ਸੋਨਾ 100 ਰੁਪਏ ਚਮਕਿਆ, ਚਾਂਦੀ ਵੀ ਮਹਿੰਗੀ

09/21/2019 2:56:51 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਹਫਤਾਵਾਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਸੋਨਾ 100 ਰੁਪਏ ਚਮਕ ਕੇ 38,670 ਰੁਪਏ ਪ੍ਰਤੀ 10 ਗ੍ਰਾਮ 'ਤੇ ਅਤੇ ਚਾਂਦੀ 200 ਰੁਪਏ ਦੇ ਵਾਧੇ 'ਚ 47,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਥੇ ਸ਼ੁੱਕਰਵਾਰ ਨੂੰ ਹਫਤਾਵਾਰ 'ਤੇ ਸੋਨਾ ਹਾਜ਼ਿਰ 19.80 ਡਾਲਰ ਚਮਕ ਕੇ 1,517.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 18.20 ਡਾਲਰ ਦੇ ਵਾਧੇ 'ਚ 1,524.40 ਡਾਲਰ ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਇਸ ਦਾ ਅਸਰ ਅੱਜ ਸਥਾਨਕ ਬਾਜ਼ਾਰ 'ਤੇ ਦਿਸਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਪੱਛਮੀ ਏਸ਼ੀਆ 'ਚ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਜਾਰੀ ਤਣਾਅ ਨੂੰ ਦੇਖਦੇ ਹੋਏ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਮੰਨੀ ਜਾਣ ਵਾਲੀ ਪੀਲੀ ਧਾਤੂ ਦਾ ਰੁਖ ਕੀਤਾ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.80 ਡਾਲਰ ਚੜ੍ਹ ਕੇ 17.96 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Aarti dhillon

Content Editor

Related News