ਸੋਨਾ ਸਥਿਰ, ਚਾਂਦੀ 100 ਰੁਪਏ ਚਮਕੀ

06/05/2019 4:12:59 PM

ਨਵੀਂ ਦਿੱਲੀ—ਵਿਦੇਸ਼ੀ ਬਾਜ਼ਾਰਾਂ 'ਚ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਜ਼ਬਰਦਸਤ ਤੇਜ਼ੀ ਦੇ ਦੌਰਾਨ ਘਰੇਲੂ ਗਹਿਣਾ ਖਰੀਦ ਆਮ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨਾ ਤਿੰਨ ਹਫਤੇ ਦੇ ਉੱਚ ਪੱਧਰ 33,370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਟਿਕਿਆ ਰਿਹਾ। ਚਾਂਦੀ ਇਸ ਦੌਰਾਨ 100 ਰੁਪਏ ਉਛਲ ਕੇ 37,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਸੰਸਾਰਕ ਪੱਧਰ 'ਤੇ ਲੰਡਨ ਦਾ ਸੋਨਾ ਹਾਜ਼ਿਰ 7.85 ਡਾਲਰ ਦੀ ਤੇਜ਼ੀ 'ਚ 1,333.00 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 10 ਡਾਲਰ ਦੇ ਵਾਧੇ 'ਚ 1,338.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਵਿਦੇਸ਼ੀ ਬਾਜ਼ਾਰਾਂ 'ਚ ਚਾਂਦੀ ਵੀ 0.03 ਡਾਲਰ ਦੀ ਤੇਜ਼ੀ ਨਾਲ 14.83 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਸੱਤ ਹਫਤੇ ਦੇ ਹੇਠਲੇ ਪੱਧਰ 'ਤੇ ਬਣੇ ਰਹਿਣ, ਸੰਸਾਰਕ ਵਪਾਰ ਯੁੱਧ ਦੇ ਖਦਸ਼ੇ ਗਹਿਰਾਉਣ ਅਤੇ ਅਮਰੀਕੀ ਫੇਡਰਲ ਰਿਜ਼ਰਵ ਵਲੋਂ ਵਿਆਜ ਦਰ 'ਚ ਕਟੌਤੀ ਦੀ ਸੰਭਾਵਨਾ ਵਧਣ ਨਾਲ ਪੀਲੀ ਧਾਤੂ ਨੂੰ ਸਮਰਥਨ ਮਿਲਿਆ ਹੈ। 


Aarti dhillon

Content Editor

Related News