵਿਰ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ

Wednesday, Apr 21, 2021 - 08:59 AM (IST)

ਸਰਕਾਰ ਨੇ ਕੋਰੋਨਾ ਦੀ ਦਵਾਈ ਰੈਮਡੇਸਿਵਿਰ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ

ਨਵੀਂ ਦਿੱਲੀ- ਦੇਸ਼ ਵਿਚ ਬੇਕਬੂ ਕੋਰੋਨਾ ਮਹਾਮਾਰੀ ਵਿਚਕਾਰ ਇਸ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਦਵਾ ਰੈਮਡੇਸਿਵਿਰ ਦੀ ਮੰਗ ਕਾਫ਼ੀ ਵੱਧ ਗਈ ਹੈ ਪਰ ਹਸਪਤਾਲਾਂ ਵਿਚ ਇਸ ਦੀ ਲੋੜੀਂਦੀ ਸਪਲਾਈ ਨਹੀਂ ਹੋਣ ਦੇ ਮੱਦੇਨਜ਼ਰ ਸਰਕਾਰ ਨੇ ਇਸ ਦਿਸ਼ਾ ਵਿਚ ਵੱਡਾ ਕਦਮ ਚੁੱਕਿਆ ਹੈ। ਕੋਵਿਡ-19 ਪੀੜਤਾਂ ਦੇ ਇਲਾਜ ਵਿਚ ਕੰਮ ਆਉਣ ਵਾਲੀ ਇਸ ਦਵਾਈ ਦੀ ਦਰਾਮਦ 'ਤੇ ਕਸਟਮ ਡਿਊਟੀ ਖ਼ਤਮ ਕਰ ਦਿੱਤੀ ਗਈ ਹੈ।

ਵਣਜ ਤੇ ਉਦਯੋਗ ਮੰਤਰਾਲਾ ਨੇ ਮੰਗਲਵਾਰ ਦੇਰ ਸ਼ਾਮ ਜਾਰੀ ਇਕ ਨੋਟੀਫਿਕੇਸ਼ਨ ਵਿਚ ਇਸ ਦੀ ਜਾਣਕਾਰੀ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਰੈਮਡੇਸਿਵਿਰ ਦਵਾਈ ਅਤੇ ਇਸ ਦੇ ਬਣਾਉਣ ਵਿਚ ਇਸਤੇਮਾਲ ਹੋਣ ਵਾਲੀ ਸਮੱਗਰੀ ਅਤੇ ਰੈਮਡੇਸਿਵਿਰ ਟੀਕੇ ਦੀ ਦਰਾਮਦ ਕਸਟਮ ਡਿਊਟੀ ਤੋਂ ਮੁਕਤ ਕਰ ਦਿੱਤੀ ਗਈ ਹੈ। ਇਹ ਹੁਕਮ 31 ਅਕਤੂਬਰ 2021 ਤੱਕ ਲਾਗੂ ਰਹੇਗਾ। ਸਰਕਾਰ ਦੇ ਇਸ ਕਦਮ ਨਾਲ ਇਸ ਦਵਾਈ ਦੀ ਉਪਲਬਧਤਾ ਵਧੇਗੀ।

 

In line with PM @NarendraModi's priority to ensure affordable medical care for COVID-19 patients, imports of Remdesivir API, injection and specific inputs have been made import duty free. This should increase supply and reduce cost thus providing relief to patients. pic.twitter.com/F40SX8mNeS

— Piyush Goyal (@PiyushGoyal) April 20, 2021

ਇਹ ਵੀ ਪੜ੍ਹੋ- ਭਾਰਤ 'ਚ ਜਲਦ ਹੀ ਇਸ ਵਿਦੇਸ਼ੀ ਕੋਵਿਡ ਟੀਕੇ ਨੂੰ ਮਿਲ ਸਕਦੀ ਹੈ ਹਰੀ ਝੰਡੀ

ਗੌਰਤਲਬ ਹੈ ਕਿ ਹਾਲ ਹੀ ਵਿਚ ਕੈਡਿਲਾ ਹੈਲਥਕੇਅਰ ਲਿਮਟਿਡ ਨੇ ਰੇਮਡਾਕ ਇੰਜੈਕਸ਼ਨ ਦੀ ਕੀਮਤ 2800 ਰੁਪਏ ਤੋਂ ਘਟਾ ਕੇ 899 ਰੁਪਏ ਕਰ ਦਿੱਤੀ ਹੈ। ਡਾ. ਰੈਡੀਜ਼ ਲੈਬਾਰਟਰੀਜ਼ ਨੇ ਰੈਡਵਾਈਐਕਸ ਇੰਜੈਕਸ਼ਨ ਦੀ ਕੀਮਤ 5400 ਤੋਂ ਘਟਾ ਕੇ 2700 ਰੁਪਏ ਕਰ ਦਿੱਤੀ ਹੈ। ਸਿਪਲਾ ਨੇ ਸਿਪਰੇਮੀ ਟੀਕੇ ਦੀ ਕੀਮਤ 4000 ਰੁਪਏ ਤੋਂ ਘਟਾ ਕੇ 3000 ਰੁਪਏ ਕਰ ਦਿੱਤੀ ਹੈ। ਮਾਈਲਾਨ ਫਾਰਮਾ ਨੇ ਡੀਸਰੇਮ ਟੀਕੇ ਦੀ ਕੀਮਤ ਨੂੰ 4800 ਤੋਂ ਘਟਾ ਕੇ 3400 ਰੁਪਏ ਕਰ ਦਿੱਤਾ ਹੈ। ਹੇਟਰੋ ਹੈਲਥਕੇਅਰ ਨੇ ਕੋਵੀਫੋਰ ਟੀਕੇ ਦੀ ਕੀਮਤ 5400 ਤੋਂ ਘਟਾ ਕੇ 3490 ਰੁਪਏ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਹੁਣ ਇਸ ਮੁਲਕ ਨੇ ਟਾਲਿਆ ਭਾਰਤ ਨਾਲ ਏਅਰ ਬੱਬਲ ਕਰਾਰ
 

►ਰੈਮਡੇਸਿਵਿਰ 'ਤੇ ਕਸਟਮ ਡਿਊਟੀ ਹਟਾਏ ਜਾਣ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News