ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਈ ਕਮੀ, 500 ਰੁਪਏ ਤੋਂ ਜ਼ਿਆਦਾ ਘਟਿਆ ਚਾਂਦੀ ਦਾ ਭਾਅ
Monday, Sep 28, 2020 - 12:59 PM (IST)
ਨਵੀਂ ਦਿੱਲੀ — ਹਫਤੇ ਦੇ ਪਹਿਲੇ ਦਿਨ ਭਾਵ ਅੱਜ ਸੋਮਵਾਰ ਨੂੰ ਇੱਕ ਵਾਰ ਫਿਰ ਸੋਨਾ ਘਾਟੇ ਨਾਲ ਖੁੱਲ੍ਹਿਆ। ਪਰ ਫਿਰ ਥੋੜ੍ਹਾ ਜਿਹਾ ਵਾਧਾ ਹੋਇਆ। ਐਮਸੀਐਕਸ 'ਤੇ ਸਵੇਰੇ 10 ਵਜੇ ਅਕਤੂਬਰ ਡਲਿਵਰੀ ਵਾਲਾ ਸੋਨਾ 34 ਰੁਪਏ ਦੀ ਮਾਮੂਲੀ ਗਿਰਾਵਟ ਨਾਲ 49625 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ 'ਤੇ ਕਾਰੋਬਾਰ ਕਰ ਰਿਹਾ ਸੀ। ਇਹ ਪਿਛਲੇ ਸੈਸ਼ਨ ਵਿਚ 49659 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ ਸਵੇਰੇ 185 ਰੁਪਏ ਦੀ ਗਿਰਾਵਟ ਨਾਲ 49474 ਰੁਪਏ 'ਤੇ ਖੁੱਲ੍ਹਿਆ। ਪਹਿਲੇ ਅੱਧੇ ਘੰਟੇ ਵਿਚ ਇਹ 49460 ਰੁਪਏ ਦੇ ਹੇਠਲੇ ਪੱਧਰ ਅਤੇ 49669 ਰੁਪਏ ਦੇ ਉੱਚੇ ਪੱਧਰ ਨੂੰ ਛੋਹ ਗਿਆ। ਦਸੰਬਰ ਡਿਲਿਵਰੀ ਵਾਲਾ ਸੋਨਾ 33 ਰੁਪਏ ਦੀ ਗਿਰਾਵਟ ਦੇ ਨਾਲ 49617 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।
ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਕੀ ਹੈ?
ਅੰਤਰਰਾਸ਼ਟਰੀ ਬਾਜ਼ਾਰਾਂ 'ਚ ਸੁਧਾਰ ਹੋਣ 'ਤੇ ਸ਼ੁੱਕਰਵਾਰ ਨੂੰ ਦਿੱਲੀ ਬੁਲਿਅਨ ਮਾਰਕੀਟ 'ਚ ਸੋਨੇ ਦੀ ਕੀਮਤ 324 ਰੁਪਏ ਦੀ ਤੇਜ਼ੀ ਨਾਲ 50,824 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਸਨੇ ਪਿਛਲੇ ਚਾਰ ਸੈਸ਼ਨਾਂ ਵਿਚ ਕੀਮਤੀ ਧਾਤਾਂ ਦੀ ਗਿਰਾਵਟ ਨੂੰ ਰੋਕ ਦਿੱਤਾ। ਐਚਡੀਐਫਸੀ ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਦਿਨ ਦੇ ਕਾਰੋਬਾਰ ਵਿਚ ਸੋਨਾ 50,500 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਤੇਜ਼ੀ ਨਾਲ 1,873 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਐਮ.ਸੀ.ਐਕਸ. 'ਤੇ ਚਾਂਦੀ ਦੀ ਕੀਮਤ
ਐਮ.ਸੀ.ਐਕਸ. 'ਤੇ ਸੋਮਵਾਰ ਨੂੰ ਦਸੰਬਰ ਦੀ ਡਿਲਿਵਰੀ ਵਾਲੀ ਚਾਂਦੀ 514 ਰੁਪਏ ਦੇ ਘਾਟੇ ਨਾਲ ਖੁੱਲ੍ਹੀ। ਇਹ ਪਿਛਲੇ ਸੈਸ਼ਨ ਵਿਚ 59027 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ ਸਵੇਰੇ 58513 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹੀ। ਕਾਰੋਬਾਰ ਦੇ ਇਕ ਘੰਟੇ ਵਿਚ ਇਹ 58344 ਰੁਪਏ ਦੇ ਹੇਠਲੇ ਪੱਧਰ ਅਤੇ 58755 ਰੁਪਏ ਦੇ ਸਿਖਰ ਪੱਧਰ 'ਤੇ ਪਹੁੰਚ ਗਈ। ਇਸੇ ਤਰ੍ਹਾਂ ਮਾਰਚ ਡਿਲੀਵਰੀ ਵਾਲੀ ਚਾਂਦੀ ਵੀ 490 ਰੁਪਏ ਦੀ ਗਿਰਾਵਟ ਨਾਲ 60225 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ।
