ਸੋਨੇ ਦੇ ਮੁੱਲ ਡਿੱਗੇ, ਚਾਂਦੀ ''ਚ ਵੱਡੀ ਗਿਰਾਵਟ, ਜਾਣੋ ਕੀਮਤਾਂ

04/24/2018 2:53:06 PM

ਨਵੀਂ ਦਿੱਲੀ— ਸੋਨੇ-ਚਾਂਦੀ ਦੇ ਮੁੱਲ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 85 ਰੁਪਏ ਘੱਟ ਕੇ 32,225 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਹੀ। ਸੋਨਾ ਭਟੂਰ ਦੀ ਕੀਮਤ ਵੀ 85 ਰੁਪਏ ਘਟਦੇ ਹੋਏ 32,075 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। 8 ਗ੍ਰਾਮ ਵਾਲੀ ਗਿੰਨੀ ਵੀ 100 ਰੁਪਏ ਕਮਜ਼ੋਰ ਹੋ ਕੇ 24,800 ਰੁਪਏ 'ਤੇ ਵਿਕੀ।

ਉੱਥੇ ਹੀ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ 850 ਰੁਪਏ ਦਾ ਵੱਡਾ ਗੋਤਾ ਲਾ ਕੇ 40,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ ਤੋਂ ਕਮਜ਼ੋਰ ਸੰਕੇਤਾਂ ਦੇ ਇਲਾਵਾ ਘਰੇਲੂ ਬਾਜ਼ਾਰ 'ਚ ਜਿਊਲਰਾਂ ਅਤੇ ਰਿਟੇਲਰਾਂ ਦੀ ਮੰਗ 'ਚ ਕਮੀ ਰਹਿਣ ਨਾਲ ਸੋਨੇ-ਚਾਂਦੀ ਦੇ ਮੁੱਲ ਡਿੱਗੇ ਹਨ। ਵਿਦੇਸ਼ੀ ਬਾਜ਼ਾਰਾਂ 'ਚ ਵੀ ਸੋਨੇ-ਚਾਂਦੀ ਦੇ ਮੁੱਲ ਕਮਜ਼ੋਰ ਰਹੇ ਹਨ। ਨਿਊਯਾਰਕ 'ਚ ਸੋਨਾ 0.82 ਫੀਸਦੀ ਡਿੱਗ ਕੇ 1,324.20 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ ਵੀ 2.99 ਫੀਸਦੀ ਘੱਟ ਕੇ 16.58 ਡਾਲਰ ਪ੍ਰਤੀ ਔਂਸ 'ਤੇ ਵਿਕੀ।


Related News