ਰਸੋਈ ਗੈਸ LPG ਗਾਹਕਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਦਿੱਤੀ ਇਹ ਰਾਹਤ

06/10/2021 6:53:06 PM

ਨਵੀਂ ਦਿੱਲੀ- ਸਰਕਾਰ ਨੇ ਐੱਲ. ਪੀ. ਜੀ. ਯਾਨੀ ਰਸੋਈ ਗੈਸ ਸਿਲੰਡਰ ਰੀਫਿਲ ਪੋਰਟੇਬਿਲਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਗਾਹਕ ਕਿਤੋਂ ਵੀ ਆਪਣਾ ਸਿਲੰਡਰ ਭਰਵਾ ਸਕਣਗੇ। ਜੇਕਰ ਗਾਹਕ ਨੂੰ ਲੱਗਦਾ ਹੈ ਕਿ ਉਹ ਆਪਣੀ ਤੇਲ ਮਾਰਕੀਟਿੰਗ ਕੰਪਨੀ ਦੇ ਮੌਜੂਦਾ ਵਿਤਰਕ (ਡਿਸਟ੍ਰੀਬਿਊਟਰ) ਤੋਂ ਖੁਸ਼ ਨਹੀਂ ਹੈ ਤਾਂ ਉਹ ਇਸ ਦੀ ਜਗ੍ਹਾ ਆਪਣੀ ਇਸੇ ਕੰਪਨੀ ਦਾ ਕੋਈ ਹੋਰ ਵਿਤਰਕ ਚੁਣ ਸਕਦਾ ਹੈ।

ਇਸ ਯੋਜਨਾ ਦੇ ਪਹਿਲੇ ਗੇੜ ਵਿਚ ਇਸ ਸੁਵਿਧਾ ਦਾ ਫਾਇਦਾ ਚੰਡੀਗੜ੍ਹ, ਕੋਇੰਬਟੂਰ, ਗੁੜਗਾਓਂ, ਪੁਣੇ ਅਤੇ ਰਾਂਚੀ ਵਿਚ ਰਹਿਣ ਵਾਲੇ ਲੋਕਾਂ ਨੂੰ ਮਿਲੇਗਾ। ਇਸ ਮਗਰੋਂ ਇਸ ਨੂੰ ਜਲਦ ਹੀ ਹੋਰ ਸ਼ੁਰੂ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਅਨੁਸਾਰ, ਐੱਲ. ਪੀ. ਜੀ. ਗਾਹਕਾਂ ਜਲਦ ਹੀ ਆਪਣੀ ਮਰਜ਼ੀ ਨਾਲ ਕਿਸੇ ਵੀ ਵਿਤਰਕ ਕੋਲੋਂ ਐੱਲ. ਪੀ. ਜੀ. ਗੈਸ ਰੀਫਿਲ ਕਰਵਾ ਸਕਣਗੇ। ਇਸ ਨਾਲ ਵਿਤਕਰਾਂ ਵਿਚ ਸਰਵਿਸ ਸਹੀ ਸਮੇਂ 'ਤੇ ਦੇਣ ਦੀ ਮੁਕਾਬਲੇਬਾਜ਼ੀ ਵਧੇਗੀ ਅਤੇ ਗਾਹਕਾਂ ਨੂੰ ਇਸ ਦਾ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ- ਬਲੈਕ ਫੰਗਸ ਦੀ ਦਵਾ ਬਾਜ਼ਾਰ 'ਚ ਲਾਂਚ, ਹਜ਼ਾਰਾਂ ਮਰੀਜ਼ਾਂ ਨੂੰ ਮਿਲੇਗੀ ਰਾਹਤ

ਕਿਵੇਂ ਬਦਲ ਸਕੋਗੇ ਵਿਤਰਕ-
LPG ਰੀਫਿਲ ਕਰਵਾਉਣ ਲਈ ਮੋਬਾਇਲ ਐਪ ਜਾਂ ਆਪਣੀ ਕੰਪਨੀ ਦੇ ਵੈੱਬ ਪੋਰਟਲ 'ਤੇ ਲੌਗ-ਇਨ ਕਰਨਾ ਹੋਵੇਗਾ। ਉੱਥ ਤੁਹਾਨੂੰ ਵਿਤਰਕਾਂ ਦੀ ਪੂਰੀ ਸੂਚੀ ਦਿਖਾਈ ਦੇਵੇਗੀ। ਇਸ ਸੂਚੀ ਵਿਚੋਂ ਤੁਸੀਂ ਵਿਤਰਕ ਚੁਣ ਸਕੋਗੇ। ਇਸ ਨਾਲ ਵਿਤਰਕਾਂ ਵਿਚ ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੀ ਪਹਿਲ ਸ਼ੁਰੂ ਹੋਵੇਗੀ। ਇਸ ਆਧਾਰ 'ਤੇ ਵਿਤਰਕਾਂ ਦੀ ਰੇਟਿੰਗ ਵੀ ਹੋਵੇਗੀ, ਜਿਸ ਨਾਲ ਗਾਹਕਾਂ ਨੂੰ ਚੰਗਾ ਵਿਤਰਕ ਚੁਣਨ ਵਿਚ ਮਦਦ ਮਿਲੇਗੀ, ਨਾਲ ਹੀ ਵਿਤਰਕਾਂ ਨੂੰ ਪ੍ਰਦਰਸ਼ਨ ਵਿਚ ਸੁਧਾਰ ਕਰਨ ਲਈ ਕੰਮ ਕਰਨਾ ਪਵੇਗਾ।

ਇਹ ਵੀ ਪੜ੍ਹੋ- ਕਿਸਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਝੋਨੇ ਦੇ ਐੱਮ. ਐੱਸ. ਪੀ. 'ਚ ਕੀਤਾ ਵਾਧਾ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News