ਇਹ ਵੀ ਦੇਖੋ : ਸਰਕਾਰ ਕਰ ਸਕਦੀ ਹੈ ਇਕ ਹੋਰ ਵਿੱਤੀ ਪੈਕੇਜ ਦਾ ਐਲਾਨ, ਦੀਵਾਲੀ ਤੱਕ ਅਰਥਵਿਵਸਥਾ ’ਚ ਰਿਕਵਰੀ
ਸਰਾਫ਼ਾ ਬਾਜ਼ਾਰ ਵਿਚ ਚਾਂਦੀ ਦੀ ਕੀਮਤ
ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਦੀ ਕੀਮਤ ਸ਼ੁੱਕਰਵਾਰ ਨੂੰ 2124 ਰੁਪਏ ਦੀ ਤੇਜ਼ੀ ਨਾਲ 60 ਹਜ਼ਾਰ ਨੂੰ ਪਾਰ ਕਰ ਗਈ। ਮੌਜੂਦਾ ਚਾਂਦੀ ਦੀ ਕੀਮਤ 60536 ਰੁਪਏ ਪ੍ਰਤੀ ਕਿੱਲੋ ਹੈ। ਵੀਰਵਾਰ ਨੂੰ ਦਿੱਲੀ ਬੁਲਿਅਨ ਬਾਜ਼ਾਰ ਵਿਚ ਚਾਂਦੀ ਦੀ ਕੀਮਤ 58412 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਹ ਜਾਣਕਾਰੀ ਐਚਡੀਐਫਸੀ ਸਿਕਿਓਰਟੀਜ਼ ਨੇ ਦਿੱਤੀ ਹੈ।
ਸੋਨਾ 6800 ਰੁਪਏ ਤੱਕ ਸਸਤਾ ਹੋਇਆ!
ਪਿਛਲੇ ਮਹੀਨੇ 7 ਅਗਸਤ ਨੂੰ ਸੋਨਾ ਫਿਊਚਰਜ਼ ਮਾਰਕੀਟ ਵਿਚ ਸਰਬੋਤਮ ਉੱਚ ਪੱਧਰ ਨੂੰ ਛੂਹਿਆ ਅਤੇ ਪ੍ਰਤੀ 10 ਗ੍ਰਾਮ ਦੀ ਕੀਮਤ ਵਧ ਕੇ 56,200 ਰੁਪਏ ਹੋ ਗਈ। ਇਸ ਦੇ ਨਾਲ ਹੀ ਸੋਨਾ ਹੁਣ 49,380 ਰੁਪਏ ਪ੍ਰਤੀ 10 ਗ੍ਰਾਮ ਦੇ ਘੱਟੋ ਘੱਟ ਪੱਧਰ ਨੂੰ ਛੂਹ ਗਿਆ ਹੈ। ਭਾਵ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿਚ ਤਕਰੀਬਨ 6,820 ਰੁਪਏ ਦੀ ਗਿਰਾਵਟ ਆਈ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਸੋਨਾ 'ਚ ਕੁਝ ਹੱਦ ਤੱਕ ਰਿਕਵਰੀ ਦੇਖਣ ਨੂੰ ਮਿਲੀ।
ਇਹ ਵੀ ਦੇਖੋ : PNB ਗਾਹਕਾਂ ਲਈ ਵੱਡੀ ਖ਼ਬਰ! ਇਕ ਬੈਂਕ ਖਾਤੇ 'ਤੇ ਲੈ ਸਕਦੇ ਹੋ 3 ਡੈਬਿਟ ਕਾਰਡ
ਫਿਲਹਾਲ ਫਿਊਚਰਜ਼ ਮਾਰਕੀਟ ਵਿਚ ਸੋਨੇ ਦੀ ਕੀਮਤ
ਵਾਅਦਾ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 0.2% ਦੀ ਗਿਰਾਵਟ ਨਾਲ 49,806 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ, ਕਿਉਂਕਿ ਵਪਾਰੀਆਂ ਨੇ ਦੀ ਕਮਜ਼ੋਰ ਮੰਗ ਨੇ ਸੌਦਿਆਂ ਨੂੰ ਘਟਾ ਦਿੱਤਾ। ਐਮ.ਸੀ.ਐਕਸ. 'ਤੇ ਅਕਤੂਬਰ ਮਹੀਨੇ 'ਚ ਡਿਲਵਰੀ ਵਾਲੇ ਸੋਨੇ ਦੇ ਠੇਕੇ ਦੀ ਕੀਮਤ 98 ਰੁਪਏ ਭਾਵ 0.2 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 49,806 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸ ਨੇ 4,219 ਲਾਟ ਲਈ ਵਪਾਰ ਕੀਤਾ। ਨਿਊਯਾਰਕ ਵਿਚ ਸੋਨੇ ਦੀਆਂ ਕੀਮਤਾਂ 0.09 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,875.30 ਡਾਲਰ ਪ੍ਰਤੀ ਔਂਸ 'ਤੇ ਆ ਗਈਆਂ।
ਇਹ ਵੀ ਦੇਖੋ : ITR ਦਾਇਰ ਕਰਨ ਦੇ ਬਾਅਦ ਵੀ ਬਹੁਤ ਮਹੱਤਵਪੂਰਨ ਹੈ ਇਹ ਕੰਮ ਕਰਨਾ, ਸਿਰਫ 3 ਦਿਨ ਦਾ ਹੈ ਮੌਕਾ