ਸੋਨਾ 270 ਰੁਪਏ ਫਿਸਲਿਆ, ਚਾਂਦੀ 350 ਰੁਪਏ ਚਮਕੀ

03/07/2020 3:37:03 PM

ਨਵੀਂ ਦਿੱਲੀ—ਦਿੱਲੀ ਸਾਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਹੁਣ ਤੱਕ ਦੇ ਰਿਕਾਰਡ ਪੱਧਰ 'ਤੇ ਰਿਹਾ ਸੋਨਾ ਅੱਜ 270 ਰੁਪਏ ਫਿਸਲ ਕੇ 45,410 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਹੈ। ਚਾਂਦੀ ਲਗਾਤਾਰ ਦੂਜੇ ਦਿਨ ਚੜ੍ਹਦੀ ਹੋਈ 350 ਰੁਪਏ ਚਮਕ ਕੇ ਇਕ ਹਫਤੇ ਤੋਂ ਜ਼ਿਆਦਾ ਦੇ ਉੱਚ ਪੱਧਰ 48,350 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਸੋਨਾ ਸਟ੍ਰੈਡਰਡ 270 ਰੁਪਏ ਦੀ ਗਿਰਾਵਟ ਦੇ ਨਾਲ 54,410 ਰੁਪਏ ਪ੍ਰਤੀ 10 ਦੇ ਭਾਅ ਵਿਕਿਆ। ਅੱਠ ਗ੍ਰਾਮ ਵਾਲੀ ਗਿੰਨੀ 31,500 ਰੁਪਏ ਪ੍ਰਤੀ ਇਕਾਈ 'ਤੇ ਅਪਰਿਵਰਤਿਤ ਰਹੀ। ਸੋਨੇ ਦੇ ਉੱਲਟ ਚਾਂਦੀ ਹਾਜ਼ਿਰ 350 ਰੁਪਏ ਚਮਕ ਕੇ 48,350 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਜੋ 27 ਫਰਵਰੀ ਦੇ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਚਾਂਦੀ ਵਾਇਦਾ 90 ਰੁਪਏ ਟੁੱਟ ਕੇ 46,969 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।


Aarti dhillon

Content Editor

Related News