ਟੈਕਸ ਦਾਤਿਆਂ ਨੂੰ ਵੱਡੀ ਰਾਹਤ! ਸਰਕਾਰ ਨੇ 'ਵਿਵਾਦ ਤੋਂ ਵਿਸ਼ਵਾਸ' ਸਕੀਮ ਦੀ ਡੈਡਲਾਈਨ ਵਧਾਈ
Saturday, Apr 24, 2021 - 05:54 PM (IST)
ਨਵੀਂ ਦਿੱਲੀ - ਕੋਵਿਡ -19 ਲਾਗ ਕਾਰਨ ਸਰਕਾਰ ਨੇ ਆਪਣੀ ਪ੍ਰਤੱਖ ਟੈਕਸ ਵਿਵਾਦ ਨਿਵਾਰਣ ਯੋਜਨਾ 'ਵਿਵਾਦ ਤੋਂ ਵਿਸ਼ਵਾਸ' ਤਹਿਤ ਅਦਾਇਗੀ ਦੀ ਮਿਆਦ ਦੋ ਮਹੀਨੇ ਹੋਰ ਵਧਾ ਕੇ 30 ਜੂਨ ਕਰ ਦਿੱਤੀ ਹੈ। ਸਰਕਾਰ ਨੇ ਟੈਕਸ ਅਥਾਰਟੀਆਂ ਵੱਲੋਂ ਅਜਿਹੇ ਮਾਮਲਿਆਂ ਵਿਚ ਮੁਲਾਂਕਣ ਦੁਬਾਰਾ ਸ਼ੁਰੂ ਕਰਨ ਲਈ ਨੋਟਿਸ ਜਾਰੀ ਕਰਨ ਦੀ ਤਾਰੀਖ਼ ਨੂੰ ਵਧਾ 30 ਜੂਨ ਕਰ ਦਿੱਤਾ ਹੈ ਜਿਨ੍ਹਾਂ ਮਾਮਲਿਆਂ ਵਿਚ ਆਮਦਨ ਦਾ ਮੁਲਾਂਕਣ ਨਹੀਂ ਕੀਤਾ ਗਿਆ ਹੈ।
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਇੱਕ ਬਿਆਨ ਵਿਚ ਕਿਹਾ, 'ਇਹ ਵੀ ਫੈਸਲਾ ਲਿਆ ਗਿਆ ਹੈ ਕਿ ਡਾਇਰੈਕਟ ਟੈਕਸਜ਼ ਡਿਸਪਿਊਟਸ ਟਰੱਸਟ ਐਕਟ, 2020 ਅਧੀਨ ਬਕਾਏ ਦੀ ਅਦਾਇਗੀ ਦਾ ਸਮਾਂ ਬਿਨਾਂ ਕਿਸੇ ਵਾਧੂ ਰਕਮ ਦੇ 30 ਜੂਨ, 2021 ਤੱਕ ਵਧਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕੀ ਐਕਸਪ੍ਰੈਸ ਅਤੇ ਡਾਇਨਰਜ਼ ਕਲੱਬ 'ਤੇ RBI ਦੀ ਵੱਡੀ ਕਾਰਵਾਈ, ਲਗਾਈਆਂ ਇਹ ਪਾਬੰਦੀਆਂ
ਜਾਣੋ ਕੀ ਹੈ ਵਿਵਾਦ ਤੋਂ ਵਿਸ਼ਵਾਸ ਯੋਜਨਾ
ਇਸ ਯੋਜਨਾ ਦਾ ਐਲਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਫਰਵਰੀ 2020 ਦੇ ਬਜਟ ਭਾਸ਼ਣ ਵਿਚ ਕੀਤਾ ਗਿਆ ਸੀ। ਇਸ ਯੋਜਨਾ ਦੇ ਤਹਿਤ ਟੈਕਸਦਾਤਾ ਜਿਨ੍ਹਾਂ ਨੇ 31 ਮਾਰਚ ਤੱਕ ਆਪਣੀਆਂ ਘੋਸ਼ਣਾਵਾਂ ਕੀਤੀਆਂ ਹਨ, ਉਨ੍ਹਾਂ ਨੂੰ 30 ਅਪ੍ਰੈਲ ਤੱਕ ਟੈਕਸ ਦੀ ਸਾਰੀ ਰਕਮ ਜਮ੍ਹਾ ਕਰਨ ਲਈ ਵਿਆਜ ਅਤੇ ਜੁਰਮਾਨੇ ਤੋਂ ਛੋਟ ਮਿਲੇਗੀ। ਇਸ ਯੋਜਨਾ ਦੇ ਤਹਿਤ 9.32 ਲੱਖ ਕਰੋੜ ਰੁਪਏ ਦੇ ਪ੍ਰਤੱਖ ਟੈਕਸ ਦੇ 4.83 ਲੱਖ ਕੇਸਾਂ ਦੇ ਨਿਪਟਾਰੇ ਦਾ ਟੀਚਾ ਹੈ। ਇਹ ਕੇਸ ਵੱਖ-ਵੱਖ ਅਪੀਲ ਫੋਰਮਾਂ ਵਿਚ ਜਿਵੇਂ ਕਿ ਕਮਿਸ਼ਨਰ (ਅਪੀਲ), ਇਨਕਮ ਟੈਕਸ ਅਪੀਲ ਟ੍ਰਿਬਿਊਨਲ (ਆਈ.ਟੀ.ਏ.ਟੀ.), ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਵਿਚ ਲਟਕੇ ਹੋਏ ਹਨ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਬ੍ਰਿਟੇਨ ਦਾ ਆਈਕੋਨਿਕ ਸਟੋਕ ਪਾਰਕ, ਕੀਮਤ ਜਾਣ ਹੋ ਜਾਵੋਗੇ ਹੈਰਾਨ
ਸਕੀਮ ਦਾ ਲਾਭ ਕੌਣ ਲੈ ਸਕਦਾ ਹੈ?
31 ਜਨਵਰੀ 2020 ਤੱਕ ਇਹ ਸਕੀਮ ਟੈਕਸ ਦੇ ਉਨ੍ਹਾਂ ਮਾਮਲਿਆਂ 'ਤੇ ਲਾਗੂ ਹੋਵੇਗੀ ਜੋ ਕਮਿਸ਼ਨਰ (ਅਪੀਲ), ਇਨਕਮ ਟੈਕਸ ਅਪੀਲ ਅਪੀਲ ਟ੍ਰਿਬਿਊਨਲ, ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਸਾਹਮਣੇ ਲਟਕ ਰਹੇ ਹਨ। ਜ਼ਿਕਰਯੋਗ ਹੈ ਕਿ ਕੋਈ ਵੀ ਲੰਬਿਤ ਕੇਸ ਟੈਕਸ, ਵਿਵਾਦ, ਜ਼ੁਰਮਾਨੇ ਅਤੇ ਵਿਆਜ ਨਾਲ ਸਬੰਧਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਬਾਂਗੜ ਸੀਮਿੰਟ ਨੇ ਕੌਡੀਆਂ ਦੇ ਭਾਅ ਵੇਚੇ ਕੁਲ 3,000 ਕਰੋੜ ਰੁਪਏ ਦੇ ਸ਼ੇਅਰ, ਜਾਣੋ ਕਿਉਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।