ਸਰਕਾਰ ਨੇ ਕੱਚੇ ਪੈਟਰੋਲੀਅਮ 'ਤੇ ਘਟਾਇਆ ਵਿੰਡਫਾਲ ਟੈਕਸ, ਡੀਜ਼ਲ ਅਤੇ ATF 'ਤੇ ਡਿਊਟੀ ਵਧਾਈ

Saturday, Sep 02, 2023 - 12:10 PM (IST)

ਸਰਕਾਰ ਨੇ ਕੱਚੇ ਪੈਟਰੋਲੀਅਮ 'ਤੇ ਘਟਾਇਆ ਵਿੰਡਫਾਲ ਟੈਕਸ, ਡੀਜ਼ਲ ਅਤੇ ATF 'ਤੇ ਡਿਊਟੀ ਵਧਾਈ

ਬਿਜ਼ਨੈੱਸ ਡੈਸਕ : ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੱਚੇ ਪੈਟਰੋਲੀਅਮ 'ਤੇ ਵਿੰਡਫਾਲ ਟੈਕਸ ਘਟਾ ਕੇ 6,700 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ। ਇਹ ਨਵੀਂ ਕੀਮਤ ਅੱਜ ਯਾਨੀ 2 ਸਤੰਬਰ ਤੋਂ ਲਾਗੂ ਹੋਵੇਗੀ। ਇਸ ਤੋਂ ਪਹਿਲਾਂ 14 ਅਗਸਤ ਨੂੰ ਸਰਕਾਰ ਨੇ ਘਰੇਲੂ ਕੱਚੇ ਪੈਟਰੋਲੀਅਮ 'ਤੇ ਵਿੰਡਫਾਲ ਟੈਕਸ 7,100 ਰੁਪਏ ਪ੍ਰਤੀ ਟਨ ਤੈਅ ਕੀਤਾ ਸੀ। ਸਰਕਾਰ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ ਕੇਂਦਰ ਸਰਕਾਰ ਨੇ ਡੀਜ਼ਲ ਦੀ ਬਰਾਮਦ 'ਤੇ ਟੈਕਸ 5.50 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 6 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ। ਜੈੱਟ ਫਿਊਲ ਜਾਂ ATF 'ਤੇ ਡਿਊਟੀ 'ਚ ਦੁੱਗਣਾ ਵਾਧਾ ਹੋਵੇਗਾ, ਜੋ ਹੁਣ 2 ਰੁਪਏ ਤੋਂ ਵਧ ਕੇ 4 ਰੁਪਏ ਹੋ ਜਾਵੇਗਾ।

ਇਹ ਵੀ ਪੜ੍ਹੋ : RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਚੋਟੀ ਦੇ ਬੈਂਕਰ ਦਾ ਸਨਮਾਨ, PM ਮੋਦੀ ਨੇ ਦਿੱਤੀ ਵਧਾਈ

ਫ਼ੀਸ ਤੋਂ ਸਰਕਾਰ ਦੀ ਕਮਾਈ
ਸਰਕਾਰ ਨੇ ਕਿਹਾ ਹੈ ਕਿ ਪੈਟਰੋਲ 'ਤੇ ਡਿਊਟੀ ਫਿਲਹਾਲ ਜ਼ੀਰੋ ਰਹੇਗੀ। ਸਰਕਾਰ ਨੇ ਪਹਿਲੀ ਵਾਰ 1 ਜੁਲਾਈ, 2022 ਤੋਂ ਕੱਚੇ ਤੇਲ ਦੇ ਉਤਪਾਦਨ ਅਤੇ ਪੈਟਰੋਲੀਅਮ ਉਤਪਾਦਾਂ ਦੇ ਨਿਰਯਾਤ 'ਤੇ SAED ਨੂੰ ਲਗਾਇਆ ਸੀ। ਵਿੱਤੀ ਸਾਲ 2023 ਵਿੱਚ ਇਸ ਫ਼ੀਸ ਤੋਂ ਸਰਕਾਰ ਦੀ ਕਮਾਈ ਲਗਭਗ 40,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਜਾਣੋ ਕੀ ਹੁੰਦੈ ਹੈ ਵਿੰਡਫਾਲ ਟੈਕਸ
ਭਾਰਤ ਵਿੱਚ ਜ਼ਮੀਨ ਅਤੇ ਸਮੁੰਦਰੀ ਤੱਟ ਦੇ ਹੇਠਾਂ ਤੋਂ ਕੱਢੇ ਗਏ ਕੱਚੇ ਤੇਲ ਨੂੰ ਰਿਫਾਈਨ ਕੀਤਾ ਜਾਂਦਾ ਹੈ ਅਤੇ ਪੈਟਰੋਲ-ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਫਿਊਲ ਵਰਗੇ ਈਂਧਨ ਵਿੱਚ ਬਦਲਿਆ ਜਾਂਦਾ ਹੈ। ਇਸ ਤੋਂ ਬਾਅਦ ਸਰਕਾਰ ਇਸ ਨੂੰ ਹੋਰ ਦੇਸ਼ਾਂ ਨੂੰ ਵੀ ਨਿਰਯਾਤ ਕਰਦੀ ਹੈ। ਸਰਕਾਰ ਇਸ ਨਿਰਯਾਤ 'ਤੇ ਕੁਝ ਡਿਊਟੀ ਲਗਾਉਂਦੀ ਹੈ, ਜਿਸ ਨੂੰ ਵਿੰਡਫਾਲ ਟੈਕਸ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਵੱਡੀ ਰਾਹਤ: 158 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਹੁਣ ਕਿੰਨੀ ਹੋਵੇਗੀ ਕੀਮਤ

ਕਿੰਨੀ ਲਗਾਈ ਬਰਾਮਦ ਡਿਊਟੀ 
ਭਾਰਤ ਨੇ ਸਭ ਤੋਂ ਪਹਿਲਾਂ ਪਿਛਲੇ ਸਾਲ 1 ਜੁਲਾਈ ਨੂੰ ਵਿੰਡਫਾਲ ਟੈਕਸ ਲਾਗੂ ਕੀਤਾ ਸੀ, ਜੋ ਊਰਜਾ ਕੰਪਨੀਆਂ ਦੇ ਮੁਨਾਫੇ 'ਤੇ ਟੈਕਸ ਲਗਾਉਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਸੀ। ਉਸ ਸਮੇਂ, ਪੈਟਰੋਲ ਅਤੇ ATF 'ਤੇ 6 ਰੁਪਏ ਪ੍ਰਤੀ ਲੀਟਰ ( 12 ਪ੍ਰਤੀ ਬੈਰਲ) ਅਤੇ ਡੀਜ਼ਲ 'ਤੇ 13 ਰੁਪਏ ਪ੍ਰਤੀ ਲੀਟਰ (26 ਪ੍ਰਤੀ ਬੈਰਲ) ਦੀ ਬਰਾਮਦ ਡਿਊਟੀ ਲਗਾਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News