ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, ਵਿਸਤਾਰਾ ਨੇ ਵਿਸ਼ੇਸ਼ ਛੋਟ ਦਾ ਕੀਤਾ ਐਲਾਨ

Thursday, Jun 24, 2021 - 07:27 PM (IST)

ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, ਵਿਸਤਾਰਾ ਨੇ ਵਿਸ਼ੇਸ਼ ਛੋਟ ਦਾ ਕੀਤਾ ਐਲਾਨ

ਨਵੀਂ ਦਿੱਲੀ (ਭਾਸ਼ਾ) – ਹਵਾਬਾਜ਼ੀ ਕੰਪਨੀ ਕੰਪਨੀ ਨੇ ਕਿਹਾ ਕਿ 1 ਅਗਸਤ ਤੋਂ 12 ਅਕਤੂਬਰ ਤੱਕ ਦੀ ਯਾਤਰਾ ਮਿਆਦ ਲਈ ਸਾਰੀ ਸ਼੍ਰੇਣੀਆਂ ਦੀਆਂ ਉਡਾਣਾਂ ਦੀ ਬੁਕਿੰਗ ’ਤੇ 48 ਘੰਟੇ ਤੱਕ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਹਵਾਬਾਜ਼ੀ ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਵਿਸ਼ੇਸ਼ ਵਿਕਰੀ ਸ਼ੁੱਕਰਵਾਰ ਨੂੰ 11.59 ਵਜੇ ਖਤਮ ਹੋਵੇਗੀ।

ਭਾਰਤ ’ਚ ਅਪ੍ਰੈਲ ਅਤੇ ਮਈ ਦੌਰਾਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਹਵਾਬਾਜ਼ੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ, ਹਾਲਾਂਕਿ ਹੁਣ ਇਨਫੈਕਸ਼ਨ ’ਚ ਤੇਜ਼ੀ ਨਾਲ ਕਮੀ ਆਈ ਹੈ। ਵਿਸਤਾਰਾ ਦੇ ਮੁੱਖ ਕਮਰਸ਼ੀਅਲ ਅਧਿਕਾਰੀ ਵਿਨੋਦ ਕਨਨ ਨੇ ਕਿਹਾ ਕਿ ਹਾਲਾਤ ’ਚ ਹੌਲੀ-ਹੌਲੀ ਸੁਧਾਰ ਹੋਣ ਅਤੇ ਮੰਗ ਵਾਪਸ ਆਉਣ ਦੇ ਨਾਲ ਸਾਨੂੰ ਯਾਤਰੀਆਂ ਨੂੰ ਇਨ੍ਹਾਂ ਆਕਰਸ਼ਕ ਕਿਰਾਏ ’ਤੇ ਉਡਾਣ ਭਰਨ ਲਈ ਸੱਦਾ ਦੇਣ ਦੀ ਖੁਸ਼ੀ ਹੈ।


author

Harinder Kaur

Content Editor

Related News