ਸਰਕਾਰ ਘਰ-ਘਰ ਪਹੁੰਚਾਏਗੀ 11 ਕਰੋੜ ਆਯੁਸ਼ਮਾਨ ਕਾਰਡ, ਮਿਲੇਗਾ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ

07/18/2018 2:19:36 PM

ਨਵੀਂ ਦਿੱਲੀ — ਆਯੁਸ਼ਮਾਨ ਭਾਰਤ ਸਕੀਮ ਲਈ ਸਰਕਾਰ ਕਰੀਬ 11 ਕਰੋੜ ਪਰਿਵਾਰਕ ਕਾਰਡ ਛਾਪੇਗੀ ਅਤੇ ਲੋਕਾਂ ਦੇ ਸੌਂਪੇਗੀ। ਸਰਕਾਰ ਪਿੰਡਾਂ ਵਿਚ 'ਆਯੁਸ਼ਮਾਨ ਪਖਵਾੜਾ' ਪ੍ਰੋਗਰਾਮ ਦਾ ਆਯੋਜਨ ਕਰੇਗੀ। ਇਸ ਦੀ ਜਾਣਕਾਰੀ ਆਯੁਸ਼ਮਾਨ ਭਾਰਤ-ਨੈਸ਼ਨਲ ਹੈਲਥ ਪ੍ਰੋਟੈਕਸ਼ਨ ਮਿਸ਼ਨ(AB-NHPM) ਵਲੋਂ ਜਾਰੀ ਬਿਡ ਦਸਤਾਵੇਜ਼ਾਂ ਤੋਂ ਮਿਲੀ ਹੈ।
(AB-NHPM) ਦੇ ਸੀ.ਈ.ਓ. ਇੰਦੂ ਭੂਸ਼ਨ ਨੇ ਕਿਹਾ, “ਸਰਕਾਰ ਦੀ ਯੋਜਨਾ 15 ਅਗਸਤ ਤੱਕ ਅਯੁਸ਼ਮਾਨ ਇੰਡੀਆ ਦੀਆਂ ਸਾਰੀਆਂ ਤਿਆਰੀਆਂ ਕਰ ਲੈਣ ਦੀ ਹੈ।'' ਹਾਲਾਂਕਿ, ਇਸ ਦੀ ਸ਼ੁਰੂਆਤ ਦੀ ਤਾਰੀਖ ਦਾ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਹੈ। 'ਫੈਮਿਲੀ ਕਾਰਡ' ਤੇ ਇਸ ਸਕੀਮ ਦੇ ਯੋਗ ਮੈਂਬਰਾਂ ਦੇ ਨਾਂ ਹੋਣਗੇ। ਕਾਰਡ ਦੇ ਨਾਲ ਹਰੇਕ ਵਿਅਕਤੀ ਦੇ ਨਾਮ ਦੀ ਇਕ ਚਿੱਠੀ ਦਿੱਤੀ ਜਾਵੇਗੀ, ਜਿਸ ਵਿਚ ਆਯੂਸ਼ਮਾਨ ਭਾਰਤ ਸਕੀਮ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਜਾਣਗੀਆਂ। ਭੂਸ਼ਨ ਨੇ ਕਿਹਾ ਕਿ ਸਰਕਾਰ ਨੇ 80 ਫੀਸਦੀ ਲਾਭਪਾਤਰੀ ਪੇਂਡੂ ਖੇਤਰਾਂ ਵਿਚੋਂ ਅਤੇ ਸ਼ਹਿਰੀ ਖੇਤਰਾਂ ਦੇ 60 ਫੀਸਦੀ ਲਾਭਪਾਤਰੀ ਨੂੰ ਇਨ੍ਹਾਂ ਕਾਰਡਾਂ ਲਈ ਚੁਣਿਆ ਹੈ।

