ਸਰਕਾਰ ਨੇ ਮਸਰ ਦਾਲ 'ਤੇ ਇੰਪੋਰਟ ਡਿਊਟੀ ਘਟਾ ਕੇ 10 ਫੀਸਦੀ ਕੀਤੀ
Wednesday, Jun 03, 2020 - 08:57 PM (IST)

ਨਵੀਂ ਦਿੱਲੀ— ਸਰਕਾਰ ਨੇ ਤਿੰਨ ਮਹੀਨਿਆਂ ਲਈ ਮਸਰ ਦਾਲ 'ਤੇ ਦਰਾਮਦ ਡਿਊਟੀ ਘਟਾ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਇਸ 'ਤੇ ਦਰਾਮਦ ਡਿਊਟੀ ਘਟਾ ਕੇ 10 ਫੀਸਦੀ ਕਰ ਦਿੱਤੀ ਗਈ ਹੈ।
ਇਸ ਕਦਮ ਦਾ ਮਕਸਦ ਇਸ ਦਾਲ ਦੀ ਘਰੇਲੂ ਉਪਲੱਬਧਤਾ ਨੂੰ ਵਧਾਉਣਾ ਹੈ। ਇਸ ਤੋਂ ਪਹਿਲਾਂ ਮਸਰ ਦਾਲ 'ਤੇ ਦਰਾਮਦ ਡਿਊਟੀ 30 ਫੀਸਦੀ ਸੀ। ਕੇਂਦਰੀ ਅਪ੍ਰਤੱਖ ਟੈਕਸ ਤੇ ਕਸਟਮ (ਸੀ. ਬੀ. ਆਈ. ਸੀ.) ਬੋਰਡ ਨੇ 30 ਜੂਨ 2017 ਦੀ ਇਕ ਨੋਟੀਫਿਕੇਸ਼ਨ 'ਚ ਸੋਧ ਕਰਦੇ ਹੋਏ ਕਿਹਾ ਕਿ ਉਹ, ''ਤੁਰੰਤ ਪ੍ਰਭਾਵ ਨਾਲ 31 ਅਗਸਤ 2020 ਤੱਕ ਮਸਰ 'ਤੇ ਦਰਾਮਦ ਡਿਊਟੀ ਨੂੰ ਘੱਟ ਕੀਤਾ ਜਾ ਰਿਹਾ ਹੈ।'' ਜ਼ਿਕਰਯੋਗ ਹੈ ਕਿ ਭਾਰਤ ਦੁਨੀਆ 'ਚ ਦਾਲਾਂ ਦਾ ਸਭ ਤੋਂ ਵੱਡਾ ਉਪਭੋਗਤਾ ਅਤੇ ਦਰਾਮਦ ਕਰਨ ਵਾਲਾ ਦੇਸ਼ ਹੈ। ਉੱਥੇ ਹੀ, ਦੱਸ ਦੇਈਏ ਕਿ ਵੈਲਫੇਅਰ ਸੈੱਸ ਜੋੜਨ ਤੋਂ ਬਾਅਦ ਡਿਊਟੀ ਦੀ ਦਰ 11 ਫੀਸਦੀ ਹੋਵੇਗੀ।