PF ਖਾਤਾਧਾਰਕਾਂ ਲਈ ਖੁਸ਼ਖਬਰੀ, ਮਿਲ ਸਕਦਾ ਹੈ 10 ਲੱਖ ਰੁਪਏ ਦਾ ਇੰਸ਼ੋਰੈਂਸ ਕਵਰੇਜ਼

Wednesday, Nov 06, 2019 - 12:44 PM (IST)

PF ਖਾਤਾਧਾਰਕਾਂ ਲਈ ਖੁਸ਼ਖਬਰੀ, ਮਿਲ ਸਕਦਾ ਹੈ 10 ਲੱਖ ਰੁਪਏ ਦਾ ਇੰਸ਼ੋਰੈਂਸ ਕਵਰੇਜ਼

ਨਵੀਂ ਦਿੱਲੀ—ਨੌਕਰੀ ਕਰਨ ਵਾਲਿਆਂ ਨੂੰ ਛੇਤੀ ਵੱਡਾ ਤੋਹਫਾ ਮਿਲ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਆਪਣੇ ਮੈਂਬਰਾਂ ਲਈ ਜੀਵਨ ਬੀਮਾ ਦੀ ਰਾਸ਼ੀ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਅਧਿਕਤਮ ਬੀਮਾ ਰਾਸ਼ੀ ਨੂੰ ਮੌਜੂਦਾ 6 ਲੱਖ ਰੁਪਏ ਤੋਂ ਵਧਾ ਕੇ 10 ਲੱਖ ਕਰਨ ਦਾ ਪ੍ਰਸਤਾਵ ਹੈ ਜਦੋਂ ਕਿ ਘੱਟੋ-ਘੱਟ ਬੀਮਾ ਰਾਸ਼ੀ ਮੌਜੂਦਾ 2.5 ਲੱਖ ਰੁਪਏ ਤੋਂ ਵਧ ਕੇ 4 ਲੱਖ ਰੁਪਏ ਹੋ ਸਕਦੀ ਹੈ।
ਸੂਤਰਾਂ ਮੁਤਾਬਕ ਕਰਮਚਾਰੀ ਮੰਤਰਾਲੇ 'ਚ ਇਸ ਮਾਮਲੇ 'ਤੇ ਚਰਚਾ ਹੋਈ ਹੈ ਅਤੇ ਦੋ ਪੜ੍ਹਾਆਂ 'ਚ ਬੀਮਾ ਦੀ ਰਾਸ਼ੀ ਵਧਾਉਣ ਦਾ ਪ੍ਰਸਤਾਵ ਖਾਤਾਧਾਰਕਾਂ ਨੂੰ ਕਰਮਚਾਰੀ ਭਵਿੱਖ ਨਿੱਧੀ (ਈ.ਪੀ.ਐੱਫ.) ਅਤੇ ਕਰਮਚਾਰੀ ਪੈਨਸ਼ਨ ਸਕੀਮ ਦੇ ਇਲਾਵਾ ਜੀਵਨ ਬੀਮਾ ਦਾ ਇਕ ਹੋਰ ਵੱਡਾ ਫਾਇਦਾ ਮਿਲਦਾ ਹੈ। ਦਰਅਸਲ ਈ.ਪੀ.ਐੱਫ. ਦੇ ਸਾਰੇ ਸਬਸਕ੍ਰਾਈਬਰ ਇੰਪਲਾਈਜ਼ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ, 1976 (ਈ.ਡੀ.ਐੱਲ.ਆਈ.) ਦੇ ਤਹਿਤ ਕਵਰ ਹੁੰਦੇ ਹਨ।

PunjabKesari
ਕੀ ਹੈ ਈ.ਡੀ.ਐੱਲ.ਆਈ. ਯੋਜਨਾ?  
ਤੁਹਾਨੂੰ ਪਤਾ ਹੈ ਕਿ ਈ.ਪੀ.ਐੱਫ. 'ਚ ਸਾਡਾ 12 ਫੀਸਦੀ ਪੈਸਾ ਜਮ੍ਹਾ ਹੁੰਦਾ ਹੈ ਅਤੇ ਓਨਾ ਹੀ ਸਾਡੇ ਇੰਪਲਾਇਰ ਵਲੋਂ ਈ.ਪੀ.ਐੱਫ. ਅਤੇ ਪੈਨਸ਼ਨ 'ਚ ਵੀ ਜਮ੍ਹਾ ਕੀਤਾ ਜਾਂਦਾ ਹੈ ਪਰ ਇਸ ਦੇ ਇਲਾਵਾ ਵੀ ਕੰਪਨੀ ਵਲੋਂ ਕੁਝ ਯੋਗਦਾਨ ਕੀਤਾ ਜਾਂਦਾ ਹੈ ਅਤੇ ਇਸ ਦੇ ਤਹਿਤ ਈ.ਡੀ.ਐੱਲ.ਆਈ. (Employees Deposit Linked Insurance ) ਯੋਜਨਾ ਦੇ ਤਹਿਤ ਕੰਪਨੀ ਵਲੋਂ 0.50 ਫੀਸਦੀ ਯੋਗਦਾਨ ਕੀਤਾ ਜਾਂਦਾ ਹੈ।

