ਮਾਰੂਤੀ ਦੇ ਗਾਹਕਾਂ ਲਈ ਖੁਸ਼ਖਬਰੀ, 30 ਜੂਨ ਤੱਕ ਫ੍ਰੀ ਮਿਲੇਗੀ ਇਹ ਸੁਵਿਧਾ

Saturday, May 30, 2020 - 12:22 PM (IST)

ਮਾਰੂਤੀ ਦੇ ਗਾਹਕਾਂ ਲਈ ਖੁਸ਼ਖਬਰੀ, 30 ਜੂਨ ਤੱਕ ਫ੍ਰੀ ਮਿਲੇਗੀ ਇਹ ਸੁਵਿਧਾ

ਨਵੀਂ ਦਿੱਲੀ— ਮਾਰੂਤੀ ਸੁਜ਼ੂਕੀ ਦੀ ਗੱਡੀ ਹੈ ਅਤੇ ਲਾਕਡਾਊਨ ਕਾਰਨ ਮੁਫਤ ਸਰਵਿਸ ਦੀ ਮਿਲੀ ਸੁਵਿਧਾ ਦਾ ਫਾਇਦਾ ਨਹੀਂ ਲੈ ਸਕੇ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਕੰਪਨੀ ਨੇ ਇਸ ਦੀ ਮਿਆਦ ਵਧਾ ਦਿੱਤੀ ਹੈ।

ਮਾਰੂਤੀ ਸੁਜ਼ੂਕੀ ਨੇ ਆਪਣੇ ਗਾਹਕਾਂ ਨੂੰ ਇਕ ਵਾਰ ਫਿਰ ਤੋਂ ਸਹੂਲਤ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ 15 ਮਾਰਚ ਤੋਂ 31 ਮਈ 2020 ਵਿਚਕਾਰ ਜਿਨ੍ਹਾਂ ਵਾਹਨਾਂ ਦੀ ਮੁਫਤ ਸਰਵਿਸ, ਵਾਰੰਟੀ ਜਾਂ ਵਧੀ ਹੋਈ ਵਾਰੰਟੀ ਦੀ ਮਿਆਦ ਖਤਮ ਹੋ ਰਹੀ ਹੈ, ਉਨ੍ਹਾਂ ਲਈ ਹੁਣ ਇਹ ਸੁਵਿਧਾ 30 ਜੂਨ 2020 ਤੱਕ ਵਧਾ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਹੁਣ ਅਜਿਹੇ ਵਾਹਨਾਂ ਦੇ ਮਾਲਕ ਅਗਲੇ ਮਹੀਨੇ ਤੱਕ ਕਾਰ ਦੀ ਮੁਫਤ ਸਰਵਿਸ ਕਰਵਾ ਸਕਦੇ ਹਨ।

ਇਸ ਤੋਂ ਪਹਿਲਾਂ ਵੀ ਕੰਪਨੀ ਨੇ ਬੀਤੀ 14 ਅਪ੍ਰੈਲ ਨੂੰ ਕਿਹਾ ਸੀ ਕਿ ਜਿਨ੍ਹਾਂ ਦੀ ਵਾਰੰਟੀ ਦੀ ਮਿਆਦ 15 ਮਾਰਚ ਤੋਂ 30 ਅਪ੍ਰੈਲ 2020 ਵਿਚਕਾਰ ਖਤਮ ਹੋ ਰਹੀ ਹੈ, ਉਸ ਦੀ ਮਿਆਦ 30 ਜੂਨ ਤੱਕ ਵਧਾਈ ਜਾ ਰਹੀ ਹੈ। ਕੰਪਨੀ ਨੇ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਲਾਕਡਾਊਨ ਵਿਚਕਾਰ ਲੋਕਾਂ ਦਾ ਘਰਾਂ ਤੋਂ ਨਿਕਲਣਾ ਬੰਦ ਹੋ ਗਿਆ। ਅਜਿਹੇ 'ਚ ਉਨ੍ਹਾਂ ਨੂੰ ਕਾਰ ਦੀ ਸਰਵਿਸ ਕਰਵਾਉਣ 'ਚ ਪ੍ਰੇਸ਼ਾਨੀ ਹੋਈ। ਇਸ ਲਈ ਉਨ੍ਹਾਂ ਦੀ ਸੁਵਿਧਾ ਲਈ ਇਹ ਫੈਸਲਾ ਲਿਆ ਗਿਆ ਹੈ।


author

Sanjeev

Content Editor

Related News