ਸਾਲ ਦੇ ਪਹਿਲੇ ਕਾਰੋਬਾਰੀ ਦਿਨ ਸ਼ੁੱਭ ਸ਼ੁਰੂਆਤ, ਸੈਂਸੈਕਸ ਦੀ 300 ਤੋਂ ਵਧ ਅੰਕਾਂ ਦੀ ਛਾਲ

Monday, Jan 03, 2022 - 10:10 AM (IST)

ਸਾਲ ਦੇ ਪਹਿਲੇ ਕਾਰੋਬਾਰੀ ਦਿਨ ਸ਼ੁੱਭ ਸ਼ੁਰੂਆਤ, ਸੈਂਸੈਕਸ ਦੀ 300 ਤੋਂ ਵਧ ਅੰਕਾਂ ਦੀ ਛਾਲ

ਮੁੰਬਈ - ਨਵੇਂ ਸਾਲ 2022 ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਸਾਲ ਦੇ ਪਹਿਲੇ ਕਾਰੋਬਾਰੀ ਦਿਨ 'ਚ ਅੱਜ ਸ਼ੇਅਰ ਬਾਜ਼ਾਰ 'ਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 370 ਅੰਕ ਵਧ ਕੇ 58,593 'ਤੇ ਪਹੁੰਚ ਗਿਆ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ ਅੱਜ 57 ਅੰਕ ਵਧ ਕੇ 58,310 'ਤੇ ਖੁੱਲ੍ਹਿਆ। ਇਸ ਨੇ ਦਿਨ ਲਈ 58,662 ਦਾ ਉੱਚ ਅਤੇ 58,306 ਦਾ ਨੀਵਾਂ ਬਣਾਇਆ। ਇਸ ਦੇ 30 ਸ਼ੇਅਰਾਂ 'ਚੋਂ 8 ਸ਼ੇਅਰ ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ ਜਦਕਿ 22 ਲਾਭ 'ਚ ਕਾਰੋਬਾਰ ਕਰ ਰਹੇ ਹਨ। ਮਾਰੂਤੀ ਦਾ ਸਟਾਕ 1.5% ਵਧਿਆ ਹੈ। ਇਸ ਦੇ 504 ਸਟਾਕ ਉਪਰਲੇ ਸਰਕਟ 'ਚ ਅਤੇ 76 ਲੋਅਰ ਸਰਕਟ 'ਚ ਹਨ। ਭਾਵ, ਇੱਕ ਦਿਨ ਵਿੱਚ ਸ਼ੇਅਰਾਂ ਦੀ ਕੀਮਤ ਵਿੱਚ ਹੋਰ ਵਾਧਾ ਅਤੇ ਗਿਰਾਵਟ ਨਹੀਂ ਹੋ ਸਕਦੀ। ਇਸ ਦੀ ਮਾਰਕੀਟ ਕੈਪ 267.36 ਲੱਖ ਕਰੋੜ ਰੁਪਏ ਹੈ।

ਟਾਪ ਗੇਨਰਜ਼

ਵਿਪਰੋ, ਲਾਰਸਨ ਐਂਡ ਟੂਬਰੋ, ਏਸ਼ੀਅਨ ਪੇਂਟਸ, ਟੈਕ ਮਹਿੰਦਰਾ, ਐਨਟੀਪੀਸੀ , ਟੀਸੀਐਸ

ਟਾਪ ਲੂਜ਼ਰਜ਼

SBI, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਡਾ. ਰੈੱਡੀ , ਟਾਈਟਨ

ਨਿਫਟੀ ਦਾ ਹਾਲ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 95 ਅੰਕਾਂ ਦੇ ਵਾਧੇ ਨਾਲ 17,444 'ਤੇ ਕਾਰੋਬਾਰ ਕਰ ਰਿਹਾ ਹੈ। ਇਹ 17,387 'ਤੇ ਖੁੱਲ੍ਹਿਆ ਅਤੇ ਦਿਨ ਦੇ ਦੌਰਾਨ 17,478 ਦਾ ਉੱਚ ਪੱਧਰ ਬਣਾਇਆ। ਇਸਦੇ 50 ਸਟਾਕਾਂ ਵਿੱਚੋਂ, 39 ਲਾਭ ਵਿੱਚ ਅਤੇ 11 ਗਿਰਾਵਟ ਵਿੱਚ ਵਪਾਰ ਕਰ ਰਹੇ ਹਨ। ਨਿਫਟੀ ਦੇ ਮਿਡਕੈਪ, ਬੈਂਕਿੰਗ ਅਤੇ ਵਿੱਤੀ ਸੂਚਕਾਂਕ ਦੇ ਨਾਲ, ਨਿਫਟੀ ਨੈਕਸਟ 50 ਵੀ ਤੇਜ਼ੀ ਨਾਲ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ ਸਾਲ ਦੇ ਆਖਰੀ ਦਿਨ ਵੀ ਬਾਜ਼ਾਰ ਵਾਧੇ ਨਾਲ ਬੰਦ ਹੋਇਆ ਸੀ।


author

Harinder Kaur

Content Editor

Related News