ਜੁਰਮਾਨੇ ਦਾ ਭੁਗਤਾਨ ਨਾ ਕਰਨ ’ਤੇ ਗੂਗਲ ਨੂੰ CCI ਤੋਂ ਡਿਮਾਂਡ ਨੋਟਿਸ ਮਿਲਿਆ

12/29/2022 11:10:53 AM

ਨਵੀਂ ਦਿੱਲੀ (ਭਾਸ਼ਾ) – ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਨੇ ਨਿਰਧਾਰਤ ਸਮੇਂ ਦੇ ਅੰਦਰ ਗੂਗਲ ਵਲੋਂ ਜੁਰਮਾਨੇ ਦਾ ਭੁਗਤਾਨ ਕਰਨ ’ਚ ਅਸਫਲ ਰਹਿਣ ’ਤੇ ਉਸ ਨੂੰ ਡਿਮਾਂਡ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦਿੱਗਜ਼ ਤਕਨਾਲੋਜੀ ਕੰਪਨੀ ਨੇ ਅਣਉਚਿੱਤ ਵਪਾਰ ਵਿਵਹਾਰ ਦੇ ਮਾਮਲੇ ’ਚ ਸੀ. ਸੀ. ਆਈ. ਦੇ ਹੁਕਮ ਖਿਲਾਫ ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਵਿਚ ਅਪੀਲ ਕੀਤੀ ਹੈ। ਟ੍ਰਿਬਿਊਨਲ ਨੇ ਹਾਲੇ ਮਾਮਲੇ ’ਚ ਸੁਣਵਾਈ ਨਹੀਂ ਕੀਤੀ ਹੈ। ਸੀ. ਸੀ. ਆਈ. ਨੇ ਅਕਤੂਬਰ ’ਚ ਗੂਗਲ ’ਤੇ ਏਕਾਧਿਕਾਰ ਦੀ ਸਥਿਤੀ ਦਾ ਫਾਇਦਾ ਉਠਾਉਣ ਲਈ ਕੁੱਲ 2,274.2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਹ ਜੁਰਮਾਨਾ ਦੋ ਵੱਖ-ਵੱਖ ਮਾਮਲਿਆਂ-ਐਂਡ੍ਰਾਇਡ ਮੋਬਾਇਲ ਪ੍ਰਣਾਲੀ ਅਤੇ ਪਲੇਅ ਸਟੋਰ ਨੀਤੀਆਂ ਦੇ ਸਬੰਧ ’ਚ ਲਗਾਇਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਸੀ. ਸੀ. ਆਈ. ਨੇ ਦੋ ਮਾਮਲਿਆਂ ’ਚ ਗੂਗਲ ’ਤੇ ਲਗਾਏ ਗਏ ਜੁਰਮਾਨੇ ਦਾ ਭੁਗਤਾਨ ਕਰਨ ’ਤੇ ਕੰਪਨੀ ਨੂੰ ਮੰਗ ਨੋਟਿਸ ਜਾਰੀ ਕੀਤਾ ਹੈ।


Harinder Kaur

Content Editor

Related News