ਸੋਨਾ 150 ਰੁਪਏ ਸਸਤਾ, ਚਾਂਦੀ 250 ਰੁਪਏ ਫਿਸਲੀ

05/20/2019 2:24:24 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ ਦੀ ਚਮਕ ਫਿੱਕੀ ਪੈਣ ਦੌਰਾਨ ਵਿਵਾਹਿਕ ਗਹਿਣਾ ਮੰਗ ਕਮਜ਼ੋਰ ਪੈਣ ਨਾਲ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 150 ਰੁਪਏ ਫਿਸਲ ਕੇ 32,720 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਉਦਯੋਗਿਕ ਗਾਹਕੀ ਕਮਜ਼ੋਰ ਪੈਣ ਨਾਲ ਚਾਂਦੀ ਵੀ 250 ਰੁਪਏ ਦੀ ਗਿਰਾਵਟ 'ਚ 37,350 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 1.45 ਡਾਲਰ ਦੀ ਗਿਰਾਵਟ 'ਚ 1,275.65 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 0.10 ਡਾਲਰ ਦੀ ਗਿਰਾਵਟ ਦੇ ਨਾਲ 1,275.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੀ ਮਜ਼ਬੂਤੀ ਅਤੇ ਅਮਰੀਕਾ ਦੇ ਹਾਂ-ਪੱਖੀ ਆਰਥਿਕ ਅੰਕੜਿਆਂ ਦਾ ਰੁਝਾਣ ਪੀਲੀ ਧਾਤੂ 'ਚ ਘਟ ਗਿਆ ਹੈ। ਕੌਮਾਂਤਰੀ ਬਾਜ਼ਾਰਾਂ 'ਚ ਚਾਂਦੀ ਹਾਜ਼ਿਰ ਹਾਲਾਂਕਿ 0.06 ਡਾਲਰ ਦੀ ਤੇਜ਼ੀ ਨਾਲ 14.40 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ।


Aarti dhillon

Content Editor

Related News