ਸੋਨਾ 170 ਰੁਪਏ, ਚਾਂਦੀ 70 ਰੁਪਏ ਕਮਜ਼ੋਰ

Thursday, Jul 04, 2019 - 03:26 PM (IST)

ਨਵੀਂ ਦਿੱਲੀ—ਸੰਸਾਰਕ ਦਬਾਅ ਅਤੇ ਸਥਾਨਕ ਗਹਿਣਾ ਮੰਗ 'ਚ ਸੁਸਤੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 170 ਰੁਪਏ ਫਿਸਲ ਕੇ 34,210 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਚਾਂਦੀ ਵੀ 70 ਰੁਪਏ ਟੁੱਟ ਕੇ 38,580 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਵਿਦੇਸ਼ਾਂ 'ਚ ਸ਼ੇਅਰ ਬਾਜ਼ਾਰਾਂ ਦੀ ਤੇਜ਼ੀ ਨਾਲ ਪੀਲੀ ਧਾਤੂ 'ਤੇ ਦਬਾਅ ਰਿਹਾ। ਸੋਨਾ ਹਾਜ਼ਿਰ 1.35 ਡਾਲਰ ਫਿਸਲ ਕੇ 1,415 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਸ਼ੇਅਰ ਬਾਜ਼ਾਰ ਦੀ ਤੇਜ਼ੀ ਦੇ ਕਾਰਨ ਸੋਨੇ 'ਤੇ ਦਬਾਅ ਰਿਹਾ। ਕੁੱਲ ਮਿਲਾ ਕੇ ਹੁਣ ਵੀ ਇਸ ਨੂੰ ਸਮਰਥਨ ਦੇਣ ਵਾਲੇ ਕਾਰਕ ਜ਼ਿਆਦਾ ਮਜ਼ਬੂਤ ਹਨ। ਅਮਰੀਕਾ 'ਚ ਰੁਜ਼ਗਾਰ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਨਿਵੇਸ਼ਕਾਂ ਦੀ ਸਾਵਧਾਨੀ ਦੇ ਕਾਰਨ ਵੀ ਪੀਲੀ ਧਾਤੂ 'ਤੇ ਦਬਾਅ ਦੇਖਿਆ ਗਿਆ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਿਰ 15.26 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ। 


Aarti dhillon

Content Editor

Related News