ਸੋਨੇ ਦੀ ਚਮਕ ਵਧੀ ਤੇ ਚਾਂਦੀ ਪਈ ਫਿੱਕੀ, ਜਾਣੋ ਅੱਜ ਦੇ ਤਾਜ਼ਾ ਭਾਅ

Tuesday, Jul 13, 2021 - 04:26 PM (IST)

ਸੋਨੇ ਦੀ ਚਮਕ ਵਧੀ ਤੇ ਚਾਂਦੀ ਪਈ ਫਿੱਕੀ, ਜਾਣੋ ਅੱਜ ਦੇ ਤਾਜ਼ਾ ਭਾਅ

ਨਵੀਂ ਦਿੱਲੀ (ਵਾਰਤਾ) - ਅੰਤਰਰਾਸ਼ਟਰੀ ਬਾਜ਼ਾਰ ਵਿਚ ਪੀਲੀ ਧਾਤੂ ਦੀ ਚਮਕ ਵਧਣ ਕਾਰਨ ਅੱਜ ਘਰੇਲੂ ਬਾਜ਼ਾਰ ਵਿਚ ਸੋਨਾ ਚੜ੍ਹ ਗਿਆ, ਜਦੋਂ ਕਿ ਚਾਂਦੀ ਫ਼ਿੱਕੇ ਪੈ ਗਈ। ਸੋਨਾ 51 ਰੁਪਏ ਚੜ੍ਹ ਕੇ 47815 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਜਦੋਂਕਿ ਚਾਂਦੀ 73 ਰੁਪਏ ਦੀ ਗਿਰਾਵਟ ਨਾਲ 69286 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਅੰਤਰਰਾਸ਼ਟਰੀ ਬਾਜ਼ਾਰ 'ਚ ਸਪਾਟ ਸੋਨਾ 0.03 ਪ੍ਰਤੀਸ਼ਤ ਦੀ ਤੇਜ਼ੀ ਨਾਲ 1806.50 ਡਾਲਰ ਪ੍ਰਤੀ ਔਂਸ 'ਤੇ ਅਤੇ ਅਮਰੀਕੀ ਸੋਨੇ ਦਾ ਵਾਅਦਾ 0.30 ਪ੍ਰਤੀਸ਼ਤ ਦੀ ਤੇਜ਼ੀ ਨਾਲ 1811.60 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।

ਇਸ ਦੌਰਾਨ ਚਾਂਦੀ ਹਾਜਿਰ 0.17% ਦੀ ਗਿਰਾਵਟ ਦੇ ਨਾਲ 26.13 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ। ਦੇਸ਼ ਦੇ ਸਭ ਤੋਂ ਵੱਡੇ ਵਾਇਦਾ ਬਾਜ਼ਾਰ ਐੱਮ.ਸੀ.ਐੱਕਸ. ਵਿਚ ਸੋਨਾ 51 ਰੁਪਏ ਦੇ ਵਾਧੇ ਨਾਲ 47815 ਰੁਪਏ ਪ੍ਰਤੀ 10 ਗ੍ਰਾਮ ਅਤੇ ਸੋਨਾ ਮਿੰਨੀ 50 ਰੁਪਏ ਚੜ੍ਹ ਕੇ 47818 ਰੁਪਏ ਪ੍ਰਤੀ 10 ਗ੍ਰਾਮ ਬੋਲਿਆ ਗਿਆ। ਚਾਂਦੀ 73 ਰੁਪਏ ਟੁੱਟ ਕੇ 68286 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ਜਦੋਂਕਿ ਚਾਂਦੀ ਮਿੰਨੀ 76 ਰੁਪਏ ਟੁੱਟ ਕੇ 69441 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।

ਇਹ ਵੀ ਪੜ੍ਹੋ: ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! SpiceJet ਨੇ ਸ਼ੁਰੂ ਕੀਤੀ 42 ਸ਼ਹਿਰਾਂ ਲਈ ਸਿੱਧੀ ਫਲਾਈਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News