24*7 ਕਾਲ ਸੈਂਟਰ ਵੀ ਹੋਵੇਗਾ ਸਥਾਪਤ
ਇਸ ਤੋਂ ਇਲਾਵਾ, ਕੇਂਦਰ ਸਰਕਾਰ ਆਯੂਸ਼ਮਾਨ ਸਕੀਮ ਦੇ ਸੰਬੰਧ ਵਿਚ ਲੋਕਾਂ ਦੇ ਸਵਾਲਾਂ ਅਤੇ ਸ਼ਿਕਾਇਤਾਂ ਨੂੰ ਸੁਲਝਾਉਣ ਲਈ ਇਕ 24*7 ਕਾਲ ਸੈਂਟਰ ਵੀ ਸਥਾਪਤ ਕਰੇਗੀ। ਇਸ ਦੇ ਜ਼ਰੀਏ ਦੂਰ-ਦੁਰਾਡੇ ਰਹਿਣ ਵਾਲੇ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ। ਕਾਲ ਸੈਂਟਰ ਲਈ ਕੌਮੀ ਟੋਲ ਫ੍ਰੀ ਨੰਬਰ ਹੋਵੇਗਾ। ਕਾਲ ਸੈਂਟਰ ਈ-ਮੇਲ ਅਤੇ ਆਨਲਾਈਨ ਚੈਟ ਦਾ ਵੀ ਜਵਾਬ ਦੇਣ ਦੇ ਸਮਰੱਥ ਹੋਣਗੇ।

PunjabKesari
ਲੋਕਾਂ ਤੱਕ ਪੱਤਰ ਅਤੇ ਕਾਰਡ ਭੇਜਣ ਦੀ ਪੂਰੀ ਪ੍ਰਕਿਰਿਆ ਹੋਵੇਗੀ
ਨੈਸ਼ਨਲ ਹੈਲਥ ਏਜੰਸੀ ਦੇ ਲਾਭਪਾਤਰੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ, ਸੇਵਾ ਪ੍ਰਦਾਤਾ ਦੇ ਕਾਰਡਾਂ ਦੀ ਛਪਾਈ ਸ਼ੁਰੂ ਕਰ ਦਿੱਤੀ ਜਾਵੇਗੀ। ਸਾਰੇ ਡਾਟਾ ਸੁਰੱਖਿਆ ਦੇ ਮਿਆਰਾਂ ਦੀ ਪਾਲਣਾ ਕਰਦੇ ਹੋਏ ਏਰੀਆ ਕੋਡ ਅਨੁਸਾਰ ਇਹ ਲਾਭਪਾਤਰੀਆਂ ਦੇ ਜ਼ਿਲੇ ਨੂੰ ਭੇਜ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕਾਰਡ(ਚਿੱਠੀਆਂ) ਗ੍ਰਾਮ ਪੰਚਾਇਤ ਭੇਜ ਦਿੱਤੀਆਂ ਜਾਣਗੀਆਂ। ਫਿਰ ਇਨ੍ਹਾਂ ਨੂੰ 
'ਆਯੂਸ਼ਮਾਨ ਪਖਵਾੜਾ' ਪ੍ਰੋਗਰਾਮ ਦੇ ਜ਼ਰੀਏ ਹੈਲਥ ਵਰਕਰ ਦੁਆਰਾ ਲਾਭਪਾਤਰ ਪਰਿਵਾਰਾਂ ਤੱਕ ਪਹੁੰਚਾਇਆ ਜਾਵੇਗਾ।

