ਗਲੋਬਲ ਬਾਜ਼ਾਰਾਂ ਤੋਂ ਚੰਗੇ ਸੰਕੇਤ, ਬੈਂਕਿੰਗ ਸ਼ੇਅਰਾਂ 'ਤੇ ਦਿਸੇਗਾ ਦਬਾਅ

Monday, Feb 19, 2018 - 08:50 AM (IST)

ਮੁੰਬਈ— ਸਟਾਕ ਮਾਰਕੀਟ 'ਚ ਬੀਤੇ ਹਫਤੇ ਚਾਰ ਟਰੇਡਿੰਗ ਸੈਸ਼ਨ 'ਚ ਦੋ ਵਾਰ ਤੇਜ਼ੀ ਅਤੇ ਦੋ ਵਾਰ ਗਿਰਾਵਟ ਦਰਜ ਕੀਤੀ ਗਈ।ਗਲੋਬਲ ਮਾਰਕੀਟ 'ਚ ਤੇਜ਼ੀ ਦੇ ਬਾਵਜੂਦ ਭਾਰਤੀ ਸ਼ੇਅਰ ਬਾਜ਼ਾਰ 'ਤੇ ਦਬਾਅ ਰਿਹਾ।ਉੱਥੇ ਹੀ ਸੋਮਵਾਰ ਦੇ ਕਾਰੋਬਾਰੀ ਸਤਰ 'ਚ ਗਲੋਬਲ ਬਾਜ਼ਾਰਾਂ ਤੋਂ ਚੰਗੇ ਸੰਕੇਤ ਮਿਲ ਰਹੇ ਹਨ, ਜਿਸ ਨਾਲ ਭਾਰਤੀ ਬਾਜ਼ਾਰ 'ਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲ ਸਕਦਾ ਹੈ। ਬੀਤੇ ਹਫਤੇ ਅਮਰੀਕੀ ਬਾਜ਼ਾਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਇਸ ਦੇ ਬਾਅਦ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਅੱਜ ਏਸ਼ੀਆਈ ਬਾਜ਼ਾਰਾਂ 'ਚ ਵੀ ਰੌਣਕ ਦੇਖਣ ਨੂੰ ਮਿਲ ਰਹੀ ਹੈ।ਐੱਸ. ਜੀ. ਐਕਸ. ਨਿਫਟੀ 11 ਅੰਕ ਦੇ ਵਾਧੇ ਦੇ ਨਾਲ 10,458 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ, ਭਾਰਤ 'ਚ ਐੱਨ. ਐੱਸ. ਈ. ਨਿਫਟੀ-50 ਇੰਡੈਕਸ ਦੇ ਪ੍ਰਦਰਸ਼ਨ ਦਾ ਸ਼ੁਰੂਆਤੀ ਸੂਚਕ ਹੈ। ਉੱਥੇ ਹੀ ਜਾਪਾਨ ਦਾ ਬਾਜ਼ਾਰ ਨਿੱਕੇਈ 288.76 ਅੰਕ ਯਾਨੀ 1.3 ਫੀਸਦੀ ਦੀ ਤੇਜ਼ੀ ਨਾਲ 22,009.01 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਹਾਲਾਂਕਿ ਮਾਹਰਾਂ ਮੁਤਾਬਕ, ਪੀ. ਐੱਨ. ਬੀ. ਘੋਟਾਲੇ ਕਾਰਨ ਸਰਕਾਰੀ ਬੈਂਕਾਂ ਦੇ ਸਟਾਕ 'ਤੇ ਇਸ ਹਫਤੇ ਵੀ ਦਬਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਘੋਟਾਲੇ ਦੇ ਸਾਹਮਣੇ ਆਉਣ ਦੇ ਬਾਅਦ ਬੀਤੇ ਹਫਤੇ ਦੌਰਾਨ ਪੂਰਾ ਬੈਂਕਿੰਗ ਸੈਕਟਰ ਦਬਾਅ 'ਚ ਰਿਹਾ ਸੀ।ਪੀ. ਐੱਨ. ਬੀ. ਦੇ ਸ਼ੇਅਰਾਂ 'ਚ 19.87 ਫੀਸਦੀ ਦੀ ਹਫਤਾਵਾਰ ਗਿਰਾਵਟ ਦਰਜ ਕੀਤੀ ਗਈ ਸੀ।ਉੱਥੇ ਹੀ ਘੋਟਾਲੇ 'ਚ ਸ਼ਾਮਲ ਗੀਤਾਂਜਲੀ ਜੈਮਸ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ 36.03 ਫੀਸਦੀ ਦੀ ਗਿਰਾਵਟ ਦੇਖੀ ਗਈ ਸੀ।ਇਸ ਦੇ ਨਾਲ ਹੀ ਭਾਰਤੀ ਸਟੇਟ ਬੈਂਕ, ਯੈੱਸ ਬੈਂਕ, ਐਕਸਿਸ ਬੈਂਕ, ਇਲਾਹਾਬਾਦ ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸ਼ੇਅਰਾਂ ਸਮੇਤ ਕਈ ਦਿੱਗਜ ਬੈਂਕਾਂ ਦੇ ਸ਼ੇਅਰਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ ਸੀ। ਪੀ. ਐੱਨ. ਬੀ. ਮਾਮਲੇ 'ਚ ਰੋਜ਼ਾਨਾ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਇਸ ਕਾਰਨ ਨਿਵੇਸ਼ਕਾਂ ਦਾ ਸੈਂਟੀਮੈਂਟਸ ਵਿਗੜਿਆ ਹੈ। ਇਸ ਲਈ ਇਸ ਹਫਤੇ ਵੀ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇਗਾ।

ਫੈਡਰਲ ਰਿਜ਼ਰਵ ਦੀ ਬੈਠਕ 'ਤੇ ਰਹੇਗੀ ਨਜ਼ਰ
21 ਫਰਵਰੀ ਯਾਨੀ ਬੁੱਧਵਾਰ ਨੂੰ ਅਮਰੀਕੀ ਫੈਡਰਲ ਰਿਜ਼ਰਵ ਦੀ ਮਾਨਿਟਰੀ ਪਾਲਿਸੀ ਰਿਵਿਊ ਬੈਠਕ ਹੈ ਅਤੇ ਨਿਵੇਸ਼ਕਾਂ ਦੀ ਨਜ਼ਰ ਉਸ 'ਤੇ ਵੀ ਬਣੀ ਰਹੇਗੀ।ਪਿਛਲੀ ਬੈਠਕ 'ਚ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਸੀ।ਅਮਰੀਕਾ 'ਚ ਇਸ ਸਾਲ ਮਹਿੰਗਾਈ ਦਰ ਵਧਣ ਦੀ ਉਮੀਦ ਹੈ।ਉੱਥੇ ਹੀ ਜਨਵਰੀ 'ਚ  ਯੂ. ਐੱਸ. ਕੰਜ਼ਿਊਮਰ ਪ੍ਰਾਈਸ ਉਮੀਦ ਤੋਂ ਜ਼ਿਆਦਾ ਵਧੀ ਹੈ।ਪਿਛਲੇ ਮਹੀਨੇ ਕੰਜ਼ਿਊਮਰ ਪ੍ਰਾਈਸ ਇੰਡੈਕਸ 0.5 ਫੀਸਦੀ ਵਧਿਆ ਹੈ, ਜੋ ਕਿ ਦਸੰਬਰ 'ਚ 0.2 ਫੀਸਦੀ 'ਤੇ ਸੀ। 


Related News