ਇਸ ਸਰਕਾਰੀ ਕੰਪਨੀ ਦਾ ਹੋਇਆ ਬਟਵਾਰਾ, ਇਕ ਹਿੱਸੇ ਦੀ ਹੋਵੇਗੀ ਲਿਸਟਿੰਗ ਤੇ ਦੂਜੇ ਨੂੰ ਹੈ ਵੇਚਣ ਦੀ ਤਿਆਰੀ
Monday, Jun 12, 2023 - 10:39 AM (IST)
ਨਵੀਂ ਦਿੱਲੀ (ਭਾਸ਼ਾ) – ਸਰਕਾਰ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ (ਐੱਸ. ਸੀ. ਆਈ.) ਦੇ ਗੈਰ-ਪ੍ਰਮੁੱਖ ਆਸਾਸਾ ਕਾਰੋਬਾਰ ਐੱਸ. ਸੀ. ਆਈ. ਐੱਲ. ਏ . ਐੱਲ . ਦੀ ਸ਼ੇਅਰ ਬਾਜ਼ਾਰ ਵਿਚ ਸੂਚੀਬੱਧਤਾ ਤੋਂ ਬਾਅਦ ਐੱਸ. ਸੀ. ਆਈ. ਦੇ ਨਿੱਜੀਕਰਣ ਲਈ ਵਿੱਤੀ ਬੋਲੀਆਂ ਦਾ ਸੱਦਾ ਦੇਵੇਗੀ।
ਸਰਕਾਰ ਨੇ ਐੱਸ. ਸੀ. ਆਈ. ਦੇ ਗੈਰ-ਪ੍ਰਮੁੱਖ ਅਸਾਸਿਆਂ ਨੂੰ ਵੱਖ ਕੰਪਨੀ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਲੈਂਡ ਐਂਡ ਐਸੇਟਸ ਲਿ. (ਐੱਸ. ਸੀ. ਆਈ. ਐੱਲ. ਏ. ਐੱਲ.) ਵਿਚ ਵੰਡ ਦਿੱਤਾ ਹੈ। 31 ਮਾਰਚ, 2022 ਤਕ ਇਸ ਕੰਪਨੀ ਦਾ ਲੇਖਾ- ਜੋਖਾ 2,392 ਕਰੋਡ਼ ਰੁਪਏ ਸੀ। ਵੰਡ ਦੀ ਪ੍ਰਕਿਰਿਆ ਤਹਿਤ ਐੱਸ. ਸੀ. ਆਈ. ਐੱਲ. ਏ. ਐੱਲ. ਨੂੰ ਸ਼ੇਅਰ ਬਾਜ਼ਾਰਾਂ ਵਿਚ ਸੂਚੀਬੱਧ ਕੀਤਾ ਜਾਵੇਗਾ ਅਤੇ ਐੱਸ. ਸੀ. ਆਈ. ਦੇ ਹਰੇਕ ਸ਼ੇਅਧਾਰਕ ਨੂੰ ਐੱਸ. ਸੀ. ਆਈ. ਐੱਲ. ਏ. ਐੱਲ. ਦਾ ਇਕ ਸ਼ੇਅਰ ਮਿਲੇਗਾ।
ਇਹ ਵੀ ਪੜ੍ਹੋ : ਦਾਲਾਂ ਦੀਆਂ ਕੀਮਤਾਂ ਹੋ ਸਕਦੀਆਂ ਹਨ ਘੱਟ, ਨੈਫੇਡ ਰਿਟੇਲ ਮਾਰਕੀਟ ’ਚ ਸਪਲਾਈ ਕਰੇਗੀ ਇਹ ਉਤਪਾਦ
ਇਕ ਅਧਿਕਾਰੀ ਨੇ ਦੱਸਿਆ ਕਿ ਐੱਸ. ਸੀ. ਆਈ. ਐੱਲ. ਏ. ਐੱਲ. ਦੀ ਸ਼ੇਅਰ ਬਾਜ਼ਾਰ ਵਿਚ ਸੂਚੀਬੱਧਤਾ ਜੂਨ ਤਕ ਹੋਵੇਗੀ।
