Videocon ਦੀਆਂ ਮੁਸ਼ਕਿਲਾਂ ਵਧੀਆਂ, ਸਰਕਾਰ ਨੇ ਏਸੈੱਟਸ ਜ਼ਬਤ ਕਰਨ ਲਈ NCLT ਨੂੰ ਕਿਹਾ
Tuesday, Aug 31, 2021 - 01:32 PM (IST)
ਨਵੀਂ ਦਿੱਲੀ (ਇੰਟ.) - ਬੈਂਕਰਪਟ ਹੋ ਚੁੱਕੀ ਵੀਡੀਓਕਾਨ ਇੰਡਸਟਰੀਜ਼ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਕੰਪਨੀ ਦੇ ਏਸੈੱਟਸ ਨੂੰ ਜ਼ਬਤ ਕਰ ਕੇ ਕਾਰਪੋਰੇਟ ਅਫੇਅਰਸ ਮਨਿਸਟਰੀ (ਐੱਮ. ਸੀ. ਏ.) ਨੇ ਕਰਜ਼ੇ ਦੀ ਵੱਧ ਤੋਂ ਵੱਧ ਰਿਕਵਰੀ ਕਰਨ ਦੀ ਯੋਜਨਾ ਬਣਾਈ ਹੈ। ਐੱਮ. ਸੀ. ਏ. ਨੇ 5,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਏਸੈੱਟਸ ਦੀ ਪਛਾਣ ਕੀਤੀ ਹੈ। ਇਸ ਡਿਵੈੱਲਪਮੈਂਟ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਅਤੇ ਏਸੈੱਟਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਸੂਤਰ ਨੇ ਦੱਸਿਆ, ‘‘ਵੀਡੀਓਕਾਨ ਮਾਮਲੇ ਦੇ ਹੱਲ ਦੀ ਸਰਕਾਰ ਨਿਗਰਾਨੀ ਕਰ ਰਹੀ ਹੈ। ਇਸ ’ਚ ਬੈਂਕਾਂ ਨੂੰ ਉਨ੍ਹਾਂ ਦੀ ਬਕਾਇਆ ਰਾਸ਼ੀ ਦਾ ਸਿਰਫ 4.15 ਫ਼ੀਸਦੀ ਮਿਲ ਰਿਹਾ ਹੈ। ਇਹ ਦੇਸ਼ ’ਚ ਬੈਂਕਰਪਸੀ ਦੇ ਵੱਡੇ ਮਾਮਲਿਆਂ ’ਚੋਂ ਇਕ ਹੈ।’’
ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ
ਸਰਕਾਰ ਵੱਧ ਤੋਂ ਵੱਧ ਰਿਕਵਰੀ ਲਈ ਸਭ ਜਰੀਏ ਤਲਾਸ਼ ਰਹੀ ਹੈ। ਐੱਮ. ਸੀ. ਏ. ਆਪਣੀ ਸ਼ਕਤੀ ਦੀ ਵਰਤੋਂ ਕਰ ਕੇ ਕੰਪਨੀ ਦੇ ਏਸੈੱਟਸ ਨੂੰ ਜ਼ਬਤ ਕਰਨ ਅਤੇ ਉਨ੍ਹਾਂ ਦੀ ਵਿਕਰੀ ਨਾਲ ਰਿਕਵਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਐੱਮ. ਸੀ. ਏ. ਨੇ ਕੰਪਨੀਜ਼ ਐਕਟ ਦੇ ਸੈਕਸ਼ਨ 241 ਅਤੇ 242 ਦੇ ਤਹਿਤ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਮੁੰਬਈ ਬੈਂਚ ਨੂੰ ਵੀਡੀਓਕਾਨ ਇੰਡਸਟਰੀਜ਼ ਦੇ ਏਸੈੱਟਸ ਜ਼ਬਤ ਕਰਨ ਦੀ ਅਰਜ਼ੀ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਇਸ ਹਫ਼ਤੇ ਹੋ ਸਕਦੀ ਹੈ।
ਇਹ ਵੀ ਪੜ੍ਹੋ : ਐਲੇਨ ਮਸਕ ਦਾ ਨਵਾਂ ਤਜਰਬਾ, ਸਪੇਸਐਕਸ ਨੇ ਪੁਲਾੜ ਕੇਂਦਰ ’ਚ ਭੇਜੀਆਂ ਕੀੜੀਆਂ, ਐਵੋਕਾਡੋ ਤੇ ਰੋਬੋਟ
ਕੰਪਨੀ ਦੇ ਖਿਲਾਫ 2018 ’ਚ ਬੈਂਕਰਪਸੀ ਦੀ ਪ੍ਰੋਸੀਡਿੰਗ ਦਾਖਲ ਕੀਤੀ ਗਈ ਸੀ। ਇਸ ’ਚ ਕੁਲ ਬਕਾਇਆ ਰਾਸ਼ੀ 71,433.75 ਕਰੋਡ਼ ਰੁਪਏ ਦੀ ਦੱਸੀ ਗਈ ਸੀ। ਹਾਲਾਂਕਿ, 64,848.63 ਕਰੋਡ਼ ਰੁਪਏ ਦੇ ਕਲੇਮ ਹੀ ਸਵੀਕਾਰ ਹੋਏ ਸਨ। ਵੀਡੀਓਕਾਨ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੇ ਹੱਲ ਪ੍ਰਕਿਰਿਆ ’ਚ ਬਹੁਤ ਘੱਟ ਰਿਕਵਰੀ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ : ਤੁਹਾਡੇ Aadhaar ਕਾਰਡ ਨਾਲ ਕਿੰਨੇ ਮੋਬਾਇਲ ਸਿਮ ਜਾਰੀ ਹੋਏ ਹਨ, ਇੱਕ ਮਿੰਟ 'ਚ ਇੰਝ ਲਗਾਓ ਪਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।