ਬਜਟ ''ਤੇ ਸਰਕਾਰ ਨੇ ਮੰਗੀ ਆਮ ਲੋਕਾਂ ਦੀ ਰਾਏ

12/16/2019 3:42:31 PM

ਨਵੀਂ ਦਿੱਲੀ—ਅਗਲੇ ਵਿੱਤੀ ਸਾਲ ਦੇ ਲਈ ਬਜਟ ਬਣਾਉਣ ਦੀ ਤਿਆਰੀ ਕਰ ਰਹੀ ਸਰਕਾਰ ਨੇ ਆਮ ਲੋਕਾਂ ਤੋਂ ਸੁਝਾਅ ਮੰਗੇ ਹਨ ਜੋ 20 ਜਨਵਰੀ 2020 ਤੱਕ ਦਿੱਤੇ ਜਾ ਸਕਦੇ ਹਨ। ਵਿੱਤ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਆਮ ਬਜਟ 2020-21 ਲਈ ਜੇਕਰ ਕਿਸੇ ਵਿਅਕਤੀ ਦੇ ਕੋਲ ਆਈਡੀਆ ਜਾਂ ਸੁਝਾਅ ਹਨ ਤਾਂ ਉਸ ਨੂੰ 20 ਜਨਵਰੀ 2020 ਤੱਕ ਮਾਈ.ਜੀ.ਓ.ਵੀ.ਡਾਟ.ਇਨ. ਦੇ ਮਾਧਿਅਮ ਨਾਲ ਮੰਤਰਾਲੇ ਦੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਮੰਤਰਾਲੇ ਆਮ ਲੋਕਾਂ ਦੇ ਸੁਝਾਆਂ ਨੂੰ ਬਜਟ 'ਚ ਸ਼ਾਮਲ ਕਰ ਸਕਦਾ ਹੈ। ਮੰਤਰਾਲੇ ਨੇ ਆਮਦਨ ਟੈਕਸ, ਵਿੱਤ, ਕਿਸਾਨ, ਖੇਤੀਬਾੜੀ, ਸਿਹਤ, ਸਿੱਖਿਆ, ਵਾਤਾਵਰਣ, ਜਲ ਸੁਰੱਖਿਆ, ਜੀ.ਐੱਸ.ਟੀ., ਰੁਜ਼ਗਾਰ, ਉੱਦਮਸ਼ੀਲਤਾ, ਰੇਲਵੇ, ਇੰਫਰਾਸਟਰਕਚਰ ਅਤੇ ਹੋਰ ਵਿਸ਼ਿਆਂ 'ਤੇ ਸੁਝਾਅ ਮੰਗੇ ਹਨ ਅਤੇ ਇਨ੍ਹਾਂ ਵਿਸ਼ਿਆਂ ਨੂੰ ਹੈਸ਼ਟੈਗ ਦੇ ਨਾਲ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ਵਰਣਨਯੋਗ ਹੈ ਕਿ ਮੰਤਰਾਲੇ ਪਿਛਲੇ ਕਈ ਸਾਲਾਂ ਤੋਂ ਬਜਟ ਲਈ ਆਮ ਲੋਕਾਂ ਤੋਂ ਸੁਝਾਅ ਲੈਂਦਾ ਆ ਰਿਹਾ ਹੈ।


Aarti dhillon

Content Editor

Related News