ਸਰਕਾਰ ਬਣਾ ਰਹੀ ਹੈ ਯੋਜਨਾ, ਥਾਂ-ਥਾਂ ਬਣਨਗੇ ਵਿਸ਼ੇਸ਼ ਖੇਤੀਬਾੜੀ ਨਿਰਯਾਤ ਜੋਨ

Friday, Oct 26, 2018 - 11:04 AM (IST)

ਨਵੀਂ ਦਿੱਲੀ—ਸਰਕਾਰ ਛੇਤੀ ਹੀ ਨਵੀਂ ਖੇਤੀਬਾੜੀ ਨਿਰਯਾਤ ਨੀਤੀ ਲਿਆਵੇਗੀ ਜਿਸ 'ਚ ਨਿਰਯਾਤ ਨੂੰ ਵਾਧਾ ਦੇਣ ਲਈ ਖੇਤੀਬਾੜੀ ਕੇਂਦਰਿਤ ਖੇਤਰ ਬਣਾਉਣ ਦੇ ਪ੍ਰਬੰਧ ਹੋਣਗੇ। ਕੇਂਦਰੀ ਉਦਯੋਗ ਅਤੇ ਵਪਾਰ ਮੰਤਰੀ ਸੁਰੇਸ਼ ਪ੍ਰਭੂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਭਾਰਤੀ ਬਾਗਬਾਨੀ ਉਤਪਾਦਾਂ ਸਮੇਤਪ੍ਰਤੀ ਸਾਲ ਕਰੀਬ 60 ਕਰੋੜ ਟਨ ਖੇਤੀਬਾੜੀ ਉਤਪਾਦਾਂ ਦਾ ਉਤਪਾਦਨ ਕਰਦਾ ਹੈ। ਭਾਰਤ ਦੀ ਰਣਨੀਤੀ ਕਿਸਾਨਾਂ ਦੀ ਆਮਦਨ ਵਧਾਉਣ ਦੀ ਅਤੇ ਖਾਦ ਉਤਪਾਦਾਂ ਦੀ ਬਰਬਾਦੀ ਘੱਟ ਕਰਨ ਦੀ ਹੈ। 
ਉਨ੍ਹਾਂ ਕਿਹਾ ਕਿ ਵੱਖ-ਵੱਖ ਕਿਸਾਨ ਵਾਤਾਵਰਣ ਖੇਤਰਾਂ ਦੇ ਕਾਰਨ ਭਾਰਤ ਦੇ ਕੋਲ ਹਰ ਤਰ੍ਹਾਂ ਦੇ ਜੈਵਿਕ ਉਤਪਾਦਾਂ ਦੀ ਸਮਰੱਥਾ ਹੈ। ਵਪਾਰ ਮੰਤਰਾਲੇ ਨੇ ਪ੍ਰਭੂ ਦੇ ਹਵਾਲੇ ਨਾਲ ਕਿਹਾ ਕਿ ਜੈਵਿਕ ਉਤਪਾਦਾਂ ਦੇ ਨਾਲ ਇਹ ਕਾਫੀ ਫਾਇਦੇਮੰਦ ਸਥਿਤੀ ਹੈ ਕਿ ਉਸ ਬਾਜ਼ਾਕ ਦਾ ਲਾਭ ਚੁੱਕੇ ਜੋ ਘਰੇਲੂ ਅਤੇ ਬਾਹਰ ਦੋਵਾਂ ਮੌਰਚਿਆਂ 'ਤੇ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜੈਵਿਕ ਉਤਪਾਦਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਉੱਚ ਸਥਾਨ 'ਤੇ ਅਤੇ ਜੈਵਿਕ ਭੂਮੀ ਦੇ ਲਿਹਾਜ਼ ਨਾਲ ਨੌਵੇਂ ਸਥਾਨ 'ਤੇ ਹੈ। 
2017-18 'ਚ ਭਾਰਤ ਨੇ ਕਰੀਬ 17 ਲੱਖ ਟਨ ਪ੍ਰਮਾਣਿਤ ਜੈਵਿਕ ਉਤਪਾਦਾਂ ਦਾ ਉਤਪਾਦਨ ਕੀਤਾ ਜਿਸ 'ਚ ਤਿਲਹਨ, ਗੰਨਾ, ਦਾਲ ਅਤੇ ਦਲਹਨ, ਕਪਾਹ ਮੋਟੇ ਅਨਾਜ, ਦਵਾਈਆਂ ਵਾਲੇ ਪੌਦੇ, ਚਾਹ, ਫਲ, ਮਸਾਲੇ ਸੁੱਕੇ ਫਲ, ਸਬਜ਼ੀਆਂ ਅਤੇ ਕਾਹਵਾ ਸ਼ਾਮਲ ਹੈ। ਇਸ ਦੌਰਾਨ ਕੁੱਲ ਜੈਵਿਕ ਨਿਰਯਾਤ 4.58 ਲੱਖ ਟਨ ਰਿਹਾ। ਭਾਰਤੀ ਜੈਵਿਕ ਉਤਪਾਦਾਂ ਦਾ ਨਿਰਯਾਤ ਅਮਰੀਕਾ, ਯੂਰਪੀ ਸੰਘ, ਕੈਨੇਡਾ, ਸਵਿਟਜ਼ਰਲੈਂਡ, ਆਸਟ੍ਰੇਲੀਆ, ਇਜ਼ਰਾਇਲ, ਦੱਖਣੀ ਕੋਰੀਆ, ਵਿਯਤਨਾਮ, ਨਿਊਜ਼ੀਲੈਂਤ ਅਤੇ ਜਾਪਾਨ ਨੂੰ ਕੀਤਾ ਜਾਂਦਾ ਹੈ।  


Related News