ਸੋਨੇ ਦੇ ਰੇਟ ਘਟੇ, ਜਾਣੋ ਅੱਜ ਦਾ ਮੁੱਲ

Thursday, Mar 15, 2018 - 02:55 PM (IST)

ਸੋਨੇ ਦੇ ਰੇਟ ਘਟੇ, ਜਾਣੋ ਅੱਜ ਦਾ ਮੁੱਲ

ਨਵੀਂ ਦਿੱਲੀ— ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 65 ਰੁਪਏ ਘੱਟ ਕੇ 31,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਸੁਸਤ ਰਹਿਣ ਨਾਲ ਚਾਂਦੀ ਵੀ 165 ਰੁਪਏ ਦਾ ਗੋਤਾ ਲਾ ਕੇ 39,400 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੋਲੀ ਗਈ। 


ਕਾਰੋਬਾਰੀਆਂ ਨੇ ਕਿਹਾ ਕਿ ਸਥਾਨਕ ਬਾਜ਼ਾਰ 'ਚ ਜਿਊਲਰਾਂ ਵੱਲੋਂ ਮੰਗ ਘੱਟ ਰਹਿਣ ਅਤੇ ਕੌਮਾਂਤਰੀ ਬਾਜ਼ਾਰਾਂ 'ਚ ਕਮਜ਼ੋਰ ਰੁਝਾਨ ਹੋਣ ਕਾਰਨ ਕੀਮਤੀ ਧਾਤਾਂ 'ਤੇ ਦਬਾਅ ਬਣਿਆ ਹੈ। ਕੌਮਾਂਤਰੀ ਪੱਧਰ 'ਤੇ ਲੰਡਨ 'ਚ ਸੋਨਾ 0.11 ਫੀਸਦੀ ਘੱਟ ਕੇ 1,322.70 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ 0.21 ਫੀਸਦੀ ਡਿੱਗ ਕੇ 16.47 ਡਾਲਰ ਪ੍ਰਤੀ ਔਂਸ 'ਤੇ ਵਿਕੀ। 
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਨਾ ਸਟੈਂਡਰਡ 31,450 ਰੁਪਏ ਅਤੇ ਸੋਨਾ ਭਟੂਰ 31,300 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੋਲਿਆ ਗਿਆ। ਇਨ੍ਹਾਂ ਦੋਹਾਂ 'ਚ 65 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਸਥਿਰ ਰਹੀ।


Related News