ਸਾਰਿਆਂ ਤੱਕ ਡਿਲਵਰੀ 'ਚ ਲੱਗ ਸਕਦਾ ਹੈ ਦੋ ਸਾਲ ਦਾ ਸਮਾਂ
ਬਿਡ ਦਸਤਾਵੇਜ਼ਾਂ ਅਨੁਸਾਰ ਅੰਦਾਜ਼ਾ ਹੈ ਕਿ ਰੋਜ਼ ਕਰੀਬ 5 ਲੱਖ ਚਿੱਠੀਆਂ ਜਾਰੀ ਕਰਨ ਦੀ ਰਫਤਾਰ ਨਾਲ 2 ਸਾਲ 'ਚ 10.74 ਕਰੋੜ ਇਨਫਾਰਮੇਸ਼ਨ ਲੈਟਰ ਅਤੇ ਪਰਿਵਾਰਕ ਕਾਰਡ ਛਾਪਣੇ ਅਤੇ ਵੰਡਣੇ ਹੋਣਗੇ। ਭੂਸ਼ਣ ਨੇ ਕਿਹਾ ਕਿ ਚਿੱਠੀਆਂ ਛਪਣ 'ਚ 2 ਸਾਲ ਨਹੀਂ ਲੱਗਣਗੇ। ਲਾਭਪਾਤਰ ਪਰਿਵਾਰਾਂ ਕੋਲ ਚਿੱਠੀਆਂ ਨਾ ਪਹੁੰਚਣ 'ਤੇ ਉਨ੍ਹਾਂ ਪਰਿਵਾਰਾਂ ਨੂੰ ਅਯੋਗ ਨਹੀਂ ਕਰਾਰ ਦਿੱਤਾ ਜਾਵੇਗਾ।
ਸਰਵਿਸ ਪ੍ਰੋਵਾਈਡਰ ਨੈਸ਼ਨਲ ਹੈਲਥ ਏਜੰਸੀ ਦੇ ਲਾਭਾਪਾਤਰੀਆਂ ਬਾਰੇ ਜਾਣਕਾਰੀ ਲੈ ਕੇ ਚਿੱਠੀਆਂ ਛਾਪੇਗਾ, ਪਿਨ ਕੋਡ ਮੁਤਾਬਕ ਉਨ੍ਹਾਂ ਦੀ ਬੰਡਲਿੰਗ ਕਰੇਗਾ ਅਤੇ ਸਬੰਧਤ ਜ਼ਿਲਾ ਹੈਡਕੁਆਰਟਰਾਂ 'ਤੇ ਪਹੁੰਚਾਏਗਾ। ਚਿੱਠੀਆਂ ਗ੍ਰਾਮ ਪੰਚਾਇਤਾਂ ਨੂੰ ਹੀ ਦਿੱਤੀਆਂ ਜਾਣਗੀਆਂ। ਆਸ਼ਾ ਵਰਕਰ ਅਤੇ ਆਯੂਸ਼ਮਾਨ ਪਖਵਾੜਾ ਜ਼ਰੀਏ ਚਿੱਠੀਆਂ ਲਾਭਪਾਤਰੀਆਂ ਨੂੰ ਪਹੁੰਚਾਈਆਂ ਜਾਣਗੀਆਂ।

ਕੀ ਹੈ ਆਯੂਸ਼ਮਾਨ ਸਕੀਮ
ਦੱਸਣਯੋਗ ਹੈ ਕਿ ਆਯੂਸ਼ਮਾਨ ਭਾਰਤ ਸਕੀਮ ਦੀ ਘੋਸ਼ਣਾ ਬਜਟ 2019 ਦੇ ਦੌਰਾਨ ਕੀਤੀ ਗਈ ਸੀ। ਇਸ ਸਕੀਮ ਦੇ ਤਹਿਤ ਦੇਸ਼ ਦੇ 10 ਕਰੋੜ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੀ ਮੁਫਤ ਸਿਹਤ ਬੀਮਾ ਯੋਜਨਾ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਸਕੀਮ ਵਿਚ ਸਾਰੀਆਂ ਗੰਭੀਰ ਬੀਮਾਰੀਆਂ ਦਾ ਇਲਾਜ ਕਵਰ ਹੋਵੇਗਾ। ਇਸ ਸਕੀਮ ਦੇ ਤਹਿਤ ਪਰਿਵਾਰ ਦੇ ਅਕਾਰ ,ਵਰਗ ਅਤੇ ਉਮਰ ਦੀ ਕੋਈ ਸੀਮਾ ਤੈਅ ਨਹੀਂ ਕੀਤੀ ਗਈ ਹੈ। ਦੇਸ਼ ਦੇ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਹਸਪਤਾਲ 'ਚ ਕੈਸ਼ਲੈੱਸ ਇਲਾਜ ਕਰਵਾਇਆ ਜਾ ਸਕੇਗਾ। ਇਸ ਸਕੀਮ ਦੇ ਤਹਿਤ ਲਗਭਗ 50 ਕਰੋੜ ਲੋਕਾਂ ਨੂੰ ਫਾਇਦਾ ਮਿਲੇਗਾ।


Related News