ਸਰਕਾਰ ਨੇ ਐੱਮ. ਐੱਸ. ਟੀ. ਸੀ. ਦੀਆਂ ਸਹਿਯੋਗੀ ਕੰਪਨੀਆਂ ਦੇ ਵਿਨਿਵੇਸ਼ ਦੀ ਯੋਜਨਾ ਛੱਡੀ

07/24/2017 2:07:23 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੇ ਐੱਮ. ਐੱਸ. ਟੀ. ਸੀ. ਦੀ ਇਕਾਈ ਫੇਰੋਸਕਰੈਪ ਨਿਗਮ ਲਿਮਟਿਡ (ਐੱਫ. ਐੱਸ. ਐੱਨ. ਐੱਲ.) ਦੇ ਵਿਨਿਵੇਸ਼ 'ਤੇ ਅੱਗੇ ਨਾ ਵਧਣ ਦੀ ਸਹਿਮਤੀ ਦੇ ਦਿੱਤੀ ਹੈ। ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਇਸ ਕੰਪਨੀ ਕੋਲ ਮਸ਼ੀਨਰੀ ਤੋਂ ਇਲਾਵਾ ਕੋਈ ਹੋਰ ਭੌਤਿਕ ਜਾਇਦਾਦ ਨਹੀਂ ਹੈ। ਇਸਪਾਤ ਮੰਤਰਾਲਾ ਦੇ ਪ੍ਰਸ਼ਾਸਨਿਕ ਕੰਟਰੋਲ ਤਹਿਤ ਐੱਫ. ਐੱਸ. ਐੱਨ. ਐੱਲ. ਏਕੀਕ੍ਰਿਤ ਇਸਪਾਤ ਪਲਾਂਟਾਂ ਸੇਲ, ਆਰ. ਆਈ. ਐੱਨ. ਐੱਲ. ਤੋਂ ਨਿਕਲਣ ਵਾਲੇ ਫੈਰਸ ਅਤੇ ਨਾਨ-ਫੈਰਸ ਸਕ੍ਰੈਪ ਦੇ ਨਿਪਟਾਰੇ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਹੋਰ ਜਨਤਕ ਅਦਾਰਿਆਂ ਵੱਲੋਂ ਸਰਕਾਰੀ ਉਤਪਾਦਾਂ ਦੇ ਸਕ੍ਰੈਪ ਅਤੇ ਬਾਕੀ ਸਟੋਰ ਦਾ ਵੀ ਨਿਪਟਾਰਾ ਕਰਦਾ ਹੈ।


Related News