'' Call Drop '' ''ਤੋਂ ਪਰੇਸ਼ਾਨ ਟਾਲੀਫੋਨ ਉਪਭੋਗਤਾਵਾਂ ਲਈ ਚੰਗੀ ਖਬਰ !
Saturday, Aug 05, 2017 - 05:07 PM (IST)
ਨਵੀਂ ਦਿੱਲੀ—ਕਾਲ ਡਰੋਪ ਤੋਂ ਪਰੇਸ਼ਾਨ ਟੇਲੀਫੋਨ ਉਪਭੋਗਤਾਵਾਂ ਦੇ ਲਈ ਚੰਗੀ ਖਬਰ ਹੈ। ਟ੍ਰਾਈ ਅਗਲੇ ਹਫਤੇ ਇਸਨੂੰ ਲੈ ਕੇ ਨਵੇਂ ਨਿਯਮ ਜਾਰੀ ਕਰਨ ਜਾ ਰਹੀ ਹੈ। ਜਿਸਦੇ ਤਹਿਤ ਟੇਲੀਕਾਮ ਕੰਪਨੀਆਂ 'ਤੇ ਜੁਰਮਾਨਾਂ ਵਧਾਇਆ ਜਾ ਸਕਦਾ ਹੈ। ਗੱਲ ਕਰਦੇ-ਕਰਦੇ ਸਿਗਨਲ ਗੁਲ ਹੋਣਾ ਜਾਂ ਕਾਲ ਡਰੋਪ ਇਸ ਸਮੱਸਿਆ ਤੋਂ ਅੱਜ ਹਰ ਸ਼ਹਿਰੀ ਪਰੇਸ਼ਾਨ ਹੈ ਪਰ ਹੁਣ ਟੇਲੀਕਾਮ ਰੇਗੂਲੇਟਰ ਯਾਨੀ ਟ੍ਰਾਈ ਇਸ 'ਤੇ ਸਖਤੀ ਕਰਨ ਜਾ ਰਹੀ ਹੈ। ਟ੍ਰਾਈ ਚੈਅਰਮੈਨ ਨੇ ਦੱਸਿਆ ਕਿ ਅਗਲੇ ਹਫਤੇ ਨਵੇਂ ਨਿਯਮ ਆਉਣਗੇ ਜਿਨ੍ਹਾਂ 'ਚ ਕਾਲ ਡਰੋਪ ਮਾਪਣ ਦਾ ਪੈਮਾਨਾ ਅਤੇ ਜੁਰਮਾਨਾਂ ਦੋਨੋਂ ਵੱਧੇਗਾ।
ਫਿਲਹਾਲ ਆਪਰੇਟਰਸ ਨੂੰ 2 ਫੀਸਦੀ ਕਾਲ ਡਰੋਪ ਦੀ ਆਗਿਆ ਹੈ ਪਰ ਬਾਵਜੂਦ ਇਸਦੇ ਉਪਭੋਗਤਾਂ ਪ੍ਰੇਸ਼ਾਨ ਹਨ ਪਰ ਹੁਣ ਬੇਸ ਸਟੇਸ਼ਨ ਦੀ ਕਵਰੇਜ ਨੂੰ ਪੈਮਾਨਾ ਮੰਨਿਆ ਜਾਵੇਗਾ। ਜੇਕਰ ਗੜਬੜੀ ਹੈ ਤਾਂ ਕੰਪਨੀਆਂ ਨੂੰ ਬੇਸ ਸਟੇਸ਼ਨ ਨੂੰ ਤੈਅ ਸਮੇਂ 'ਚ ਠੀਕ ਕਰਨਾ ਹੋਵੇਗਾ। ਜੇਕਰ ਕੋਈ ਬੇਸ ਸਟੇਸ਼ਨ 24 ਘੰਟੇ ਤੋਂ ਜ਼ਿਆਦਾ ਖਰਾਬ ਹੈ ਤਾਂ ਇਸਨੂੰ ਗੰਭੀਰ ਮੰਨਿਆ ਜਾਵੇਗਾ। ਹੁਣ ਅਪਰੇਟਰਾਂ 'ਤੇ ਅਧਿਕਤਮ 50 ਹਜ਼ਾਰ ਜੁਰਮਾਨਾ ਲਗਦਾ ਹੈ ਪਰ ਹੁਣ ਜਿੰਨੀ ਵੱਡੀ ਗੜਬੜੀ ਹੋਵੇਗੀ ਉਨ੍ਹੀ ਵੱਡਾ ਜੁਰਾਮਾਨਾ ਹੋਵੇਗਾ। 2015 'ਚ ਟ੍ਰਾਈ ਨੇ ਕਾਲ ਡਰੋਪ ਦੇ ਲਈ ਉਪਭੋਗਤਾਵਾਂ ਨੂੰ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕੀਤੀ ਸੀ ਪਰ ਕੋਰਟ ਨੇ ਇਸ ਨੂੰ ਖਾਰਿਜ ਕਰ ਦਿੱਤਾ ਸੀ।