PunjabKesari
ਈ.ਡੀ.ਐੱਲ.ਆਈ. ਦੇ ਤਹਿਤ ਮਿਲਦੀ ਹੈ ਰਾਸ਼ੀ
ਈ.ਡੀ.ਐੱਲ.ਆਈ. ਸਕੀਮ ਦੇ ਤਹਿਤ ਫਿਲਹਾਲ 6 ਲੱਖ ਰੁਪਏ ਤੱਕ ਇੰਸ਼ੋਰੈਂਸ ਦਾ ਕਵਰ ਖਾਤਾਧਾਰਕ ਦੇ ਨਾਮਿਨੀ ਨੂੰ ਮਿਲਦਾ ਹੈ। ਇਸ ਦਾ ਕਲੇਮ ਨਾਮਿਨੀ ਵਲੋਂ ਪੀ.ਐੱਫ. ਖਾਤਾਧਾਰਕ ਦੀ ਬੀਮਾਰੀ, ਹਾਦਸਾ ਅਤੇ ਕੁਦਰਤੀ ਤੌਰ 'ਤੇ ਮੌਤ ਹੋਣ 'ਤੇ ਕੀਤਾ ਜਾ ਸਕਦਾ ਹੈ। ਇਸ 'ਚ ਇਕਸਾਰ ਭੁਗਤਾਨ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਇਹ ਇੰਸ਼ੋਰੈਂਸ ਕਵਰ ਸਬਸਕ੍ਰਾਈਬਰ ਨੂੰ ਫ੍ਰੀ ਮਿਲਦਾ ਹੈ। ਇਸ ਦੇ ਲਈ ਉਸ ਨੂੰ ਕੋਈ ਵੀ ਰਕਮ ਨਹੀਂ ਦੇਣੀ ਪੈਂਦੀ ਹੈ। ਪੀ.ਐੱਫ.ਅਕਾਊਂਟ ਦੇ ਨਾਲ ਹੀ ਇਹ ਲਿੰਕ ਹੋ ਜਾਂਦਾ ਹੈ।

PunjabKesari
ਕਿੰਝ ਕੈਲਕੁਲੇਟ ਹੁੰਦਾ ਹੈ ਕਲੇਮ ਅਮਾਊਂਟ?
ਈ.ਡੀ.ਐੱਲ.ਆਈ. ਸਕੀਮ ਦੇ ਤਹਿਤ ਕਲੇਮ ਦੀ ਗਣਨਾ ਕਰਮਚਾਰੀ ਨੂੰ ਮਿਲੀ ਆਖਿਰੀ ਸੈਲਰੀ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਈ.ਡੀ.ਐੱਲ.ਆਈ. 'ਚ ਵੇਜ਼ ਭਾਵ ਸੈਲਰੀ ਦੀ ਅਧਿਕਤਮ ਸੀਮਾ 15,000 ਰੁਪਏ ਹੈ। ਇਸ ਇੰਸ਼ੋਰੈਂਸ ਕਵਰ ਦਾ ਕਲੇਮ ਆਖਿਰੀ ਸੈਲਰੀ ਦਾ 30 ਗੁਣਾ ਹੋਵੇਗਾ। ਇਸ ਦੇ ਗਣਨਾ ਬੇਸਿਕ ਸੈਲਰੀ ਦੇ ਨਾਲ ਮਹਿੰਗਾਈ ਭੱਤਾ ਜੋੜ ਕੇ ਕੀਤੀ ਜਾਂਦੀ ਹੈ। ਇਸ ਦੇ ਨਾਲ 1.50 ਲੱਖ ਰੁਪਏ ਦਾ ਬੋਨਸ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਅਧਿਕਤਮ ਕਲੇਮ 6 ਲੱਖ ਰੁਪਏ (30 ਗੁਣਾ 15,000) +1,50,000 ਦਾ ਹੋਵੇਗਾ।


author

Aarti dhillon

Content Editor

Related News