ਸੋਨਾ 100 ਰੁਪਏ ਚਮਕਿਆ

Sunday, Jun 16, 2019 - 03:19 PM (IST)

ਸੋਨਾ 100 ਰੁਪਏ ਚਮਕਿਆ

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ ਦੀ ਕੀਮਤ ਵਧਣ ਦੇ ਦੌਰਾਨ ਘਰੇਲੂ ਬਾਜ਼ਾਰ 'ਤੇ ਬੀਤੇ ਹਫਤੇ ਦਿੱਲੀ ਸਰਾਫਾ 'ਚ ਸੋਨਾ 100 ਰੁਪਏ ਚਮਕ ਕੇ 33720 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ ਹੈ ਜਦੋਂਕਿ ਚਾਂਦੀ 250 ਰੁਪਏ ਫਿਸਲ ਕੇ 38100 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ਹੈ। 
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਹਫਤੇ ਸੋਨਾ ਹਾਜ਼ਿਰ 35.10 ਡਾਲਰ ਭਾਵ 2.69 ਫੀਸਦੀ ਚਮਕ ਕੇ 1,340.45 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 34.70 ਡਾਲਰ ਦੇ ਵਾਧੇ 'ਚ ਹਫਤਾਵਾਰ 'ਤੇ 1,344.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। 
ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਦੀ 18 ਅਤੇ 19 ਜੂਨ ਨੂੰ ਹੋਣ ਵਾਲੀ ਮੀਟਿੰਗ 'ਚ ਨੀਤੀਗਤ ਵਿਆਜ ਦਰਾਂ 'ਚ ਕਟੌਤੀ ਦੀ ਉਮੀਦ ਹੈ। ਇਸ ਨਾਲ ਨਿਵੇਸ਼ਕਾਂ ਦਾ ਰੁਝਾਣ ਸੋਨੇ 'ਚ ਵਧਿਆ ਹੈ ਅਤੇ ਪੀਲੀ ਧਾਤੂ ਮਹਿੰਗੀ ਹੋਈ ਹੈ। 
ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ ਪਿਛਲੇ ਹਫਤੇ 0.44 ਡਾਲਰ ਭਾਵ 2.94 ਫੀਸਦੀ ਦੇ ਵਾਧੇ 'ਚ 14.98 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


author

Aarti dhillon

Content Editor

Related News