‘ਸਰਕਾਰ ਨੇ UBI, ਸੈਂਟਰਲ ਬੈਂਕ ਆਫ ਇੰਡੀਆ ਦੇ ਕਾਰਜਕਾਰੀ ਡਾਇਰੈਕਟਰਾਂ ਦੇ ਕਾਰਜਕਾਲ ਦਾ ਕੀਤਾ ਵਿਸਤਾਰ’

Saturday, Aug 28, 2021 - 11:03 AM (IST)

ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੇ ਬੈਂਕਾਂ ਯੂਨੀਅਨ ਬੈਂਕ ਆਫ ਇੰਡੀਆ (ਯੂ. ਬੀ. ਆਈ.) ਅਤੇ ਸੈਂਟਰਲ ਬੈਂਕ ਆਫ ਇੰਡੀਆ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਕਾਰਜਕਾਰੀ ਡਾਇਰੈਕਟਰਾਂ ਦਾ ਕਾਰਜਕਾਲ ਵਧਾ ਦਿੱਤਾ ਹੈ।

ਯੂ. ਬੀ. ਆਈ. ਨੇ ਕਿਹਾ ਕਿ 26 ਅਗਸਤ ਦੇ ਇਕ ਨੋਟੀਫਿਕੇਸ਼ਨ ਦੇ ਮਾਧਿਅਮ ਰਾਹੀਂ ਉਸ ਦੇ ਕਾਰਜਕਾਰੀ ਡਾਇਰੈਕਟਰਾਂ-ਮਾਨਸ ਰੰਜਨ ਬਿਸਵਾਲ ਅਤੇ ਗੋਪਾਲ ਸਿੰਘ ਗੁਸੈਨ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ। ਬੈਂਕ ਨੇ ਕਿਹਾ ਕਿ ਬਿਸਤਾਲ ਦਾ ਕਾਰਜਕਾਲ ਉਨ੍ਹਾਂ ਦੇ ਮੌਜੂਦਾ ਨੋਟੀਫਾਈਡ ਕਾਰਜਕਾਲ ਤੋਂ ਅੱਗੇ ਵਧਾ ਦਿੱਤਾ ਗਿਆ ਹੈ, ਜੋ 28 ਫਰਵਰੀ 2022 ਨੂੰ ਸਮਾਪਤ ਹੋ ਰਿਹਾ ਸੀ। ਉਨ੍ਹਾਂ ਦਾ ਕਾਰਜਕਾਲ ਹੁਣ ਉਨ੍ਹਾਂ ਦੀ ਰਿਟਾਇਰਮੈਂਟ ਦੀ ਮਿਤੀ (30 ਅਪ੍ਰੈਲ, 2022) ਤੱਕ ਜਾਂ ਅਗਲੇ ਆਦੇਸ਼ ਤੱਕ, ਜੋ ਵੀ ਪਹਿਲਾਂ ਹੋਵੇ, ਵਧਾ ਦਿੱਤਾ ਗਿਆ ਹੈ। ਇਸ ਤਰ੍ਹਾਂ ਗੁਸੈਨ ਦਾ ਕਾਰਜਕਾਲ ਉਨ੍ਹਾਂ ਦੀ ਰਿਟਾਇਰਮੈਂਟ ਦੀ ਮਿਤੀ (31 ਜਨਵਰੀ 2022) ਤੱਕ ਜਾਂ ਅਗਲੇ ਆਦੇਸ਼ ਤੱਕ, ਜੋ ਵੀ ਪਹਿਲਾਂ ਹੋਵੇ ਵਧਾ ਦਿੱਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ ਇਸ ਸਾਲ 19 ਸਤੰਬਰ ਨੂੰ ਖਤਮ ਹੋ ਰਿਹਾ ਸੀ।

ਸੈਂਟਰਲ ਬੈਂਕ ਆਫ ਇੰਡੀਆ ਨੇ ਇਕ ਵੱਖਰੀ ਰੈਗੂਲੇਟਰੀ ਸੂਚਨਾ ’ਚ ਕਿਹਾ ਕਿ ਵਿੱਤੀ ਸੇਵਾ ਵਿਭਾਗ ਨੇ 26 ਅਗਸਤ ਦੇ ਇਕ ਨੋਟੀਫਿਕੇਸ਼ਨ ਦੇ ਮਾਧਿਅਮ ਰਾਹੀਂ ਉਸ ਦੇ ਕਾਰਜਕਾਰੀ ਡਾਇਰੈਕਟਰ ਅਸ਼ੋਕ ਸ਼੍ਰੀਵਾਸਤਵ ਦਾ ਕਾਰਜਕਾਲ ਵਧਾ ਦਿੱਤਾ ਹੈ। ਬੈਂਕ ਨੇ ਦੱਸਿਆ ਕਿ ਸ਼੍ਰੀਵਾਸਤਵ ਦਾ ਕਾਰਜਕਾਲ 22 ਜਨਵਰੀ, 2022 ਤੋਂ ਅੱਗੇ ਉਨ੍ਹਾਂ ਦੀ ਰਿਟਾਇਰਮੈਂਟ ਦੀ ਮਿਤੀ (30 ਨਵੰਬਰ, 2022) ਤੱਕ ਜਾਂ ਅਗਲੇ ਆਦੇਸ਼ ਤੱਕ, ਜੋ ਵੀ ਪਹਿਲਾਂ ਹੋਵੇ, ਵਧਾ ਦਿੱਤਾ ਗਿਆ ਹੈ।


Harinder Kaur

Content Editor

Related News