ਏਅਰਲਾਈਨ ਕੰਪਨੀਆਂ ਈਰਾਨੀ ਹਵਾਈ ਖੇਤਰ ਦੀ ਨਾ ਕਰਨ ਵਰਤੋਂ : ਡੀ.ਜੀ.ਸੀ.ਏ.

06/24/2019 8:07:39 PM

ਨਵੀਂ ਦਿੱਲੀ— ਭਾਰਤ ਦੇ ਜਹਾਜ਼ ਹੁਣ ਈਰਾਨੀ ਹਵਾਈ ਖੇਤਰ ਤੋਂ ਨਹੀਂ ਲੰਘਣਗੇ। ਇਹ ਫੈਸਲਾ ਅਮਰੀਕਾ ਤੇ ਈਰਾਨ ਵਿਚਾਲੇ ਲਗਾਤਾਰ ਵਧਦੇ ਤਣਾਅ ਨੂੰ ਦੇਖਦੇ ਹੋਏ ਲਿਆ ਗਿਆ ਹੈ। ਡਾਇਰੈਕਟਰ ਜਨਰਲ ਆਫ ਸਿਵਲ ਐਵਿਏਸ਼ਨ (ਡੀ.ਜੀ.ਸੀ.ਏ.) ਨਾਲ ਦੇਸ਼ ਦੀਆਂ ਸਾਰੀਆਂ ਹਵਾਬਾਜੀ ਕੰਪਨੀਆਂ ਨੇ ਸਲਾਹ ਤੋਂ ਬਾਅਦ ਇਸ ਬਾਰੇ ਫੈਸਲਾ ਕੀਤਾ ਹੈ।

ਡੀ.ਜੀ.ਸੀ.ਏ. ਨੇ ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਹੈ। ਉਥੇ ਹੀ ਜਹਾਜ਼ ਸੰਚਾਲਕਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਉਡਾਣਾਂ ਲਈ ਬਦਲ ਮਾਰਗਾਂ 'ਤੇ ਵਿਚਾਰ ਕਰ ਰਹੇ ਹਨ। ਦੱਸਣਯੋਗ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਹਾਲ ਦੇ ਦਿਨਾਂ 'ਚ ਤਣਾਅ ਚੋਟੀ 'ਤੇ ਹੈ। ਇਸ ਨੂੰ ਦੇਖਦੇ ਹੋਏ ਦੁਨੀਆ ਦੀਆਂ ਕਈ ਹਵਾਬਾਜ਼ੀ ਕੰਪਨੀਆਂ ਨੇ ਈਰਾਨੀ ਹਵਾਈ ਖੇਤਰ ਤੋਂ ਨਾ ਲੰਘਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ।


Inder Prajapati

Content Editor

Related News