ਸੋਨੇ-ਚਾਂਦੀ ਦੀ ਕੀਮਤ ''ਚ ਆਈ ਵੱਡੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਰੇਟ

03/28/2022 10:50:38 AM

ਨਵੀਂ ਦਿੱਲੀ - ਅੱਜ ਭਾਵ ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। MCX 'ਤੇ ਅੱਜ ਸੋਨੇ ਦੀ ਕੀਮਤ 0.30 ਫੀਸਦੀ ਡਿੱਗ ਕੇ 51,719 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ, ਜਦਕਿ ਚਾਂਦੀ ਦੀ ਕੀਮਤ ਵੀ 0.58 ਫੀਸਦੀ ਡਿੱਗ ਗਈ। ਇਸ ਤੋਂ ਬਾਅਦ ਚਾਂਦੀ ਦੀ ਕੀਮਤ 68,435 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦਾ ਇੱਕ ਹੋਰ ਝਟਕਾ : ਪੈਰਾਸੀਟਾਮੋਲ ਸਮੇਤ 800 ਦਵਾਈਆਂ ਦੀਆਂ ਕੀਮਤਾਂ 'ਚ ਹੋਇਆ ਵੱਡਾ ਵਾਧਾ

ਗਲੋਬਲ ਮਾਰਕੀਟ ਵਿੱਚ ਦਿਖਾਈ ਦੇ ਰਿਹਾ ਵਾਧਾ

ਗਲੋਬਲ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕੁਝ ਵਾਧਾ ਹੋਇਆ ਹੈ। ਸੋਨੇ ਦੀ ਸਪਾਟ ਕੀਮਤ 0.28 ਫੀਸਦੀ ਵਧ ਕੇ 1,948.80 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਦੀ ਹਾਜ਼ਰੀ 0.70 ਫੀਸਦੀ ਵਧ ਕੇ 25.44 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਗਲੋਬਲ ਬਾਜ਼ਾਰ ਵਿਚ ਵਾਧੇ ਦਾ ਅਸਰ ਜਲਦੀ ਹੀ ਭਾਰਤੀ ਬਾਜ਼ਾਰ ਵਿਚ ਵੀ ਦਿਖਾਈ ਦੇਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬੀਜਿੰਗ ਨੇ ਚੀਨੀ ਕਾਰੋਬਾਰੀਆਂ ਨੂੰ ਯੂਕਰੇਨ ਸੰਕਟ ਦਰਮਿਆਨ ਰਸ਼ਿਅਨ ਮਾਰਕਿਟ ਨੂੰ ਲੈ ਕੇ ਦਿੱਤੀ ਇਹ ਸਲਾਹ

ਇਸ ਤਰ੍ਹਾਂ ਜਾਂਚ ਕਰੋ ਸ਼ੁੱਧਤਾ ਦੀ 

ਇੱਥੇ ਦੱਸ ਦੇਈਏ ਕਿ ਗਹਿਣੇ ਬਣਾਉਣ ਲਈ ਜ਼ਿਆਦਾਤਰ ਸਿਰਫ 22 ਕੈਰੇਟ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਲੋਕ 18 ਕੈਰੇਟ ਸੋਨਾ ਵੀ ਵਰਤਦੇ ਹਨ। ਗਹਿਣਿਆਂ 'ਤੇ ਕੈਰੇਟ ਦੇ ਹਿਸਾਬ ਨਾਲ ਹਾਲ ਮਾਰਕ ਬਣਾਇਆ ਜਾਂਦਾ ਹੈ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਲਿਖਿਆ ਹੋਇਆ ਹੁੰਦਾ ਹੈ।

ਇਹ ਵੀ ਪੜ੍ਹੋ : ਜੰਗ ਨੇ ਵਿਗਾੜੇ ਰੂਸ ਦੇ ਹਾਲਾਤ, ਸੋਨੇ ਅਤੇ ਬਿਟਕੁਆਇਨ ਲਈ ਕੁਦਰਤੀ ਗੈਸ ਵੇਚਣ ਦੀ ਤਿਆਰੀ 'ਚ

ਇੱਥੇ ਆਪਣੇ ਸ਼ਹਿਰ ਦੀਆਂ ਕੀਮਤਾਂ ਜਾਣੋ

ਐਕਸਾਈਜ਼ ਡਿਊਟੀ, ਰਾਜ ਦੇ ਟੈਕਸਾਂ ਅਤੇ ਮੇਕਿੰਗ ਚਾਰਜਿਜ਼ ਕਾਰਨ ਸੋਨੇ ਦੇ ਗਹਿਣਿਆਂ ਦੀ ਕੀਮਤ ਦੇਸ਼ ਭਰ ਵਿੱਚ ਵੱਖ-ਵੱਖ ਹੁੰਦੀ ਹੈ। ਤੁਸੀਂ ਮੋਬਾਈਲ 'ਤੇ ਆਪਣੇ ਸ਼ਹਿਰ ਦੀ ਸੋਨੇ ਦੀ ਕੀਮਤ ਵੀ ਦੇਖ ਸਕਦੇ ਹੋ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਤੁਸੀਂ ਸਿਰਫ 8955664433 ਨੰਬਰ 'ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤੁਹਾਡਾ ਮੈਸੇਜ ਉਸੇ ਨੰਬਰ 'ਤੇ ਆਵੇਗਾ ਜਿਸ ਤੋਂ ਤੁਸੀਂ ਮੈਸੇਜ ਕਰਦੇ ਹੋ। ਇਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਜਾਣ ਸਕੋਗੇ ਸੋਨੇ ਦਾ ਤਾਜ਼ਾ ਰੇਟ।

ਇਹ ਵੀ ਪੜ੍ਹੋ : ਵੱਡਾ ਝਟਕਾ: 4 ਦਿਨਾਂ 'ਚ 2 ਰੁਪਏ 40 ਪੈਸੇ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਅੱਜ ਦਾ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News