ਚੀਨ ਦੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਦਰਾਮਦ ''ਤੇ ਪਾਬੰਦੀ 3 ਮਹੀਨੇ ਵਧੀ

Wednesday, Apr 24, 2019 - 10:51 PM (IST)

ਚੀਨ ਦੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਦਰਾਮਦ ''ਤੇ ਪਾਬੰਦੀ 3 ਮਹੀਨੇ ਵਧੀ

ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਚੀਨ ਤੋਂ ਦਰਾਮਦ ਹੋਣ ਵਾਲੇ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ 'ਚ ਨੁਕਸਾਨਦਾਇਕ ਰਸਾਇਣ ਮੇਲਾਮਾਇਨ ਦੀ ਮੌਜੂਦਗੀ ਨੂੰ ਵੇਖਦਿਆਂ ਇਨ੍ਹਾਂ ਨੂੰ ਭਾਰਤ 'ਚ ਲਿਆਉਣ ਅਤੇ ਵੇਚਣ 'ਤੇ ਪਾਬੰਦੀ 3 ਮਹੀਨੇ ਹੋਰ ਵਧਾ ਦਿੱਤੀ ਹੈ। ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟਰੇਡ (ਡੀ. ਜੀ. ਐੱਫ. ਟੀ.) ਨੇ ਕੱਲ ਦੇਰ ਸ਼ਾਮ ਜਾਰੀ ਇਕ ਨੋਟੀਫਿਕੇਸ਼ਨ 'ਚ ਦੱਸਿਆ ਕਿ ਇਹ ਪਾਬੰਦੀ ਅੱਜ ਤੋਂ ਲਾਗੂ ਹੈ। ਸਰਕਾਰ ਨੇ ਚੀਨ ਤੋਂ ਆਉਣ ਵਾਲੇ ਦੁੱਧ ਅਤੇ ਦੁੱਧ ਉਤਪਾਦਾਂ 'ਚ ਮੇਲਾਮਾਇਨ ਦੀ ਮੌਜੂਦਗੀ ਨੂੰ ਵੇਖਦਿਆਂ 24 ਅਕਤੂਬਰ 2008 ਨੂੰ ਪਹਿਲੀ ਵਾਰ ਪਾਬੰਦੀ ਲਾਈ ਸੀ, ਜਿਸ ਨੂੰ ਵਾਰ-ਵਾਰ ਵਧਾਇਆ ਗਿਆ ਹੈ। ਇਨ੍ਹਾਂ ਉਤਪਾਦਾਂ 'ਤੇ ਪਿਛਲੀ ਵਾਰ ਪਾਬੰਦੀ 24 ਦਸੰਬਰ 2018 ਨੂੰ ਲਾਈ ਗਈ ਸੀ ਜੋ 23 ਅਪ੍ਰੈਲ ਨੂੰ ਖ਼ਤਮ ਹੋ ਗਈ। ਨਵੀਂ ਪਾਬੰਦੀ ਅਗਲੇ 6 ਮਹੀਨਿਆਂ ਤੱਕ ਲਾਗੂ ਹੋਵੇਗੀ। ਡੀ. ਜੀ. ਐੱਫ. ਟੀ. ਅਨੁਸਾਰ ਸਿਫਾਰਿਸ਼ਾਂ ਮੁਤਾਬਕ ਚੀਨ ਦੇ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਜਿਵੇਂ ਚਾਕਲੇਟ, ਕੈਂਡੀ ਅਤੇ ਦੁੱਧ ਦੇ ਮਿਸ਼ਰਨ ਤੋਂ ਬਣਨ ਵਾਲੇ ਉਤਪਾਦਾਂ ਨੂੰ ਭਾਰਤ 'ਚ ਲਿਆਉਣ ਅਤੇ ਉਨ੍ਹਾਂ ਦੀ ਵਿਕਰੀ 'ਤੇ ਪਾਬੰਦੀ ਰਹੇਗੀ।


author

Karan Kumar

Content Editor

Related News