ਸਰਕਾਰ ਨੇ 'ਪ੍ਰੀਮੀਅਮ ਇਕੋਨਾਮੀ ਕਲਾਸ' ਦਾ ਹਵਾਈ ਕਿਰਾਇਆ ਕੀਤਾ ਤੈਅ, ਹੁਣ ਦੇਣੇ ਹੋਣਗੇ ਇੰਨੇ ਰੁਪਏ

Tuesday, Oct 06, 2020 - 10:55 AM (IST)

ਨਵੀਂ ਦਿੱਲੀ (ਵਾਰਤਾ) : ਸਰਕਾਰ ਨੇ ਹਵਾਬਾਜ਼ੀ ਖੇਤਰ ਵਿਚ ਇਕੋਨਾਮੀ ਸ਼੍ਰੇਣੀ ਦੀ ਤਰ੍ਹਾਂ ਪ੍ਰੀਮੀਅਮ ਇਕੋਨਾਮੀ ਸ਼੍ਰੇਣੀ ਦਾ ਵੀ ਘੱਟ ਤੋਂ ਘੱਟ ਹਵਾਈ ਕਿਰਾਇਆ ਤੈਅ ਕਰ ਦਿੱਤਾ ਹੈ। ਪੂਰਣਬੰਦੀ ਦੌਰਾਨ 2 ਮਹੀਨੇ ਬੰਦ ਰਹਿਣ ਦੇ ਬਾਅਦ ਪਿਛਲੀ 25 ਮਈ ਨੂੰ ਜਦੋਂ ਘਰੇਲੂ ਮਾਰਗਾਂ 'ਤੇ ਨਿਯਮਤ ਯਾਤਰੀ ਉਡਾਨਾਂ ਦੁਬਾਰਾ ਸ਼ੁਰੂ ਹੋਈਆਂ ਤਾਂ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਉਡਾਨ ਸਮੇਂ ਦੇ ਹਿਸਾਬ ਨਾਲ ਸਾਰੇ ਮਾਰਗਾਂ ਨੂੰ 7 ਵਰਗਾਂ ਵਿਚ ਵੰਡ ਕੇ ਹਰ ਵਰਗ ਦੀ ਇਕੋਨਾਮੀ ਸ਼੍ਰੇਣੀ ਦੀਆਂ ਸੀਟਾਂ ਦਾ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਕਿਰਾਇਆ ਤੈਅ ਕਰ ਦਿੱਤਾ। ਕਿਰਾਏ ਦੀ ਸੀਮਾ ਤੋਂ ਬਿਜਨੈਸ ਸ਼੍ਰੇਣੀ ਨੂੰ ਬਾਹਰ ਰੱਖਿਆ ਗਿਆ ਸੀ। ਕੁੱਝ ਏਅਰਲਾਇਨਜ਼ ਵਿਚ ਪ੍ਰੀਮੀਅਮ ਇਕੋਨਾਮੀ ਦੇ ਨਾਮ ਨਾਲ ਵਿਚਕਾਰਲੀ ਸ਼੍ਰੇਣੀ ਹੋਣ ਕਾਰਨ ਹੁਣ ਉਸ ਆਦੇਸ਼ ਵਿਚ ਸੋਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਆਖਿਰ ਆਪਣੀ ਦਾੜ੍ਹੀ ਕਿਉਂ ਵਧਾਉਂਦੇ ਜਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ?

ਮੰਤਰਾਲਾ ਵੱਲੋਂ ਸੋਮਵਾਰ ਨੂੰ ਜਾਰੀ ਸ਼ੁੱਧੀ ਪੱਤਰ ਅਨੁਸਾਰ, ਇਕੋਨਾਮੀ ਸ਼੍ਰੇਣੀ ਲਈ ਤੈਅ ਘੱਟ ਤੋਂ ਘੱਟ ਕਿਰਾਏ ਦੀ ਸੀਮਾ ਪ੍ਰੀਮੀਅਮ ਇਕੋਨਾਮੀ ਸ਼੍ਰੇਣੀ 'ਤੇ ਵੀ ਲਾਗੂ ਹੋਵੇਗੀ। ਹਾਲਾਂਕਿ ਵੱਧ ਤੋਂ ਵੱਧ ਕਿਰਾਏ ਦੀ ਸੀਮਾ ਪ੍ਰੀਮੀਅਮ ਇਕੋਨਾਮੀ ਸ਼੍ਰੇਣੀ 'ਤੇ ਲਾਗੂ ਨਹੀਂ ਹੋਵੇਗੀ। 40 ਮਿੰਟ ਤੋਂ ਘੱਟ ਦੀ ਉਡਾਨ ਲਈ ਘੱਟ ਤੋਂ ਘੱਟ ਕਿਰਾਇਆ 2 ਹਜ਼ਾਰ ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 6 ਹਜ਼ਾਰ ਰੁਪਏ ਹੈ। 40 ਮਿੰਟ ਤੋਂ 1 ਘੰਟੇ ਦੀ ਉਡਾਨ ਲਈ ਕਿਰਾਇਆ 2,500 ਰੁਪਏ ਤੋਂ 7,500 ਰੁਪਏ, 1 ਤੋਂ ਡੇਢ ਘੰਟੇ ਦੀ ਉਡਾਨ ਲਈ ਕਿਰਾਇਆ 3 ਹਜ਼ਾਰ ਤੋਂ 9 ਹਜ਼ਾਰ ਰੁਪਏ, ਡੇਢ ਤੋਂ 2 ਘੰਟੇ ਦੀ ਉਡਾਨ ਲਈ ਸਾਢੇ 3 ਹਜ਼ਾਰ ਤੋਂ 10 ਹਜ਼ਾਰ ਰੁਪਏ, 2 ਤੋਂ ਢਾਈ ਘੰਟੇ ਦੀ ਉਡਾਨ ਲਈ ਕਿਰਾਇਆ 4,500 ਰੁਪਏ ਤੋਂ 13 ਹਜ਼ਾਰ ਰੁਪਏ, ਢਾਈ ਤੋਂ 3 ਘੰਟੇ ਦੀ ਉਡਾਨ ਲਈ 5,500 ਰੁਪਏ ਤੋਂ 15,700 ਰੁਪਏ ਅਤੇ 3 ਤੋਂ ਸਾੜ੍ਹੇ 3 ਘੰਟੇ ਦੀ ਉਡਾਨ ਲਈ ਕਿਰਾਇਆ 6,500 ਰੁਪਏ ਤੋਂ 18,600 ਰੁਪਏ ਤੈਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ: IPL 2020: ਮੁੰਬਈ ਵਿਰੁੱਧ ਰਾਜਸਥਾਨ ਲਈ ਅੱਜ ਹੋਵੇਗੀ ਮੁਸ਼ਕਲ ਚੁਣੌਤੀ


cherry

Content Editor

Related News