ਉਸ ਤੋਂ ਬਾਅਦ ਐੱਸ. ਸੀ. ਆਈ. ਦੇ ਨਿੱਜੀਕਰਨ ਸਬੰਧੀ ਚੀਜ਼ਾਂ ਸਪਸ਼ਟ ਹੋਣਗੀਆਂ ਅਤੇ ਫਿਰ ਵਿੱਤੀ ਬੋਲੀਆਂ ਦਾ ਸੱਦਾ ਦਿੱਤਾ ਜਾਵੇਗਾ। ਫਿਲਹਾਲ ਐੱਸ. ਸੀ. ਆਈ. ਵਿਚ ਸਰਕਾਰ ਦੀ 63.75 ਫ਼ੀਸਦੀ ਹਿੱਸੇਦਾਰੀ ਹੈ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੇ ਫਰਵਰੀ ਵਿਚ ਸ਼ਿਪਿੰਗ ਕਾਰਪੋਰੇਸ਼ਨ ਅਤੇ ਐੱਸ. ਸੀ. ਆਈ. ਐੱਲ. ਏ. ਐੱਲ. ਵਿਚ ਵਿਵਸਥਾ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਵੀ ਪੜ੍ਹੋ : DSR ਤਕਨੀਕ 'ਚ ਹਰਿਆਣੇ ਦੇ ਕਿਸਾਨਾਂ ਨੇ ਮਾਰੀ ਬਾਜੀ, 72900 ਏਕੜ 'ਚ ਉਗਾਇਆ ਝੋਨਾ
ਵਰਣਨਯੋਗ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਨਵੰਬਰ, 2020 ਵਿਚ ਸ਼ਿਪਿੰਗ ਕਾਰਪੋਰੇਸ਼ਨ ਦੇ ਰਣਨੀਤਕ ਨਿਵੇਸ਼ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਸੀ।
ਦਸੰਬਰ, 2020 ਵਿਚ ਨਿਵੇਸ਼ ਅਤੇ ਲੋਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਨੇ ਮੈਨੇਜਮੈਂਟ ਕੰਟਰੋਲ ਦੇ ਟਰਾਂਸਫਰ ਦੇ ਨਾਲ ਐੱਸ. ਸੀ. ਆਈ. ਵਿਚ ਆਪਣੀ ਪੂਰੀ ਹਿੱਸੇਦਾਰੀ ਦੀ ਵਿਕਰੀ ਲਈ ਦਿਲਚਸਪੀ ਪੱਤਰ (ਈ. ਓ. ਆਈ.) ਦਾ ਸੱਦਾ ਦਿੱਤਾ ਸੀ। ਮਾਰਚ, 2021 ਵਿਚ ਉਸ ਨੂੰ ਐੱਸ. ਸੀ. ਆਈ. ਦੇ ਨਿੱਜੀਕਰਣ ਲਈ ਕਈ ਈ. ਓ. ਆਈ. ਮਿਲੇ ਸਨ। ਵਰਣਨਯੋਗ ਹੈ ਕਿ ਸਰਕਾਰ ਨੇ ਚਾਲੂ ਵਿੱਤੀ ਸਾਲ ਵਿਚ ਵਿਨਿਵੇਸ਼ ਨਾਲ 51,000 ਕਰੋਡ਼ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ। ਹੁਣ ਤਕ ਸਰਕਾਰ ਨੇ ਘੱਟਗਿਣਤੀ ਹਿੱਸੇਦਾਰੀ ਵਿਕਰੀ ਰਾਹੀਂ 4,235 ਕਰੋਡ਼ ਰੁਪਏ ਜੁਟਾਏ ਹਨ।
ਇਹ ਵੀ ਪੜ੍ਹੋ : ਪੈਟਰੋਲ ਦੀਆਂ ਕੀਮਤਾਂ ਘਟਾਉਣ ਨੂੰ ਲੈ ਕੇ ਕੇਂਦਰੀ ਮੰਤਰੀ ਪੁਰੀ ਨੇ ਦਿੱਤਾ ਅਹਿਮ ਬਿਆਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।