ਸਰਕਾਰ ਦਾ ਕੋਲ ਇੰਡੀਆ ਨੂੰ ਨਿਰਦੇਸ਼, ਗੈਰ-ਕਾਰਜਕਾਰੀ ਕਰਮਚਾਰੀਆਂ ਦੇ ਤਨਖਾਹ ਸਮਝੌਤੇ ਨੂੰ ਕਰਨ ਛੇਤੀ ਪੂਰਾ

12/04/2022 7:02:59 PM

ਨਵੀਂ ਦਿੱਲੀ- ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕੋਲ ਇੰਡੀਆ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਗੈਰ-ਕਾਰਜਕਾਰੀ ਕਰਮਚਾਰੀਆਂ ਨਾਲ ਤਨਖਾਹ ਸਮਝੌਤੇ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ। ਕੇਂਦਰੀ ਮੰਤਰੀ ਨੇ ਕਿਹਾ ਕਿ ਸਾਰੇ ਪੈਂਡਿੰਗ ਮੁੱਦਿਆਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਇਸ ਮੁੱਦੇ ’ਤੇ ਮਜ਼ਦੂਰ ਸੰਘਾਂ ਨੂੰ ਹੜਤਾਲ ’ਤੇ ਨਹੀਂ ਜਾਣ ਦੇਣਗੇ। ਕੋਲ ਇੰਡੀਆ ਲਿਮਟਿਡ (ਸੀ.ਆਈ.ਐੱਲ) ਦੇ ਕੁੱਲ ਕਰਮਚਾਰੀਆਂ 'ਚ ਗੈਰ-ਕਾਰਜਕਾਰੀ ਕਰਮਚਾਰੀਆਂ ਦੀ ਹਿੱਸਾ 90 ਫੀਸਦੀ ਤੋਂ ਵੱਧ ਹੈ। ਉਨ੍ਹਾਂ ਦੀ ਤਨਖਾਹ ਨੂੰ ਹਰ ਪੰਜ ਸਾਲ ਬਾਅਦ ਸੰਸ਼ੋਧਿਤ ਕੀਤਾ ਜਾਂਦਾ ਹੈ। ਮਜ਼ਦੂਰ ਸੰਘ ਦੇ ਇੱਕ ਆਗੂ ਅਨੁਸਾਰ ਮਜ਼ਦੂਰ ਤਨਖਾਹ 'ਚ 28 ਫੀਸਦੀ ਵਾਧੇ ਦੀ ਮੰਗ ਕਰ ਰਹੇ ਹਨ, ਜਦੋਂ ਕਿ ਕੋਲ ਇੰਡੀਆ ਨੇ 10.5 ਫੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਹੈ।
ਜੋਸ਼ੀ ਨੇ ਪੀਟੀਆਈ ਨੂੰ ਦੱਸਿਆ, "ਆਮ ਤੌਰ 'ਤੇ ਕੋਲ ਇੰਡੀਆ ਅਤੇ ਮਜ਼ਦੂਰ ਸੰਘ ਵਿਚਾਲੇ ਸਮਝੌਤਾ ਹੁੰਦਾ ਹੈ... ਮੈਂ ਪ੍ਰਬੰਧਕ (ਕੋਲ ਇੰਡੀਆ) ਨੂੰ ਕਿਹਾ ਹੈ ਕਿ ਉਹ ਉਨ੍ਹਾਂ ਨਾਲ ਦੋਸਤਾਨਾ ਸਬੰਧ ਬਣਾਏ ਰੱਖਣ ਅਤੇ ਉਨ੍ਹਾਂ ਨਾਲ ਮੀਟਿੰਗ ਕਰਕੇ ਮੁੱਦੇ ਦਾ ਹੱਲ ਕਰਨ। ਮੈਂ ਚਾਹੁੰਦਾ ਹਾਂ ਕਿ ਜੋ ਵੀ ਮੁੱਦੇ ਪੈਂਡਿੰਗ ਹਨ, ਉਨ੍ਹਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ।

ਮੰਤਰੀ ਨੇ ਕਿਹਾ ਕਿ ਪਿਛਲੇ ਪੰਜ-ਛੇ ਮਹੀਨਿਆਂ ਤੋਂ ਤਨਖਾਹ ਸੰਸ਼ੋਧਨ 'ਤੇ ਕੋਲ ਇੰਡੀਆ ਪ੍ਰਬੰਧਕ ਅਤੇ ਮਜ਼ਦੂਰ ਸੰਘ ਵਿਚਾਲੇ ਗੱਲਬਾਤ ਚੱਲ ਰਹੀ ਹੈ ਅਤੇ ਜਲਦ ਤੋਂ ਜਲਦ ਕੋਈ ਹੱਲ ਕੱਢਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਸਮਝੌਤਾ ਬਹੁਤ ਜਲਦੀ ਹੋ ਜਾਵੇਗਾ... ਮੈਂ ਸੀ.ਐੱਮ.ਡੀ (ਕੋਲ ਇੰਡੀਆ) ਅਤੇ ਹੋਰ ਡਾਇਰੈਕਟਰਾਂ (ਪੀ.ਐੱਸ.ਯੂ ਦੇ) ਤੋਂ ਖੁੱਲ੍ਹੇ ਦਿਲ ਨਾਲ ਕੰਮ ਕਰਨ ਲਈ ਕਿਹਾ ਹੈ ਅਤੇ ਉਹ ਇਸ 'ਤੇ ਕੰਮ ਕਰ ਰਹੇ ਹਨ


Aarti dhillon

Content Editor

Related News